Hukumnama - Ang 905

Anthar Outhabhuj Avar N Koee in Raag Raamkali

In Gurmukhi

ਰਾਮਕਲੀ ਮਹਲਾ ੧ ॥
ਅੰਤਰਿ ਉਤਭੁਜੁ ਅਵਰੁ ਨ ਕੋਈ ॥
ਜੋ ਕਹੀਐ ਸੋ ਪ੍ਰਭ ਤੇ ਹੋਈ ॥
ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥
ਉਤਪਤਿ ਪਰਲਉ ਅਵਰੁ ਨ ਕੋਈ ॥੧॥
ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥
ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥
ਨਾਮੁ ਰਤਨੁ ਹੀਰਾ ਨਿਰਮੋਲੁ ॥
ਸਾਚਾ ਸਾਹਿਬੁ ਅਮਰੁ ਅਤੋਲੁ ॥
ਜਿਹਵਾ ਸੂਚੀ ਸਾਚਾ ਬੋਲੁ ॥
ਘਰਿ ਦਰਿ ਸਾਚਾ ਨਾਹੀ ਰੋਲੁ ॥੨॥
ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥
ਨਾਮੁ ਬਿਸਾਰਿ ਪਚਹਿ ਅਭਿਮਾਨੁ ॥
ਨਾਮ ਬਿਨਾ ਕਿਆ ਗਿਆਨ ਧਿਆਨੁ ॥
ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥
ਹਠੁ ਅਹੰਕਾਰੁ ਕਰੈ ਨਹੀ ਪਾਵੈ ॥
ਪਾਠ ਪੜੈ ਲੇ ਲੋਕ ਸੁਣਾਵੈ ॥
ਤੀਰਥਿ ਭਰਮਸਿ ਬਿਆਧਿ ਨ ਜਾਵੈ ॥
ਨਾਮ ਬਿਨਾ ਕੈਸੇ ਸੁਖੁ ਪਾਵੈ ॥੪॥
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥
ਮਨੂਆ ਡੋਲੈ ਨਰਕੇ ਪਾਈ ॥
ਜਮ ਪੁਰਿ ਬਾਧੋ ਲਹੈ ਸਜਾਈ ॥
ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥੫॥
ਸਿਧ ਸਾਧਿਕ ਕੇਤੇ ਮੁਨਿ ਦੇਵਾ ॥
ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥
ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥
ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥੬॥
ਕਰਮਿ ਮਿਲੈ ਪਾਵੈ ਸਚੁ ਨਾਉ ॥
ਤੁਮ ਸਰਣਾਗਤਿ ਰਹਉ ਸੁਭਾਉ ॥
ਤੁਮ ਤੇ ਉਪਜਿਓ ਭਗਤੀ ਭਾਉ ॥
ਜਪੁ ਜਾਪਉ ਗੁਰਮੁਖਿ ਹਰਿ ਨਾਉ ॥੭॥
ਹਉਮੈ ਗਰਬੁ ਜਾਇ ਮਨ ਭੀਨੈ ॥
ਝੂਠਿ ਨ ਪਾਵਸਿ ਪਾਖੰਡਿ ਕੀਨੈ ॥
ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥
ਨਾਨਕ ਗੁਰਮੁਖਿ ਤਤੁ ਬੀਚਾਰੁ ॥੮॥੬॥

Phonetic English

Raamakalee Mehalaa 1 ||
Anthar Outhabhuj Avar N Koee ||
Jo Keheeai So Prabh Thae Hoee ||
Jugeh Juganthar Saahib Sach Soee ||
Outhapath Paralo Avar N Koee ||1||
Aisaa Maeraa Thaakur Gehir Ganbheer ||
Jin Japiaa Thin Hee Sukh Paaeiaa Har Kai Naam N Lagai Jam Theer ||1|| Rehaao ||
Naam Rathan Heeraa Niramol ||
Saachaa Saahib Amar Athol ||
Jihavaa Soochee Saachaa Bol ||
Ghar Dhar Saachaa Naahee Rol ||2||
Eik Ban Mehi Baisehi Ddoogar Asathhaan ||
Naam Bisaar Pachehi Abhimaan ||
Naam Binaa Kiaa Giaan Dhhiaan ||
Guramukh Paavehi Dharagehi Maan ||3||
Hath Ahankaar Karai Nehee Paavai ||
Paath Parrai Lae Lok Sunaavai ||
Theerathh Bharamas Biaadhh N Jaavai ||
Naam Binaa Kaisae Sukh Paavai ||4||
Jathan Karai Bindh Kivai N Rehaaee ||
Manooaa Ddolai Narakae Paaee ||
Jam Pur Baadhho Lehai Sajaaee ||
Bin Naavai Jeeo Jal Bal Jaaee ||5||
Sidhh Saadhhik Kaethae Mun Dhaevaa ||
Hath Nigrehi N Thripathaavehi Bhaevaa ||
Sabadh Veechaar Gehehi Gur Saevaa ||
Man Than Niramal Abhimaan Abhaevaa ||6||
Karam Milai Paavai Sach Naao ||
Thum Saranaagath Reho Subhaao ||
Thum Thae Oupajiou Bhagathee Bhaao ||
Jap Jaapo Guramukh Har Naao ||7||
Houmai Garab Jaae Man Bheenai ||
Jhooth N Paavas Paakhandd Keenai ||
Bin Gur Sabadh Nehee Ghar Baar ||
Naanak Guramukh Thath Beechaar ||8||6||

