Hukumnama - Ang 373

Prathhamae Thaeree Neekee Jaath in Raag Asa

In Gurmukhi

ਆਸਾ ਮਹਲਾ ੫ ਪੰਚਪਦੇ ॥
ਪ੍ਰਥਮੇ ਤੇਰੀ ਨੀਕੀ ਜਾਤਿ ॥
ਦੁਤੀਆ ਤੇਰੀ ਮਨੀਐ ਪਾਂਤਿ ॥
ਤ੍ਰਿਤੀਆ ਤੇਰਾ ਸੁੰਦਰ ਥਾਨੁ ॥
ਬਿਗੜ ਰੂਪੁ ਮਨ ਮਹਿ ਅਭਿਮਾਨੁ ॥੧॥
ਸੋਹਨੀ ਸਰੂਪਿ ਸੁਜਾਣਿ ਬਿਚਖਨਿ ॥
ਅਤਿ ਗਰਬੈ ਮੋਹਿ ਫਾਕੀ ਤੂੰ ॥੧॥ ਰਹਾਉ ॥
ਅਤਿ ਸੂਚੀ ਤੇਰੀ ਪਾਕਸਾਲ ॥
ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥
ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥
ਸਭ ਬਿਧਿ ਖੋਈ ਲੋਭਿ ਸੁਆਨ ॥੨॥
ਕਾਪਰ ਪਹਿਰਹਿ ਭੋਗਹਿ ਭੋਗ ॥
ਆਚਾਰ ਕਰਹਿ ਸੋਭਾ ਮਹਿ ਲੋਗ ॥
ਚੋਆ ਚੰਦਨ ਸੁਗੰਧ ਬਿਸਥਾਰ ॥
ਸੰਗੀ ਖੋਟਾ ਕ੍ਰੋਧੁ ਚੰਡਾਲ ॥੩॥
ਅਵਰ ਜੋਨਿ ਤੇਰੀ ਪਨਿਹਾਰੀ ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥
ਸੁਇਨਾ ਰੂਪਾ ਤੁਝ ਪਹਿ ਦਾਮ ॥
ਸੀਲੁ ਬਿਗਾਰਿਓ ਤੇਰਾ ਕਾਮ ॥੪॥
ਜਾ ਕਉ ਦ੍ਰਿਸਟਿ ਮਇਆ ਹਰਿ ਰਾਇ ॥
ਸਾ ਬੰਦੀ ਤੇ ਲਈ ਛਡਾਇ ॥
ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥
ਕਹੁ ਨਾਨਕ ਸਫਲ ਓਹ ਕਾਇਆ ॥੫॥
ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ ॥
ਅਤਿ ਸੁੰਦਰਿ ਬਿਚਖਨਿ ਤੂੰ ॥੧॥ ਰਹਾਉ ਦੂਜਾ ॥੧੨॥

Phonetic English

Aasaa Mehalaa 5 Panchapadhae ||
Prathhamae Thaeree Neekee Jaath ||
Dhutheeaa Thaeree Maneeai Paanth ||
Thritheeaa Thaeraa Sundhar Thhaan ||
Bigarr Roop Man Mehi Abhimaan ||1||
Sohanee Saroop Sujaan Bichakhan ||
Ath Garabai Mohi Faakee Thoon ||1|| Rehaao ||
Ath Soochee Thaeree Paakasaal ||
Kar Eisanaan Poojaa Thilak Laal ||
Galee Garabehi Mukh Govehi Giaan ||
Sabh Bidhh Khoee Lobh Suaan ||2||
Kaapar Pehirehi Bhogehi Bhog ||
Aachaar Karehi Sobhaa Mehi Log ||
Choaa Chandhan Sugandhh Bisathhaar ||
Sangee Khottaa Krodhh Chanddaal ||3||
Avar Jon Thaeree Panihaaree ||
Eis Dhharathee Mehi Thaeree Sikadhaaree ||
Sueinaa Roopaa Thujh Pehi Dhaam ||
Seel Bigaariou Thaeraa Kaam ||4||
Jaa Ko Dhrisatt Maeiaa Har Raae ||
Saa Bandhee Thae Lee Shhaddaae ||
Saadhhasang Mil Har Ras Paaeiaa ||
Kahu Naanak Safal Ouh Kaaeiaa ||5||
Sabh Roop Sabh Sukh Banae Suhaagan ||
Ath Sundhar Bichakhan Thoon ||1|| Rehaao Dhoojaa ||12||

