Hukumnama - Ang 884

Kar Kar Thaal Pakhaavaj Nainahu Maathhai Vajehi Rabaabaa in Raag Raamkali

In Gurmukhi

ਰਾਮਕਲੀ ਮਹਲਾ ੫ ॥
ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥
ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥
ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥

Phonetic English

Raamakalee Mehalaa 5 ||
Kar Kar Thaal Pakhaavaj Nainahu Maathhai Vajehi Rabaabaa ||
Karanahu Madhh Baasuree Baajai Jihavaa Dhhun Aagaajaa ||
Nirath Karae Kar Manooaa Naachai Aanae Ghooghar Saajaa ||1||

English Translation

Raamkalee, Fifth Mehl:
Make your hands the cymbals, your eyes the tambourines, and your forehead the guitar you play.
Let the sweet flute music resound in your ears, and with your tongue, vibrate this song.
Move your mind like the rhythmic hand-motions; do the dance, and shake your ankle bracelets. ||1||

Punjabi Viakhya

nullnullnullਹੇ ਭਾਈ! (ਹਰੇਕ ਜੀਵ ਦੇ) ਮੱਥੇ ਉਤੇ (ਲਿਖੇ ਲੇਖ, ਮਾਨੋ,) ਰਬਾਬ ਵੱਜ ਰਹੇ ਹਨ, (ਹਰੇਕ ਜੀਵ ਦੇ) ਕੰਨਾਂ ਵਿਚ (ਮਾਇਆ ਦੀ ਹੀ ਸ੍ਰੋਤ, ਮਾਨੋ,) ਮਿੱਠੀ (ਸੁਰ ਵਾਲੀ) ਬੰਸਰੀ ਵੱਜ ਰਹੀ ਹੈ, (ਹਰੇਕ ਜੀਵ ਨੂੰ) ਜੀਭ ਦਾ ਚਸਕਾ (ਮਾਨੋ) ਰਾਗ ਹੋ ਰਿਹਾ ਹੈ। (ਹੱਥ ਮਾਇਆ ਕਮਾਣ ਵਿਚ ਲੱਗੇ ਪਏ ਹਨ, ਅੱਖਾਂ ਮਾਇਕ ਪਦਾਰਥਾਂ ਨੂੰ ਹੀ ਵੇਖ ਰਹੀਆਂ ਹਨ)। (ਹਰੇਕ ਮਨੁੱਖ ਦਾ) ਮਨ (ਰਬਾਬ, ਬੰਸਰੀ ਆਦਿਕ ਇਹਨਾਂ ਸਾਜਾਂ ਦੇ ਨਾਲ) (ਮਨੁੱਖ ਦੇ) ਹੱਥਾਂ ਨੂੰ ਛੈਣੇ ਬਣਾ ਕੇ ਅਤੇ ਅੱਖਾਂ ਨੂੰ ਤਬਲਾ ਬਣਾ ਕੇ; (ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਨੂੰ) ਘੁੰਘਰੂ ਆਦਿਕ ਸਾਜ ਬਣਾ ਕੇ ਹਰ ਵੇਲੇ (ਮਾਇਆ ਦੇ ਹੱਥਾਂ ਤੇ) ਨੱਚ ਰਿਹਾ ਹੈ ॥੧॥