Hukumnama - Ang 519

Lagarree Suthaan Jorranehaarai Jorreeaa | in Raag Goojree

In Gurmukhi

ਸਲੋਕ ਮਃ ੫ ॥
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥
ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥
ਮਃ ੫ ॥
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥
ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥
ਪਉੜੀ ॥
ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥
ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥
ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥
ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥
ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥
ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥
ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥
ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥

Phonetic English

Salok Ma 5 ||
Lagarree Suthhaan Jorranehaarai Jorreeaa ||
Naanak Leharee Lakh Sai Aan Dduban Dhaee N Maa Piree ||1||
Ma 5 ||
Ban Bheehaavalai Hik Saathhee Ladhham Dhukh Harathaa Har Naamaa ||
Bal Bal Jaaee Santh Piaarae Naanak Pooran Kaamaan ||2||
Pourree ||
Paaeean Sabh Nidhhaan Thaerai Rang Rathiaa ||
N Hovee Pashhothaao Thudhh No Japathiaa ||
Pahuch N Sakai Koe Thaeree Ttaek Jan ||
Gur Poorae Vaahu Vaahu Sukh Lehaa Chithaar Man ||
Gur Pehi Sifath Bhanddaar Karamee Paaeeai ||
Sathigur Nadhar Nihaal Bahurr N Dhhaaeeai ||
Rakhai Aap Dhaeiaal Kar Dhaasaa Aapanae ||
Har Har Har Har Naam Jeevaa Sun Sunae ||7||

English Translation

Shalok, Fifth Mehl:
I am attached to the right place; the Uniter has united me.
O Nanak, there are hundreds and thousands of waves, but my Husband Lord does not let me drown. ||1||
Fifth Mehl:
In the dreadful wilderness, I have found the one and only companion; the Name of the Lord is the Destroyer of distress.
I am a sacrifice, a sacrifice to the Beloved Saints, O Nanak; through them, my affairs have been brought to fulfillment. ||2||
Pauree:
All treasures are obtained, when we are attuned to Your Love.
One does not have to suffer regret and repentance, when he meditates on You.
No one can equal Your humble servant, who has Your Support.
Waaho! Waaho! How wonderful is the Perfect Guru! Cherishing Him in my mind, I obtain peace.
The treasure of the Lord's Praise comes from the Guru; by His Mercy, it is obtained.
When the True Guru bestows His Glance of Grace, one does not wander any more.
The Merciful Lord preserves him - He makes him His own slave.
Listening, hearing the Name of the Lord, Har, Har, Har, Har, I live. ||7||

Punjabi Viakhya

nullnull(ਮੇਰੀ ਪ੍ਰੀਤ) ਚੰਗੇ ਟਿਕਾਣੇ ਤੇ (ਭਾਵ, ਪਿਆਰੇ ਪ੍ਰਭੂ ਦੇ ਚਰਨਾਂ ਵਿਚ) ਚੰਗੀ ਤਰ੍ਹਾਂ ਲੱਗ ਗਈ ਹੈ ਜੋੜਨਹਾਰ ਪ੍ਰਭੂ ਨੇ ਆਪ ਜੋੜੀ ਹੈ, (ਜਗਤ ਵਿਚ) ਸੈਂਕੜੇ ਤੇ ਲੱਖਾਂ ਹੋਰ ਹੋਰ (ਭਾਵ, ਵਿਕਾਰਾਂ ਦੀਆਂ) ਲਹਿਰਾਂ (ਚੱਲ ਰਹੀਆਂ) ਹਨ, ਪਰ, ਹੇ ਨਾਨਕ! ਮੇਰਾ ਪਿਆਰਾ (ਮੈਨੂੰ ਇਹਨਾਂ ਲਹਿਰਾਂ ਵਿਚ) ਡੁੱਬਣ ਨਹੀਂ ਦੇਂਦਾ ॥੧॥nullnull(ਸੰਸਾਰ ਰੂਪ ਇਸ) ਡਰਾਉਣੇ ਜੰਗਲ ਵਿਚ ਮੈਨੂੰ ਹਰਿ-ਨਾਮ ਰੂਪ ਇਕੋ ਸਾਥੀ ਲੱਭਾ ਹੈ ਜੋ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਹੇ ਨਾਨਕ! ਮੈਂ ਪਿਆਰੇ ਗੁਰੂ ਤੋਂ ਸਦਕੇ ਹਾਂ (ਜਿਸ ਦੀ ਮਿਹਰ ਨਾਲ ਮੇਰਾ ਇਹ) ਕੰਮ ਸਿਰੇ ਚੜ੍ਹਿਆ ਹੈ ॥੨॥nullnullnullnullnullnullnullnull(ਹੇ ਪ੍ਰਭੂ!) ਜੇ ਤੇਰੇ (ਪਿਆਰ ਦੇ) ਰੰਗ ਵਿਚ ਰੰਗੇ ਜਾਈਏ ਤਾਂ, ਮਾਨੋ, ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ; ਤੈਨੂੰ ਸਿਮਰਦਿਆਂ (ਕਿਸੇ ਗੱਲੇ) ਪਛੁਤਾਉਣਾ ਨਹੀਂ ਪੈਂਦਾ (ਭਾਵ, ਕੋਈ ਐਸਾ ਮੰਦਾ ਕੰਮ ਨਹੀਂ ਕਰ ਸਕੀਦਾ ਜਿਸ ਕਰਕੇ ਪਛਤਾਉਣਾ ਪਏ) ਜਿਨ੍ਹਾਂ ਸੇਵਕਾਂ ਨੂੰ ਤੇਰਾ ਆਸਰਾ ਹੁੰਦਾ ਹੈ ਉਹਨਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਪਰ, ਹੇ ਮਨ! ਪੂਰੇ ਗੁਰੂ ਨੂੰ ਸ਼ਾਬਾਸ਼ੇ (ਆਖ, ਜਿਸ ਦੀ ਰਾਹੀਂ 'ਨਾਮ') ਚਿਤਾਰ ਕੇ ਸੁਖ ਮਿਲਦਾ ਹੈ, ਸਿਫ਼ਤ-ਸਾਲਾਹ ਦਾ ਖ਼ਜ਼ਾਨਾ ਸਤਿਗੁਰੂ ਦੇ ਪਾਸ ਹੀ ਹੈ, ਮਿਲਦਾ ਹੈ ਪਰਮਾਤਮਾ ਦੀ ਕਿਰਪਾ ਨਾਲ; ਜੇ ਸਤਿਗੁਰੂ ਮੇਹਰ ਦੀ ਨਜ਼ਰ ਨਾਲ ਤੱਕੇ ਤਾਂ ਮੁੜ ਮੁੜ ਨਹੀਂ ਭਟਕੀਦਾ। ਦਇਆ ਦਾ ਘਰ ਪ੍ਰਭੂ ਆਪ ਆਪਣੇ ਸੇਵਕ ਬਣਾ ਕੇ (ਇਸ ਭਟਕਣਾ ਤੋਂ) ਬਚਾਂਦਾ ਹੈ; ਮੈਂ ਭੀ ਉਸੇ ਪ੍ਰਭੂ ਦਾ ਨਾਮ ਸੁਣ ਸੁਣ ਕੇ ਜੀਊ ਰਿਹਾ ਹਾਂ ॥੭॥