Faridkot Wala Teeka
ਸਤਿਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥
ਰਾਗੁ ਆਸਾ ਬਾਂਣੀ ਭਗਤਾ ਕੀ ॥
ਕਬੀਰ ਜੀਅੁ ਨਾਮਦੇਅੁ ਜੀਅੁ ਰਵਿਦਾਸ ਜੀਅੁ ॥
ਆਸਾ ਸ੍ਰੀ ਕਬੀਰ ਜੀਅੁ ॥
ਇਸ ਸਬਦ ਮੈਣ ਤੀਨ ਪ੍ਰਸ਼ਨ ਕਹਿ ਕਰ ਅੁਜ਼ਤਰ ਕਹੇਣਗੇ॥
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਅੁ ਪਾਇਆ ॥
ਹੇ ਗੁਰੋਣ ਮੈਣ ਆਪਕੇ ਚਰਣ ਮੇਣ ਲਗ ਕਰ ਬਿਨਤੀ ਕਰਕੇ ਪੂਛਤਾ ਹੂੰ ਕਿ ਜੀਵ ਪਰਲੈ
ਮਾਇਆ ਮੈਣ ਸੁਸਪਤੀ ਵਤ ਲੀਨ ਹੂਏ ਹੂਏ ਕੋ (ਕਹ) ਕਿਸ ਵਾਸਤੇ ਅੁਪਾਇਆ ਭਾਵ ਆਵਰ ਭਾਵ
ਅਰਥਾਤ ਸਰੀਰ ਕਾ ਸੰਬੰਧ ਕਿਅੁਣ ਹੂਆ॥
ਕਵਨ ਕਾਜਿ ਜਗੁ ਅੁਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥
ਅਰ ਕਿਸ ਵਾਸਤੇ ਸੰਸਾਰ ਅੁਪਜਤਾ ਬਿਨਸਤਾ ਹੈ ਏਹ ਭੀ ਮੁਝੇ ਸਮਝਾਇ ਕਰ ਕਹੋ॥੧॥
ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥
ਹੇ ਦੇਵ ਦਇਆ ਕਰਕੇ ਮੈਲ਼ ਅੁਸ ਰਸਤੇ ਪਾਓ ਜਿਸ ਕਰ ਭੈਦਾਇਕ ਬੰਧਨ ਟੂਟ ਜਾਵੇਣ॥
ਤੀਨ ਪ੍ਰਸ਼ਨ ਹੂਏ ਪ੍ਰਿਥਮੇਣ ਦੂਸਰੇ ਪ੍ਰਸ਼ਨ ਕਾ ਅੁਜ਼ਤਰ ਕਹਤੇ ਹੈਣ॥
ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਅੁ ॥
ਹੇ ਭਾਈ ਜਨਮ ਮਰਨ ਕਾ ਜੋ ਦੁਖੁ ਹੈ ਸੋ (ਫੇੜ ਕਰਮ) ਕੀਏ ਹੂਏ ਕਰਮੋਣ ਕਾ ਫਲ ਹੈ ਅਰੁ
ਸੁਖ ਜੀਵ ਕੋ ਤਬ ਹੋਇ ਜਬ ਜਨਮੋਣ ਸੇ ਛੂਟ ਜਾਇ ਵਾ ਸੁਖ ਤੋ ਜੀਵ ਪਾਸੋਣ ਜਨਮ ਕਾਲ ਤੇ ਹੀ ਛੂਟ
ਗਏ ਹੈਣ॥ ਪ੍ਰਿਥਮੇਣ ਪ੍ਰਸ਼ਨ ਕਾ ਅੁਜ਼ਤ੍ਰ॥
ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥
ਆਪਾ ਪਦੁ ਨਿਰਬਾਂੁ ਨ ਚੀਨਿਆ ਇਨ ਬਿਧਿ ਅਭਿਅੁ ਨ ਚੂਕੇ ॥੨॥
ਜਬ ਤਕ ਮਨ ਅਫੁਰ ਬ੍ਰਹਮ ਮੇਣ ਨਹੀਣ ਲੁਕਤਾ ਔਰ ਮਾਯਾ ਕੇ ਫਾਸੀ ਰੂਪ ਬੰਧਨੋਣ ਕੋ ਨਹੀਣ
ਫਾੜਤਾ ਅਰਥਾਤ ਦੂਰ ਨਹੀਣ ਕਰਤਾ (ਨਿਰਬਾਂੁ) ਦੁਖ ਸੇ ਰਹਿਤ (ਆਪਾ ਪਦੁ) ਆਤਮਾ ਕੋ ਨਹੀਣ
ਜਾਨਾ ਇਨ ਬਿਧੀਓਣ ਸੇ ਅਭੈ ਹੋਨਾ ਥਾ ਕਿੰਤੂ ਨ ਹੂਆ (ਚੂਕੇ) ਭੂਲ ਗਾ ਹੈ ਅਰੁ ਇਸੀ ਤੇ ਮਨੁ
ਅਫੁਰ ਬ੍ਰਹਮ ਕੇ ਸਾਥ ਅਭੇਦੁ ਨਾ ਹੂਆ ਇਸੀ ਤੇ ਸਰੀਰ ਮੈਣ ਜੀਅੁ ਪਾਯਾ ਹੈ॥੨॥
ਤੀਸਰੇ ਪ੍ਰਸ਼ਨ ਕਾ ਅੁਜ਼ਤ੍ਰ॥
ਕਹੀ ਨ ਅੁਪਜੈ ਅੁਪਜੀ ਜਾਣੈ ਭਾਵ ਅਭਾਵ ਬਿਹੂਂਾ ॥
ਜੋ ਸ੍ਰਿਸੀ ਕਭੀ ਅੁਤਪੰਨ ਨਹੀਣ ਭਈ ਹੈ ਤਿਸ ਕੋ ਅੁਤਪੰਨ ਭਈ ਜਾਨਤਾ ਹੈ ਗੁਰੋਣ ਦੀ ਕਹੀ
ਹੂਈ ਸਿਖਾ ਰਿਦੈ ਮੈਣ ਪ੍ਰਗਟ ਭਾਵ ਨਿਹਚੇ ਨਹੀਣ ਹੋਤੀ ਅਰੁ ਮਨ ਕੀ ਅੁਪਜੀ ਕੋ ਸ੍ਰੇਸ ਜਾਨਤਾ ਹੈ
(ਭਾਅੁ ਅਭਾਅੁ) ਧਰਮ ਅਧਰਮ ਸੇ (ਬਿਹੂਂਾ) ਰਹਿਤ ਹੈ ਗੁਰ ਸਿਖਾ ਕੇ ਭਾਵ ਸੇ ਅਰੁ ਮਨਮਤ ਕੇ
ਅਭਾਅੁ ਸੇ ਰਹਤ ਹੈ ਇਸੀ ਤੇ ਜੀਵ ਕੇ ਭੈਦਾਇਕ ਬੰਧਨ ਤੂਟਤੇ ਨਹੀਣ ਹੈਣ॥
ਅੁਦੈ ਅਸਤ ਕੀ ਮਨ ਬੁਧਿ ਨਾਸੀ ਤਅੁ ਸਦਾ ਸਹਜਿ ਲਿਵ ਲੀਂਾ ॥੩॥
ਜਬ ਸੂਰਜ ਚੜੇ ਸੇ ਅੁਤਰਨੇ ਤਕ ਕੇ ਜਾਵਤ ਪਦਾਰਥ ਹੈਣ ਤਿਨਕੀ ਮਨ ਸੇ ਜਬ ਭੋਗ ਬੁਧਿ
ਨਸਟ ਹੋ ਗਈ ਵਾ ਅੁਦੈ ਅਸਤ ਜਨਮ ਮਰਨ ਕੀ ਬੁਧਿ ਨਾਸ ਹੋ ਗਈ ਤਬ ਸਦਾ ਨਿਤ ਬ੍ਰਹਮ ਮੇਣ
ਲੀਨ ਹੋਤਾ ਹੈ॥
ਜਿਅੁ ਪ੍ਰਤਿਬਿੰਬੁ ਬਿੰਬ ਕਅੁ ਮਿਲੀ ਹੈ ਅੁਦਕ ਕੁੰਭੁ ਬਿਗਰਾਨਾ ॥