Faridkot Wala Teeka

Displaying Page 1469 of 4295 from Volume 0

ਸਤਿਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਆਸਾ ਮਹਲਾ ੧ ॥
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥
ਏਕ ਸਾਰੰਗ ਨਾਮੇ ਰਾਜਾ ਥਾ ਤਿਸ ਕੇ ਤੀਨ ਪੁਤ੍ਰ ਥੇ ਅਸਰਾਜ ਪਟਰਾਨੀ ਸੇ ਥਾ ਖਾਨ ੧
ਸੁਲਤਾਨ ੨ ਦੂਸਰੀ ਰਾਂੀਓਣ ਸੇ ਥੇ ਰਾਜ ਕਾ ਅਧਕਾਰ ਅਸਰਾਜ ਕਾ ਥਾ ਸੋ ਇਸ ਈਰਖਾ ਕਰਕੇ
ਖਾਨ ਸੁਲਤਾਨ ਦੋਨੋਣ ਨੇ ਸ਼ਿਕਾਰ ਕੇ ਬਹਾਨੇ ਲੇ ਜਾਕਰ ਅਸਰਾਜ ਕੇ ਹਾਥ ਪਾਅੁਣ ਕਾਟ ਕਰ ਕੂਪ ਮੇਣ
ਗਿਰਾਇ ਦੀਆ ਔਰ ਪਿਤਾ ਸੇ ਕਹਾ ਕਿ ਸ਼ੇਰ ਮਾਰ ਕਰ ਅਸਰਾਜ ਕੋ ਖਾਇ ਗਿਆ। ਬਨਜਾਰੋਣ ਕੀ
ਏਕ ਗੋਲ ਜਾਤੀ ਥੀ ਅੁਨਮੇਣ ਸੇ ਕੋਈ ਕੂਪ ਪਰ ਪਾਨੀ ਭਰਨੇ ਗਿਆ ਅੁਸਨੇ ਅਸਰਾਜ ਕੀ ਇਹ ਦਸ਼ਾ
ਦੇਖੀ ਦਾ ਆਈ ਨਿਕਾਲ ਕਰ ਔਖਧਿ ਕੀਆ ਘਾਅੁ ਅਛੇ ਹੋ ਗਏ। ਭਾਗ ਬਸ ਏਕ ਰਾਜਾ
ਨਿਰਸੰਤਾਨ ਮਰ ਗਿਆ ਥਾ ਸੋ ਅੁਸ ਕੇ ਮੰਤ੍ਰੀਓਣ ਨੇ ਕੁਛ ਸੰਕੇਤ ਕੀਆ ਥਾ ਕਿ ਜੋ ਪ੍ਰਾਤਾਕਾਲ ਮਿਲੈ
ਔਰ ਜਿਸਕੇ ਹਾਥ ਸੇ ਕਿਲੇ ਕਾ ਤਾਲਾ ਖੁਲ ਜਾਇ ਅੁਸੀ ਕੋ ਰਾਜਾ ਬਨਾਅੁਨਾ ਹੈ। ਪ੍ਰਾਤ ਕਾਲ ਸੋ
ਅਸਰਾਜ ਟੁੰਡਾ ਮਿਲਾ ਔਰ ਇਸੀ ਕੇ ਹਾਥ ਲਗਨੇ ਸੇ ਤਾਲਾ ਖੁਲ ਗਇਆ। ਸੋ ਇਹ ਬਹੁਤ ਦਿਨ
ਤਕ ਵਹਾਂ ਰਾਜ ਕਰਤਾ ਰਹਾ। ਟੁੰਡੇਸ ਲੋਗ ਕਹਤੇ ਰਹੇ। ਏਕ ਦਿਨ ਕੋਠੇ ਪਰ ਬੈਠਾ ਥਾ ਕਿ ਵਹੀ
ਬਨਜਾਰੇ ਜਾਤੇ ਥੇ ਦੇਖ ਕਰ ਬੁਲਾਇਆ ਔਰ ਅੁਨਕੀ ਸੇਵਾ ਕਰ ਧਨ ਦੇਕਰ ਬਿਦਾ ਕੀਆ। ਰਾਜਾ ਕੇ
ਅਹਲਕਾਰੋਣ ਨੇ ਬਨਜਾਰੋਣ ਸੇ ਪੂਛਾ ਕਿ ਆਪ ਸੇ ਅੁਨ ਕਾ ਕਿਆ ਸੰਬੰਧ ਹੈ ਤਬ ਬਨਜਾਰੋਣ ਨੇ ਕਹਾ
ਕਿ ਹਮ ਇਸਕੋ ਕਿਸੀ ਗੁਨਾਹ ਸੇ ਮਾਰਨੇ ਲਗੇ ਥੇ ਪਰੰਤੂ ਦਾ ਕਰਕੇ ਮਾਰਾ ਨਹੀਣ ਹਾਥ ਪਾਅੁਣ ਕਾਟ
ਕਰ ਛੋਡ ਦੀਆ। ਇਸ ਅੁਪਕਾਰ ਕੋ ਤੁਮਾਰੇ ਰਾਜਾ ਨੇ ਮਾਨਾ ਹੈ ਸੁਨ ਕਰ ਮੰਤ੍ਰੀਓਣ ਕੋ ਕੋਪ ਹੂਆ
ਔਰ ਰਾਜਾ ਸੇ ਕਹਾ ਰਾਜਾ ਨੇ ਅੁਨਕੀ ਅੁਸਤਤਿ ਕਰੀ ਔਰ ਹਾਥ ਮਲੇ ਸੋ ਹਾਥ ਸਬੂਤ ਹੋ ਗਏ। ਫੇਰ
ਸਾਰੰਗ ਕੋ ਇਹ ਸਮਾਚਾਰ ਮਲੂਮ ਹੂਆ ਤਬ ਅਸਰਾਜ ਕੋ ਬੁਲਾਇ ਕਰ ਗਜ਼ਦੀ ਦੇਂੇ ਲਗਾ ਅੁਸ ਸਮੇਣ
ਖਾਨ ਸੁਲਤਾਨ ਦੋਨੋਣ ਨੇ ਪਿਛਲਾ ਬੈਰ ਜਾਨ ਜੰਗ ਕੀਆ ਅਸਰਾਜ ਕੀ ਜੀਤ ਹੂਈ ਢਾਢੀਓਣ ਨੇ ਪਾਂਚ
ਪਾਂਚ ਤੁਕ ਕੀ ਪੌੜੀਆਣ ਬਨਾ ਕਰ ਵਾਰ ਗਾਈ ਸੋ ਅੁਸੀ ਟੁੰਡੇ ਅਸਰਾਜ ਕੀ ਧੁਨਿ ਪਰ ਇਹ ਵਾਰ
ਗਾਅੁਨੀ।੧ ਇਹ ਆਸ਼ਯ ਹੈ ਔਰ ਇਸ ਵਾਰ ਕੀ ੯ ਪੋੜੀਆਣ ਪਾਕਪਟਂ ਵਿਖੇ ਸੇਖ ਬ੍ਰਹਮ ਫਰੀਦ
ਜੀ ਕੇ ਪੋਤੇ ਕੇ ਸਾਥ ਗੋਸ਼ਟ ਮੇਣ ਅੁਚਾਰਨ ਭਈ ਹੈਣ ਔਰ ੧੫ ਔਰ ਔਰ ਅਸਥਾਨੋਣ ਮੇਣ ਭਈ ਹੈਣ॥
ਸਲੋਕੁ ਮ ੧ ॥
ਮੰਗਲਾ ਚਰਨ ਕਰਤੇ ਹੂਏ ਗੁਰੂ ਜੀ ਕੀ ਅੁਸਤਤੀ ਕਰਤੇ ਹੈਣ॥
ਬਲਿਹਾਰੀ ਗੁਰ ਆਪਣੇ ਦਿਅੁਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥
ਮੈਣ ਅਪਨੇ ਗੁਰੋਣ ਪਰ ਏਕ (ਦਿਅੁਹਾੜੀ) ਦਿਨਮੇਣ (ਸਦ) ਸੌਵਾਰ ਬਲਿਹਾਰੀ ਜਾਤਾ ਹੂੰ ਵਹੁ
ਗੁਰੂ ਕੈਸੇ ਹੇਣ ਜਿਨੋਣ ਨੇ ਮਾਨੁਖ ਸੇ ਦੇਵਤਾ ਬਨਾਏ ਹੈਣ ਪਰੰਤੂ ਕਰਤਿਆਣ ਕੋ (ਵਾਰ) ਦੇਰ ਨਹੀਣ
ਲਗੀ॥੧॥
ਪੰਨਾ ੪੬੩
ਮਹਲਾ ੨ ॥