English Translation

Raamkalee, First Mehl:
The created Universe emanated from within You; there is no other at all.
Whatever is said to be, is from You, O God.
He is the True Lord and Master, throughout the ages.
Creation and destruction do not come from anyone else. ||1||
Such is my Lord and Master, profound and unfathomable.
Whoever meditates on Him, finds peace. The arrow of the Messenger of Death does not strike one who has the Name of the Lord. ||1||Pause||
The Naam, the Name of the Lord, is a priceless jewel, a diamond.
The True Lord Master is immortal and immeasurable.
That tongue which chants the True Name is pure.
The True Lord is in the home of the self; there is no doubt about it. ||2||
Some sit in the forests, and some make their home in the mountains.
Forgetting the Naam, they rot away in egotistical pride.
Without the Naam, what is the use of spiritual wisdom and meditation?
The Gurmukhs are honored in the Court of the Lord. ||3||
Acting stubbornly in egotism, one does not find the Lord.
Studying the scriptures, reading them to other people,
And wandering around at places of pilgrimage, the disease is not taken away.
Without the Naam, how can one find peace? ||4||
No matter how much he tries, he cannot control his semen and seed.
His mind wavers, and he falls into hell.
Bound and gagged in the City of Death, he is tortured.
Without the Name, his soul cries out in agony. ||5||
The many Siddhas and seekers, silent sages and demi-gods
Cannot satisfy themselves by practicing restraint through Hatha Yoga.
One who contemplates the Word of the Shabad, and serves the Guru
- his mind and body become immaculate, and his egotistical pride is obliterated. ||6||
Blessed with Your Grace, I obtain the True Name.
I remain in Your Sanctuary, in loving devotion.
Love for Your devotional worship has welled up within me.
As Gurmukh, I chant and meditate on the Lord's Name. ||7||
When one is rid of egotism and pride, his mind is drenched in the Lord's Love.
Practicing fraud and hypocrisy, he does not find God.
Without the Word of the Guru's Shabad, he cannot find the Lord's Door.
O Nanak, the Gurmukh contemplates the essence of reality. ||8||6||

