Faridkot Wala Teeka

Displaying Page 3394 of 4295 from Volume 0

ਪੰਨਾ ੧੧੨੫
ਰਾਗੁ ਭੈਰਅੁ ਮਹਲਾ ੧ ਘਰੁ ੧ ਚਅੁਪਦੇ
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸ੍ਰੀ ਗੁਰੂ ਨਾਨਕ ਦੇਵ ਜੀ ਭੈਰਅੁ ਰਾਗ ਕੇ ਪ੍ਰਾਰੰਭ ਵਿਖੇ ਸ੍ਰੀ ਅਕਾਲ ਪੁਰਖ ਪਰਮੇਸਰ ਕੀ
ਅੁਸਤਤੀ ਰੂਪ ਅੰਗਲਾਚਰਨ ਕਰਕੇ ਪੁਨਾ ਬੇਨਤੀ ਅੁਚਾਰਨ ਕਰਤੇ ਹੈਣ॥
ਤੁਝ ਤੇ ਬਾਹਰਿ ਕਿਛੂ ਨ ਹੋਇ ॥
ਹੇ ਹਰੀ ਤੇਰੇ ਆਗਾ ਤੇ ਬਾਹਰ ਕਛੁ ਭੀ ਨਹੀਣ ਹੋਤਾ ਹੈ॥
ਤੂ ਕਰਿ ਕਰਿ ਦੇਖਹਿ ਜਾਣਹਿ ਸੋਇ ॥੧॥
ਤੂੰ ਆਪ ਹੀ ਜੀਵੋਣ ਕੋ ਰਚ ਰਚ ਕਰਕੇ ਦੇਖ ਰਹਾ ਹੈਣ ਪੁਨ: ਸੋ ਤੂੰ ਅੁਨਕੇ ਕਰਤਬੋਣ ਕੋ
ਜਾਣ ਰਹਾ ਹੈਣ॥੧॥
ਕਿਆ ਕਹੀਐ ਕਿਛੁ ਕਹੀ ਨ ਜਾਇ ॥
ਜੋ ਕਿਛੁ ਅਹੈ ਸਭ ਤੇਰੀ ਰਜਾਇ ॥੧॥ ਰਹਾਅੁ ॥
ਹੇ ਭਗਵਨ ਯਹ ਜੀਵ ਆਪਕੀ ਮਹਿਮਾਣ ਕੋ ਕਯਾ ਕਥਨ ਕਰੇ ਮੇਰੇ ਸੇ ਵਰਨਨ ਨਹੀਣ ਹੋ
ਸਕਤੀ ਜੋ ਕਿਛੁ ਦ੍ਰਿਸ ਆਵਤਾ (ਅਹੈ) ਹੈ ਸੋ ਸਭ ਤੇਰੀ ਆਗਿਆ ਵਿਚ ਹੈ॥
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥
ਇਸ ਵਾਸਤੇ ਬੇਨਤੀ ਆਦਿਕ ਕਾ ਕਰਨਾ ਤੇਰੇ ਹੀ ਪਾਸ ਬਨਤਾ ਹੈ ਵਾ ਜੋ ਕੁਛ ਹਮਾਰਾ
ਕਰਤਬ ਹੈ ਸਭ ਤੇਰੇ ਪਾਸ ਹੀ ਹੈ ਭਾਵ ਤੇਰੇ ਸੇ ਗੁਝਾ ਨਹੀਣ ਹੈ॥
ਕਿਸੁ ਆਗੈ ਕੀਚੈ ਅਰਦਾਸਿ ॥੨॥
ਤੇਰੇ ਬਿਨਾਂ ਔਰ ਹਮ ਕਿਸਕੇ ਆਗੇ ਬੇਨਤੀ ਕਰੇਣ॥੨॥
ਆਖਣੁ ਸੁਨਣਾ ਤੇਰੀ ਬਾਂਣੀ ॥
ਮੈਣ ਤੋ ਤੇਰੀ ਹੀ ਬੇਦ ਰੂਪ ਵਾ ਰਾਮ ਨਾਮ ਰੂਪ ਬਾਂਣੀ ਕੋ (ਆਖਣੁ) ਜਪਨਾ ਅਰ ਸੁਨਣਾ
ਕਰਤਾ ਹੂੰ॥
ਤੂ ਆਪੇ ਜਾਣਹਿ ਸਰਬ ਵਿਡਾਂੀ ॥੩॥
ਹੇ (ਵਿਡਾਂੀ) ਵਜ਼ਡੇ ਵਾ ਅਸਚਰਜ ਰੂਪ ਤੂੰ ਮੇਰੀ ਸਰਬ ਪ੍ਰਕਾਰ ਸ੍ਰਧਾ ਕੋ ਆਪੇ ਹੀ ਜਾਨਤਾ
ਹੈਣ॥੩॥
ਕਰੇ ਕਰਾਏ ਜਾਣੈ ਆਪਿ ॥
ਆਪੇ ਆਪ ਹੀ ਬ੍ਰਹਮਾਦਿਕੋਣ ਕੋ (ਕਰੇ) ਰਚਕੇ ਪੁਨ: ਤਿਨੋਣ ਨੇ ਸ੍ਰਿਸੀ ਕੋ ਅੁਤਪੰਨ
(ਕਰਾਏ) ਕਰਾਵਤਾ ਹੈਣ॥
ਨਾਨਕ ਦੇਖੈ ਥਾਪਿ ਅੁਥਾਪਿ ॥੪॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਹੇ ਭਗਵਨ ਤੁਮ ਆਪ ਹੀ ਅੁਤਪਤੀ ਔਰ ਲਯਤਾ ਕੀ ਲੀਲਾ ਕੋ
ਦੇਖ ਰਹਾ ਹੈਣ॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਭੈਰਅੁ ਮਹਲਾ ੧ ਘਰੁ ੨ ॥
ਸ੍ਰੀ ਗੁਰੂ ਨਾਨਕ ਦੇਵ ਜੀ ਗੁਰਾਂ ਕੀ ਅੁਸਤਤੀ ਔਰ ਨਾਮੁ ਕੀ ਮਹਿਮਾਣ ਬਰਨਨ ਕਰਤੇ ਹੈਣ॥

Displaying Page 3394 of 4295 from Volume 0