Hukumnama - Ang 888

Kott Bighan Nehee Aavehi Naer in Raag Raamkali

In Gurmukhi

ਰਾਮਕਲੀ ਮਹਲਾ ੫ ॥
ਕੋਟਿ ਬਿਘਨ ਨਹੀ ਆਵਹਿ ਨੇਰਿ ॥
ਅਨਿਕ ਮਾਇਆ ਹੈ ਤਾ ਕੀ ਚੇਰਿ ॥
ਅਨਿਕ ਪਾਪ ਤਾ ਕੇ ਪਾਨੀਹਾਰ ॥
ਜਾ ਕਉ ਮਇਆ ਭਈ ਕਰਤਾਰ ॥੧॥
ਜਿਸਹਿ ਸਹਾਈ ਹੋਇ ਭਗਵਾਨ ॥
ਅਨਿਕ ਜਤਨ ਉਆ ਕੈ ਸਰੰਜਾਮ ॥੧॥ ਰਹਾਉ ॥
ਕਰਤਾ ਰਾਖੈ ਕੀਤਾ ਕਉਨੁ ॥
ਕੀਰੀ ਜੀਤੋ ਸਗਲਾ ਭਵਨੁ ॥
ਬੇਅੰਤ ਮਹਿਮਾ ਤਾ ਕੀ ਕੇਤਕ ਬਰਨ ॥
ਬਲਿ ਬਲਿ ਜਾਈਐ ਤਾ ਕੇ ਚਰਨ ॥੨॥
ਤਿਨ ਹੀ ਕੀਆ ਜਪੁ ਤਪੁ ਧਿਆਨੁ ॥
ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥
ਭਗਤੁ ਸੋਈ ਕਲਿ ਮਹਿ ਪਰਵਾਨੁ ॥
ਜਾ ਕਉ ਠਾਕੁਰਿ ਦੀਆ ਮਾਨੁ ॥੩॥
ਸਾਧਸੰਗਿ ਮਿਲਿ ਭਏ ਪ੍ਰਗਾਸ ॥
ਸਹਜ ਸੂਖ ਆਸ ਨਿਵਾਸ ॥
ਪੂਰੈ ਸਤਿਗੁਰਿ ਦੀਆ ਬਿਸਾਸ ॥
ਨਾਨਕ ਹੋਏ ਦਾਸਨਿ ਦਾਸ ॥੪॥੭॥੧੮॥

Phonetic English

Raamakalee Mehalaa 5 ||
Kott Bighan Nehee Aavehi Naer ||
Anik Maaeiaa Hai Thaa Kee Chaer ||
Anik Paap Thaa Kae Paaneehaar ||
Jaa Ko Maeiaa Bhee Karathaar ||1||
Jisehi Sehaaee Hoe Bhagavaan ||
Anik Jathan Ouaa Kai Saranjaam ||1|| Rehaao ||
Karathaa Raakhai Keethaa Koun ||
Keeree Jeetho Sagalaa Bhavan ||
Baeanth Mehimaa Thaa Kee Kaethak Baran ||
Bal Bal Jaaeeai Thaa Kae Charan ||2||
Thin Hee Keeaa Jap Thap Dhhiaan ||
Anik Prakaar Keeaa Thin Dhaan ||
Bhagath Soee Kal Mehi Paravaan ||
Jaa Ko Thaakur Dheeaa Maan ||3||
Saadhhasang Mil Bheae Pragaas ||
Sehaj Sookh Aas Nivaas ||
Poorai Sathigur Dheeaa Bisaas ||
Naanak Hoeae Dhaasan Dhaas ||4||7||18||

English Translation

Raamkalee, Fifth Mehl:
Millions of troubles do not come near him;
The many manifestations of Maya are his hand-maidens;
Countless sins are his water-carriers;
He is blessed with the Grace of the Creator Lord. ||1||
One who has the Lord God as his help and support
- all his efforts are fulfilled. ||1||Pause||
He is protected by the Creator Lord; what harm can anyone do to him?
Even an ant can conquer the whole world.
His glory is endless; how can I describe it?
I am a sacrifice, a devoted sacrifice, to His feet. ||2||
He alone performs worship, austerities and meditation;
He alone is a giver to various charities;
He alone is approved in this Dark Age of Kali Yuga,
Whom the Lord Master blesses with honor. ||3||
Joining the Saadh Sangat, the Company of the Holy, I am enlightened.
I have found celestial peace, and my hopes are fulfilled.
The Perfect True Guru has blessed me with faith.
Nanak is the slave of His slaves. ||4||7||18||

