Sri Nanak Prakash

Displaying Page 365 of 1267 from Volume 1

੩੯੪

ਮੋਦੀ ਦੀ ਕਾਰ ਲੇਖਾ ਕੀਤਾ ੧੩੫ ਵਾਧਾ ਨਿਕਲੇ॥

{ਲੇਖਾ ਕੀਤਾ, ੧੩੫) ਵਾਧਾ ਨਿਕਲੇ} ॥੭੫॥
ਦੋਹਰਾ: ਸ਼੍ਰੀ ਅਰਜਨ੧ ਅਰਗ਼ਨ ਸੁਨਤਿ ਅਰਜਨ ਜਸ ਵਿਸਤਾਰ
ਬਾਨੀ ਅਰਜੁਨ ਬਾਨ ਜਿਨ ਬੰਦਨ ਪਦ ਸਿਰ ਧਾਰਿ ॥੧॥
ਅਰਜਨ=ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਣ ਪਾਤਸ਼ਾਹ
ਅਰਗ਼ਨ=ਅਰਗ਼ਾਂ ਲ਼ ਅਰਗ਼=ਬੇਨਤੀ॥ ਬੇਨਤੀਆਣ ਲ਼
ਅਰਜੁਨ=ਚਿਜ਼ਟਾ, ਅੁਜ਼ਜਲ
(ਅ) ਅਰਜ ਨ=ਅਰਜ=ਇਛਾ ਰਹਤ, (ਇਜ਼ਛਾ ਰਹਿਤ ਹਨ,
ਨ=ਨਹੀ ਤੇ ਨਹੀਣ ਜਸ ਵਿਸਤਾਰ ਦੀ (ਲੋੜ ਜਿਨ੍ਹਾਂ ਲ਼)
(ੲ) ਅਰ=ਅਤੇ (ਅਤੇ ਜਗਤ (ਵਿਚ ਜਿਨ੍ਹਾਂ ਦਾ) ਜਸ
ਜਨ=ਜਗਤ ਵਿਸਤਾਰ ਹੋ ਰਿਹਾ ਹੈ
(ਸ) ਅਰਿ ਜਨ=ਵੈਰੀ ਲੋਕ ਭਾਵ, ਵੈਰੀ ਲੋਕ ਵੀ ਜਿਨ੍ਹਾਂ ਦਾ ਜਸ ਕਰਦੇ ਹਨ
ਅਰਜੁਨ=ਪਾਂਡਵਾਣ ਵਿਚੋਣ ਤੀਸਰਾ, ਜਿਹੜਾ ਧਨੁਖ ਬਾਣ ਦੀ ਵਿਦਾ ਵਿਜ਼ਚ ਇਕ ਚੋਟੀ ਦਾ
ਪ੍ਰਬੀਨ ਮੰਨਿਆ ਗਿਆ ਹੈ, ਕ੍ਰਿਸ਼ਨ ਜੀ ਦੀ ਭੈਂ ਦਾ ਇਹ ਪਤੀ ਸੀ
ਅਰਥ: (ਜਿਨ੍ਹਾਂ ਦਾ ਇਹ) ਅੁਜ਼ਜਲ ਜਸ (ਜਗਤ ਵਿਚ) ਫੈਲ ਰਿਹਾ ਹੈ ਕਿ (ਅੁਹ ਦਾਸਾਂ
ਦੀਆਣ) ਬੇਨਤੀਆਣ ਸੁਣ ਲੈਂ ਵਾਲੇ ਹਨ (ਅਤੇ) ਜਿਨ੍ਹਾਂ ਦੀ (ਅੁਚਾਰੀ ਹੋਈ) ਬਾਣੀ
ਅਰਜਨ ਦੇ ਤੀਰਾਣ ਵਾਣਗੂ (ਮਨ ਵਿਚ ਅਮੋਘ ਘਾਅੁ ਪਾਅੁਣ ਵਾਲੀ) ਹੈ, (ਅੁਨ੍ਹਾਂ), ਸ਼੍ਰੀ
(ਗੁਰੂ) ਅਰਜਨ (ਦੇਵ ਜੀ, ਦੇ) ਚਰਨਾਂ ਪਰ ਸਿਰ ਧਰ ਕੇ (ਮੈਣ) ਮਜ਼ਥਾ ਟੇਕਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਮਿਲੋ ਜਾਇ ਕੈ ਨਾਨਕੀ, ਮਨ ਕਰਿ ਅਧਿਕ ਸਨੇਹ
ਅਸਨ੨ ਬਸਨ੩ ਆਨੋ ਹੁਤੋ, ਦਯੋ ਬੈਸ ਕਰਿ ਗ੍ਰੇਹ੪ ॥੨॥
ਸੋਰਠਾ: ਆਯੋ ਬਹੁਰ ਜਰਾਮ, ਸਾਦਰ੫ ਤਿਹ੬ ਬੰਦਨ ਕਰੀ
ਮਿਲਿ ਬੈਸੇ ਸਭਿ* ਧਾਮ, ਰਿਦਾ ਅਮੋਦਹਿ੧ ਸੰਗ ਭਰਿ ॥੩॥