*੧ ਤਿਸਕੀ ਪੋੜੀ ਇਹ ਹੈ॥ ਭਾਵ-ਸੇਰ ਸਰਦੂਲ ਰਾਇ ਰਣ ਮਾਰੂ ਬਜ਼ਜੇ। ਖਾਨ ਸੁਲਤਾਨ ਸੂਰਮੇ ਵਿਚ ਰਣ ਦੇ ਗਜ਼ਜੇ। ਖਤ
ਲਿਖੇ ਟੁੰਡੇ ਅਸਰਾਜ ਲ਼ ਪਾਤਸ਼ਾਹੀ ਅਜ਼ਜੇ। ਟਿਕਾ ਸਾਰੰਗ ਬਾਪਨੇ ਦਿਤਾ ਡਰ ਗਜ਼ਜੇ। ਫਤੇ ਪਾਇ ਅਸਰਾਇ ਜੀ ਸ਼ਾਹੀ
ਪਰ ਸਜ਼ਜੇ॥ ਇਹ ਪੰਜ ਤੁਕੀ ਪੋੜੀ ਇਸ ਸਾਥ ਪੰਜ ਤੁਕੀ ਗੁਰਾਂ ਨੇ ਮੇਲੀ।''ਆਪੀਨੇ ਆਪੁ ਸਾਜਿਓ ਆਪੀਨੈ ਰਚਿਓ
ਨਾਅੁ'' ਇਤਾਦ॥

Displaying Page 1469 of 4295 from Volume 0