English Translation

Aasaa, Fifth Mehl, Panch-Padas:
First, your social status is high.
Second, you are honored in society.
Third, your home is beautiful.
But you are so ugly, with self-conceit in your mind. ||1||
O beautiful, attractive, wise and clever woman:
You have been trapped by your pride and attachment. ||1||Pause||
Your kitchen is so clean.
You take your bath, and worship, and apply the crimson mark upon your forehead;
With your mouth you speak wisdom, but you are destroyed by pride.
The dog of greed has ruined you in every way. ||2||
You wear your robes and enjoy pleasures;
You practice good conduct to impress people;
You apply scented oils of sandalwood and musk,
But your constant companion is the demon of anger. ||3||
Other people may be your water-carriers;
In this world, you may be a ruler.
Gold, silver and wealth may be yours,
But the goodness of your conduct has been destroyed by sexual promiscuity. ||4||
That soul, upon whom the Lord has bestowed His Glance of Grace,
Is delivered from bondage.
Joining the Saadh Sangat, the Company of the Holy, the Lord's sublime essence is obtained.
Says Nanak, how fruitful is that body. ||5||
All graces and all comforts shall come to you, as the happy soul-bride;
You shall be supremely beautiful and wise. ||1||Second Pause||12||

Punjabi Viakhya

