Sri Nanak Prakash

Displaying Page 358 of 832 from Volume 2

੧੬੫੪

੨੫. ਗਾਨੀ ਮੰਗਲ ਦੁਖੀ ਸ਼ਾਹ ਕੋਹੜੀ ਫਕੀਰ ਨਿਸਤਾਰਨ॥
੨੪ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੬
{ਜਨਮੇਜੇ ਦੀ ਕਥਾ} ॥੨..॥
{ਅਗਲੇ ਪ੍ਰਸੰਗ ਸੰਖੇਪ} ॥੪੨..॥
{ਕੋਹੜੀ ਫਕੀਰ ਨਿਸਤਾਰਾ} ॥੬੩ ॥॥ ॥੨੬॥
ਦੋਹਰਾ: ਬ੍ਰਹਮ ਗਾਨ ਜਿਨ ਕੇ ਰਿਦੈ, ਜਾਨੋ ਸਹਿਜ ਸਰੂਪ
ਤਿਨ ਕੇ ਪਦ ਪਰ ਬੰਦਨਾ, ਅੁਚਰੋਣ ਕਥਾ ਅਨੂਪ ॥੧॥
ਸਹਿਜ=ਅਸਲੀ ਹਾਲਤ ਓਹ ਦਸ਼ਾ ਜੋ ਕੁਦਰਤਨ ਸੀ, ਜਿਸ ਵਿਚ ਹੋਰ ਕੁਛ ਨਹੀਣ
ਰਲਿਆ, ਯਾ ਕੋਈ ਬਦਲੀ ਨਹੀਣ ਹੋਈ
ਸਹਿਜ ਸਰੂਪ=ਅਸਲੀ ਹਾਲਤ ਸਰੂਪ ਦੀ ਸਰੂਪ ਦੀ ਓਹ ਹਾਲਤ ਜੋ ਮੂਲ ਤੋਣ ਅੁਸ
ਦੀ ਹੈ ਸਹਿਜ ਸਰੂਪ ਦਾ ਜਾਣਨਾ=ਆਪੇ ਦੀ ਲਖਤਾ
ਅਰਥ: (ਜਿਨ੍ਹਾਂ ਨੇ ਆਪਣੇ) ਸਹਿਜ ਸਰੂਪ ਲ਼ ਜਾਣ ਲਿਆ ਹੈ (ਤੇ) ਬ੍ਰਹਮ ਦਾ ਗਿਆਨ
ਜਿਨ੍ਹਾਂ ਦੇ ਹਿਰਦੇ (ਵਿਚ ਪ੍ਰਕਾਸ਼ਿਆ ਹੈ) ਅੁਨ੍ਹਾਂ ਦੇ ਚਰਣਾਂ ਤੇ ਮਜ਼ਥਾ ਟੇਕ ਕੇ ਅਨੂਪਮ
ਕਥਾ (ਅਜ਼ਗੋਣ ਦੀ) ਅੁਚਾਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਅਗਲ ਪ੍ਰਸੰਗਾ
ਗੁਰੂ ਕਹਿਨ ਲਗਿ੧ ਪੁਨ ਤਿਹ ਸੰਗਾ*
ਜਨਮੇਜੇ ਕੀ ਸੁਨਹੁ ਕਹਾਨੀ {ਜਨਮੇਜੇ ਦੀ ਕਥਾ}
ਜਿਅੁਣ ਦੁਖ ਪਾਯੋ ਤਿਹ ਸਭਿ ਜਾਨੀ੨ ॥੨॥
ਬੇਦ ਬਾਸ ਇਕ ਬਾਸੁਰ ਮਾਂਹੀ
ਬੈਠੋ ਹੁਤੋ ਨ੍ਰਿਪਤਿ ਕੇ ਪਾਹੀ
ਅਪਨੇ ਪਿਤਰਨ ਕੀ ਦੁਖ ਗਾਥਾ
ਬੂਝਨ ਲਗਾ ਤਾਂਹਿ ਕੇ ਸਾਥਾ ॥੩॥
-ਧਰਮਜ੩ ਜਬਹਿ ਜੂਪ੪ ਕੋ ਖੇਲਾ
ਜਿਹ ਤੇ ਬੀਤੋ ਕਾਲ ਦੁਹੇਲਾ੫
ਕਿਨਹੂੰ ਬਰਜ੬ ਨ ਤਿਹ ਕੋ ਕੀਨੋ
ਗਹੋ ਕੁਕਰਮ ਜੁ ਧਰਮ ਪ੍ਰਬੀਨੋ ॥੪॥
ਸ਼ੁਭ ਸੁਭਾਇ ਸਤਿਬਾਦੀ ਸੋਈ


੧ਕਹਿਂ ਲਗੇ
*ਹੁਣ ਕਵਿ ਜੀ ਫੇਰ ਕਥਾ ਲ਼ ਗੁਰੂ ਜੀ ਤੋਣ ਕਹਾਵਂ ਲਗੇ ਹਨ
੨ਸਭ ਕੁਛ ਜਾਣਦਿਆਣ ਹੋਇਆਣ (ਅ) ਤਿਸਲ਼ ਸਾਰੇ ਜਾਣਦੇ ਹਨ (ੲ) ਅੁਹ ਸਾਰੀ ਤੂੰ ਜਾਣ ਲੈ
੩ਯੁਧਿਸ਼ਟਰ ਨੇ
੪ਜੂਏ
੫ਦੁਖ ਵਾਲਾ
੬ਰੋਕਂਾ

Displaying Page 358 of 832 from Volume 2