Punjabi Viakhya

nullnullnullnull(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ। ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ। ਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ। ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ॥੧॥nullਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ। ਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥nullnullnullਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ); ਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ। ਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ। ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ॥੨॥nullnullnullਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ (ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ। ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ। ਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੩॥nullnullnull(ਜੇਹੜਾ ਮਨੁੱਖ ਇਕਾਗ੍ਰਤਾ ਆਦਿਕ ਵਾਸਤੇ ਸਰੀਰ ਉਤੇ ਕੋਈ) ਧੱਕਾ-ਜ਼ੋਰ ਕਰਦਾ ਹੈ (ਤੇ ਇਸ ਉੱਦਮ ਦਾ) ਮਾਣ (ਭੀ) ਕਰਦਾ ਹੈ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਜੇਹੜਾ ਮਨੁੱਖ (ਲੋਕ-ਵਿਖਾਵੇ ਦੀ ਖ਼ਾਤਰ) ਧਾਰਮਿਕ ਪੁਸਤਕਾਂ ਪੜ੍ਹਦਾ ਹੈ, ਪੁਸਤਕਾਂ ਲੈ ਕੇ ਲੋਕਾਂ ਨੂੰ (ਹੀ) ਸੁਣਾਂਦਾ ਹੈ, ਕਿਸੇ ਤੀਰਥ ਉਤੇ (ਭੀ ਇਸ਼ਨਾਨ ਵਾਸਤੇ) ਜਾਂਦਾ ਹੈ (ਇਸ ਤਰ੍ਹਾਂ) ਉਸ ਦਾ ਕਾਮਾਦਿਕ ਰੋਗ ਦੂਰ ਨਹੀਂ ਹੋ ਸਕਦਾ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਆਤਮਕ ਆਨੰਦ ਨਹੀਂ ਮਾਣ ਸਕਦਾ ॥੪॥nullnullnull(ਬਨ-ਵਾਸ, ਡੂਗਰ-ਵਾਸ, ਹਠ, ਨਿਗ੍ਰਹ, ਤੀਰਥ-ਇਸ਼ਨਾਨ ਆਦਿਕ) ਜਤਨ ਮਨੁੱਖ ਕਰਦਾ ਹੈ, ਅਜੇਹੇ ਕਿਸੇ ਭੀ ਤਰੀਕੇ ਨਾਲ ਕਾਮ-ਵਾਸਨਾ ਰੋਕੀ ਨਹੀਂ ਜਾ ਸਕਦੀ, ਮਨ ਡੋਲਦਾ ਹੀ ਰਹਿੰਦਾ ਹੈ ਤੇ ਜੀਵ ਨਰਕ ਵਿਚ ਹੀ ਪਿਆ ਰਹਿੰਦਾ ਹੈ, ਕਾਮ-ਵਾਸ਼ਨਾ ਆਦਿਕ ਵਿਕਾਰਾਂ ਵਿਚ ਬੱਝਾ ਹੋਇਆ ਜਮਰਾਜ ਦੀ ਪੁਰੀ ਵਿਚ (ਆਤਮਕ ਕਲੇਸ਼ਾਂ ਦੀ) ਸਜ਼ਾ ਭੁਗਤਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦ ਵਿਕਾਰਾਂ ਵਿਚ ਸੜਦੀ ਭੁੱਜਦੀ ਰਹਿੰਦੀ ਹੈ ॥੫॥nullnullnullਅਨੇਕਾਂ ਸਿੱਧ ਸਾਧਿਕ ਰਿਸ਼ੀ ਮੁਨੀ (ਹਠ ਨਿਗ੍ਰਹ ਆਦਿਕ ਕਰਦੇ ਹਨ ਪਰ) ਹਠ ਨਿਗ੍ਰਹ ਨਾਲ ਅੰਦਰਲੀ ਵਿਖੇਪਤਾ ਨੂੰ ਮਿਟਾ ਨਹੀਂ ਸਕਦੇ। ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾ ਕੇ ਗੁਰੂ ਦੀ (ਦੱਸੀ) ਸੇਵਾ (ਦਾ ਉੱਦਮ) ਗ੍ਰਹਿਣ ਕਰਦੇ ਹਨ ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ (ਭਾਵ, ਇੰਦ੍ਰਿਆਂ ਵਿਚ) ਪਵਿਤ੍ਰਤਾ ਆ ਜਾਂਦੀ ਹੈ, ਉਹਨਾਂ ਦੇ ਅੰਦਰ ਅਹੰਕਾਰ ਦਾ ਅਭਾਵ ਹੋ ਜਾਂਦਾ ਹੈ ॥੬॥nullnullnullਜਿਸ ਮਨੁੱਖ ਨੂੰ ਆਪਣੀ ਮੇਹਰ ਨਾਲ ਪਰਮਾਤਮਾ ਮਿਲਦਾ ਹੈ ਉਹ ਸਦਾ-ਥਿਰ ਪ੍ਰਭੂ-ਨਾਮ (ਦੀ ਦਾਤਿ) ਪ੍ਰਾਪਤ ਕਰਦਾ ਹੈ। (ਹੇ ਪ੍ਰਭੂ!) ਮੈਂ ਭੀ ਤੇਰੀ ਸਰਨ ਆ ਟਿਕਿਆ ਹਾਂ (ਤਾ ਕਿ ਤੇਰੇ ਚਰਨਾਂ ਦਾ) ਸ੍ਰੇਸ਼ਟ ਪ੍ਰੇਮ (ਮੈਂ ਹਾਸਲ ਕਰ ਸਕਾਂ)। (ਜੀਵ ਦੇ ਅੰਦਰ) ਤੇਰੀ ਭਗਤੀ ਤੇਰਾ ਪ੍ਰੇਮ ਤੇਰੀ ਮੇਹਰ ਨਾਲ ਹੀ ਪੈਦਾ ਹੁੰਦੇ ਹਨ। ਹੇ ਹਰੀ! (ਜੇ ਤੇਰੀ ਮੇਹਰ ਹੋਵੇ ਤਾਂ) ਮੈਂ ਗੁਰੂ ਦੀ ਸਰਨ ਪੈ ਕੇ ਤੇਰੇ ਨਾਮ ਦਾ ਜਾਪ ਜਪਦਾ ਰਹਾਂ ॥੭॥nullnullnullਜੇ ਜੀਵ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਏ ਤਾਂ ਅੰਦਰੋਂ ਹਉਮੈ ਅਹੰਕਾਰ ਦੂਰ ਹੋ ਜਾਂਦਾ ਹੈ, ਪਰ (ਨਾਮ-ਰਸ ਵਿਚ ਭਿੱਜਣ ਦੀ ਇਹ ਦਾਤਿ) ਝੂਠ ਦੀ ਰਾਹੀਂ ਜਾਂ ਪਖੰਡ ਕੀਤਿਆਂ ਕੋਈ ਭੀ ਨਹੀਂ ਪ੍ਰਾਪਤ ਕਰ ਸਕਦਾ। ਗੁਰੂ ਦੇ ਸ਼ਬਦ ਤੋਂ ਬਿਨਾ ਪਰਮਾਤਮਾ ਦਾ ਦਰਬਾਰ ਨਹੀਂ ਲੱਭ ਸਕਦਾ। ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਜਗਤ ਦੇ ਮੂਲ ਪ੍ਰਭੂ ਨੂੰ ਮਿਲ ਪੈਂਦਾ ਹੈ, ਉਹ ਪ੍ਰਭੂ ਦੇ ਗੁਣਾਂ ਦੀ ਵਿਚਾਰ (ਦਾ ਸੁਭਾਉ) ਪ੍ਰਾਪਤ ਕਰ ਲੈਂਦਾ ਹੈ ॥੮॥੬॥