੧ਅਰਜਨ ਪਦ ਸੰਸਕ੍ਰਿਤ ਵਿਚ ਇਹ ਰੂਪ ਰਖਦਾ ਹੈ:-ਅਰਜੁਨ ਇਸ ਦੇ ਅਰਥ ਬਹੁਤ ਹਨ ਯਥਾ:-੧.
ਕ੍ਰਿਸ਼ਨ ਦਾ ਮਿਜ਼ਤ੍ਰ ਜੋ ਅੁਨ੍ਹਾਂ ਦੀ ਭੈਂ ਦਾ ਪਤੀ ਤੇ ਪਾਂਡਵ ਸੀ ੨. ਹਗ਼ਾਰ ਬਾਹਾਂ ਵਾਲਾ ਇਕ ਰਾਜਾ
ਸਹਸ੍ਰਾਰਜਨ, ਜਿਸ ਲ਼ ਪਰਸਰਾਮ ਨੇ ਮਾਰਿਆ ਸੀ ੩. ਇਕ ਪ੍ਰਕਾਰ ਦਾ ਬ੍ਰਿਜ਼ਛ ੪. ਅਪਣੀ ਮਾਤਾ ਦਾ
ਇਕਲੌਤਾ ਬੇਟਾ ੫. ਮੋਰ ੬. ਚਿਜ਼ਟਾ ਰੰਗ, ਅੁਜ਼ਜਲ ੭. ਅਜ਼ਖਾਂ ਦੀ ਇਕ ਬੀਮਾਰੀ ੮. ਹਿੰਦੀ ਵਿਚ ਕਦੇ
ਕਿਤੇ-ਕਲਪ ਬ੍ਰਿਜ਼ਛ ਦੇ ਅਰਥਾਂ ਵਿਚ ਬੀ ਆਯਾ ਹੈ ੯. ਸਜ਼ਛ ੧੦. ਵੇਦ ਵਿਚ ਇਸ ਦਾ ਅਰਥ ਇੰਦ੍ਰ ਬੀ
ਆਯਾ ਹੈ ਧਾਤੂ ਇਸ ਦਾ ਹੈ ਅਰਜਨ ਪ੍ਰਾਪਤ ਕਰਨਾ, ਬਨਾਅੁਣਾ ੧੧. ਅਰਬੀ ਪਦ ਹੈ, ਅਰਗ਼ ਇਸ ਦੇ
ਅਰਥ ਹਨ ਬੇਨਤੀ, ਕਵਿ ਜੀ ਨੇ ਇਸ ਪਦ ਦੇ ਅਰਬੀ ਰੂਪ ਅਰਜੁ ਲ਼-ਨਨਾ-ਲਾ ਕੇ ਬਹੁ ਬਚਨ ਬਨਾਯਾ
ਹੈ, ਅਰਜਨ ਬੇਨਤੀਆਣ, ਅਰਦਾਸਾਂ, ਅਰਗ਼ਾਂ
੨ਭੋਜਨ
੩ਕਪੜੇ
੪ਘਰ
੫ਆਦਰ ਨਾਲ
੬ਅੁਸਨੇ

Displaying Page 365 of 1267 from Volume 1