Punjabi Viakhya

nullnullnullnullਹੇ ਭਾਈ! ਜਿਸ ਮਨੁੱਖ ਉੱਤੇ ਕਰਤਾਰ ਦੀ ਮੇਹਰ ਹੁੰਦੀ ਹੈ, (ਜਗਤ ਦੇ) ਅਨੇਕਾਂ ਵਿਕਾਰ ਉਸ ਦਾ ਪਾਣੀ ਭਰਨ ਵਾਲੇ ਬਣ ਜਾਂਦੇ ਹਨ (ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ), ਅਨੇਕਾਂ (ਤਰੀਕਿਆਂ ਨਾਲ ਮੋਹਣ ਵਾਲੀ) ਮਾਇਆ ਉਸ ਦੀ ਦਾਸੀ ਬਣੀ ਰਹਿੰਦੀ ਹੈ, (ਜੀਵਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਉਸ ਦੇ ਨੇੜੇ ਨਹੀਂ ਆਉਂਦੀਆਂ ॥੧॥nullਹੇ ਭਾਈ! ਜਿਸ ਮਨੁੱਖ ਦਾ ਮਦਦਗਾਰ ਪਰਮਾਤਮਾ (ਆਪ) ਬਣਦਾ ਹੈ, ਉਸ ਦੇ ਘਰ ਵਿਚ (ਉਸ ਦੇ) ਅਨੇਕਾਂ ਉੱਦਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥nullnullnullਹੇ ਭਾਈ! ਕਰਤਾਰ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜੀਵ ਉਸ ਮਨੁੱਖ ਦਾ ਕੁਝ ਭੀ ਨਹੀਂ ਵਿਗਾੜ ਸਕਦਾ। (ਜੇ ਕਰਤਾਰ ਦੀ ਮੇਹਰ ਹੋਵੇ, ਤਾਂ) ਕੀੜੀ (ਭੀ) ਸਾਰੇ ਜਗਤ ਨੂੰ ਜਿੱਤ ਲੈਂਦੀ ਹੈ। ਹੇ ਭਾਈ! ਉਸ ਕਰਤਾਰ ਦੀ ਬੇਅੰਤ ਵਡਿਆਈ ਹੈ। ਕਿਤਨੀ ਕੁ ਬਿਆਨ ਕੀਤੀ ਜਾਏ? ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥nullnullnullਹੇ ਭਾਈ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਦਰ ਬਖ਼ਸ਼ਿਆ, ਉਹੀ ਅਸਲ ਭਗਤ ਹੈ, ਉਹੀ ਜਗਤ ਵਿਚ ਮੰਨਿਆ-ਪ੍ਰਮੰਨਿਆ ਜਾਂਦਾ ਹੈ। ਉਸੇ ਮਨੁੱਖ ਨੇ ਜਪ ਕੀਤਾ ਸਮਝੋ, ਉਸੇ ਮਨੁੱਖ ਨੇ ਤਪ ਸਾਧਿਆ ਜਾਣੋ, ਉਸੇ ਮਨੁੱਖ ਨੇ ਸਮਾਧੀ ਲਾਈ ਸਮਝੋ, ਉਸੇ ਮਨੁੱਖ ਨੇ ਹੀ ਅਨੇਕਾਂ ਕਿਸਮਾਂ ਦਾ ਦਾਨ ਦਿੱਤਾ ਜਾਣੋ (ਉਹੀ ਅਸਲ ਜਪੀ ਹੈ ਉਹੀ ਅਸਲ ਤਪੀ ਹੈ, ਉਹੀ ਅਸਲ ਜੋਗੀ ਹੈ, ਉਹੀ ਅਸਲ ਦਾਨੀ ਹੈ) ॥੩॥nullnullnullਹੇ ਨਾਨਕ! ਪੂਰੇ ਗੁਰੂ ਨੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਿਸ਼ਚਾ ਕਰਾ ਦਿੱਤਾ ਕਿ ਪਰਮਾਤਮਾ ਆਤਮਕ ਅਡੋਲਤਾ ਅਤੇ ਸੁਖਾਂ ਦਾ ਸੋਮਾ ਹੈ, ਪਰਮਾਤਮਾ ਹੀ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਗੁਰੂ ਦੀ ਸੰਗਤ ਵਿਚ ਮਿਲ ਕੇ ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ, ਉਹ ਮਨੁੱਖ ਪ੍ਰਭੂ ਦੇ ਦਾਸਾਂ ਦੇ ਦਾਸ ਬਣੇ ਰਹਿੰਦੇ ਹਨ ॥੪॥੭॥੧੮॥