Hukumnama - Ang 744

Gobindhaa Gun Gaao Dhaeiaalaa in Raag Suhi

In Gurmukhi

ਸੂਹੀ ਮਹਲਾ ੫ ਘਰੁ ੩ ॥
ਗੋਬਿੰਦਾ ਗੁਣ ਗਾਉ ਦਇਆਲਾ ॥
ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥
ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥
ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥
ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥
ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥

Phonetic English

Soohee Mehalaa 5 Ghar 3 ||
Gobindhaa Gun Gaao Dhaeiaalaa ||
Dharasan Dhaehu Pooran Kirapaalaa || Rehaao ||
Kar Kirapaa Thum Hee Prathipaalaa ||
Jeeo Pindd Sabh Thumaraa Maalaa ||1||
Anmrith Naam Chalai Jap Naalaa ||
Naanak Jaachai Santh Ravaalaa ||2||32||38||

English Translation

Soohee, Fifth Mehl: Third House:
I sing the Glorious Praises of the Lord of the Universe, the Merciful Lord.
Please, bless me with the Blessed Vision of Your Darshan, O Perfect, Compassionate Lord. ||Pause||
Please, grant Your Grace, and cherish me.
My soul and body are all Your property. ||1||
Only meditation on the Ambrosial Naam, the Name of the Lord, will go along with you.
Nanak begs for the dust of the Saints. ||2||32||38||

Punjabi Viakhya

nullnullਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ! (ਮੈਨੂੰ ਆਪਣਾ) ਦਰਸਨ ਦੇਹ, ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ ਰਹਾਉ॥nullਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ। ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸ-ਪੂੰਜੀ ਹੈ ॥੧॥nullਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ। ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ। (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ॥੨॥੩੨॥੩੮॥