nullnullnullnull(ਹੇ ਜੀਵ-ਇਸਤ੍ਰੀ! ਵੇਖ) ਪਹਿਲਾਂ ਤਾਂ ਤੇਰੀ (ਮਨੁੱਖਾ ਜਨਮ ਵਾਲੀ) ਚੰਗੀ ਜਾਤਿ ਹੈ; ਦੂਜੇ, ਤੇਰੀ ਖ਼ਾਨਦਾਨੀ ਭੀ ਮੰਨੀ ਜਾਂਦੀ ਹੈ; ਤੀਜੇ, ਤੇਰਾ ਸੋਹਣਾ ਸਰੀਰ ਹੈ, ਪਰ ਤੇਰਾ ਰੂਪ ਕੋਝਾ ਹੀ ਰਿਹਾ (ਕਿਉਂਕਿ) ਤੇਰੇ ਮਨ ਵਿਚ ਅਹੰਕਾਰ ਹੈ ॥੧॥null(ਹੇ ਜੀਵ-ਇਸਤ੍ਰੀ!) ਤੂੰ (ਵੇਖਣ ਨੂੰ) ਸੋਹਣੀ ਹੈਂ, ਰੂਪ ਵਾਲੀ ਹੈਂ, ਸਿਆਣੀ ਹੈਂ, ਚਤੁਰ ਹੈਂ। ਪਰ ਤੂੰ ਬੜੇ ਅਹੰਕਾਰ ਅਤੇ ਮੋਹ ਵਿਚ ਫਸੀ ਪਈ ਹੈਂ ॥੧॥ ਰਹਾਉ ॥nullnullnull(ਹੇ ਜੀਵ-ਇਸਤ੍ਰੀ!) ਤੇਰੀ ਬੜੀ ਸੁੱਚੀ (ਸੁਥਰੀ) ਰਸੋਈ ਹੈ (ਜਿਸ ਵਿਚ ਤੂੰ ਆਪਣਾ ਭੋਜਨ ਤਿਆਰ ਕਰਦੀ ਹੈਂ। ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਲੈਂਦੇ ਹਨ)। ਤੂੰ ਇਸ਼ਨਾਨ ਕਰ ਕੇ ਪੂਜਾ ਭੀ ਕਰ ਸਕਦੀ ਹੈਂ ਮੱਥੇ ਉਤੇ ਲਾਲ ਤਿਲਕ ਲਾ ਲੈਂਦੀ ਹੈਂ। ਤੂੰ ਗੱਲਾਂ ਨਾਲ ਆਪਣਾ ਆਪ ਭੀ ਜਤਾ ਲੈਂਦੀ ਹੈਂ (ਪਸ਼ੂਆਂ ਪੰਛੀਆਂ ਨੂੰ ਤਾਂ ਇਹ ਦਾਤਿ ਨਹੀਂ ਮਿਲੀ) ਮੂੰਹ ਨਾਲ ਗਿਆਨ ਦੀਆਂ ਗੱਲਾਂ ਭੀ ਕਰ ਸਕਦੀ ਹੈਂ। ਪਰ ਕੁੱਤੇ ਲੋਭ ਨੇ ਤੇਰੀ ਇਹ ਹਰੇਕ ਕਿਸਮ ਦੀ ਵਡਿਆਈ ਗਵਾ ਦਿੱਤੀ ਹੈ ॥੨॥nullnullnull(ਹੇ ਜੀਵ-ਇਸਤ੍ਰੀ!) ਤੂੰ (ਸੋਹਣੇ) ਕੱਪੜੇ ਪਹਿਨਦੀ ਹੈਂ (ਦੁਨੀਆ ਦੇ ਸਾਰੇ) ਭੋਗ ਭੋਗਦੀ ਹੈਂ, ਜਗਤ ਵਿਚ ਸੋਭਾ ਖੱਟਣ ਲਈ ਤੂੰ ਅਤਰ ਚੰਦਨ ਤੇ ਹੋਰ ਅਨੇਕਾਂ ਸੁਗੰਧੀਆਂ ਵਰਤਦੀ ਹੈਂ। ਪਰ ਚੰਡਾਲ ਕ੍ਰੋਧ ਤੇਰਾ ਭੈੜਾ ਸਾਥੀ ਹੈ ॥੩॥nullnullnull(ਹੇ ਜੀਵ-ਇਸਤ੍ਰੀ!) ਹੋਰ ਸਾਰੀਆਂ ਜੂਨਾਂ ਤੇਰੀਆਂ ਸੇਵਕ ਹਨ, ਇਸ ਧਰਤੀ ਉਤੇ ਤੇਰੀ ਹੀ ਸਰਦਾਰੀ ਹੈ ਤੇਰੇ ਪਾਸ ਸੋਨਾ ਹੈ ਚਾਂਦੀ ਹੈ ਧਨ-ਪਦਾਰਥ ਹੈ (ਹੋਰ ਜੂਨਾਂ ਪਾਸ ਇਹ ਚੀਜ਼ਾਂ ਨਹੀਂ ਹਨ) ਪਰ ਕਾਮ-ਵਾਸਨਾ ਨੇ ਤੇਰਾ ਸੁਭਾਉ (ਜੋ ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਹੈ) ਵਿਗਾੜ ਦਿੱਤਾ ਹੋਇਆ ਹੈ ॥੪॥nullnullnullਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ-ਪਾਤਿਸ਼ਾਹ ਦੀ ਮੇਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ (ਲੋਭ ਕ੍ਰੋਧ ਕਾਮ ਆਦਿਕ ਦੀ) ਕੈਦ ਤੋਂ ਛਡਾ ਲੈਂਦਾ ਹੈ। ਜਿਸ ਸਰੀਰ ਨੇ (ਜੀਵ ਨੇ ਮਨੁੱਖਾ ਸਰੀਰ ਪ੍ਰਾਪਤ ਕਰ ਕੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਸਵਾਦ ਮਾਣਿਆ, ਉਹ ਸਰੀਰ ਹੀ ਕਾਮਯਾਬ ਹੈ ॥੫॥null(ਹੇ ਜੀਵ-ਇਸਤ੍ਰੀ!) ਜੇ ਤੂੰ ਪ੍ਰਭੂ-ਪਤੀ ਵਾਲੀ ਬਣ ਜਾਏਂ ਤਾਂ ਸਾਰੇ ਸੋਹਜ ਤੇ ਸਾਰੇ ਸੁਖ (ਜੋ ਤੈਨੂੰ ਮਿਲੇ ਹੋਏ ਹਨ) ਤੈਨੂੰ ਫਬ ਜਾਣ; ਤੂੰ (ਸਚ-ਮੁਚ) ਬੜੀ ਸੋਹਣੀ ਤੇ ਬੜੀ ਸਿਆਣੀ ਬਣ ਜਾਏਂ।੧।ਰਹਾਉ ਦੂਜਾ ॥੧॥ਰਹਾਉ ਦੂਜਾ॥੧੨॥