Faridkot Wala Teeka

Displaying Page 1562 of 4295 from Volume 0

ਪੰਨਾ ੪੮੯
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਗੂਜਰੀ ਮਹਲਾ ੧ ਚਅੁਪਦੇ ਘਰੁ ੧ ॥
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਅੁਰਸਾ ਹੋਇ ॥
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
ਸਨਮੁਖਿ ਬਨਤੀ॥ ਜੇਕਰ ਮਨ ਅੁਰਸਾ ਬਨੇ ਅਰਥਾਤ ਇਸਥਿਤ ਹੋਇ ਜਾਇ ਤੋ ਤੇਰਾ ਨਾਮ
ਜਪਨ ਰੂਪ (ਚਨਣਾਠੀਆ) ਚੰਦਨ ਕੇ ਟੁਕੜੇ ਕਰੀਏ ਸੁਭ ਕਰਣੀ ਰੂਪ ਕੇਸਰ ਜੋ ਮਿਲੇ ਤਬ
ਅੰਤਸਕਰਣ ਮੇਣ ਪੂਜਾ ਹੋ ਜਾਵੇ॥੧॥
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਅੁ ॥
ਨਾਮ ਧਿਆਈਏ ਇਹੀ ਤੇਰੀ ਪੂਜਾ ਕੀਜੀਏ ਕਿਅੁਣਕਿ ਨਾਮ ਜਪੇ ਸੇ ਬਿਨਾਂ ਪੂਜਾ ਪੂਰਨ ਫਲ
ਕੀ ਦਾਤੀ ਨਹੀਣ ਹੋਤੀ ਵਾ ਪੁਰਸ (ਪੂਜ) ਪੂਜਨੇ ਯੋਗ ਨਹੀਣ ਹੋਤਾ ਹੈ॥੧॥
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
ਜੂਠਿ ਲਹੈ ਜੀਅੁ ਮਾਜੀਐ ਮੋਖ ਪਇਆਣਾ ਹੋਇ ॥੨॥
ਬਾਹਰ ਸੇ (ਦੇਵ) ਦੇਹੀ ਕੋ ਧੋਈਏ ਇਸਸੇ ਕੁਛ ਨਹੀਣ ਹੋਤਾ ਜੇਕਰ ਕੋਈ ਮਨ ਕੋ ਧੋਵੇ ਭਾਵ
ਅੁਪਾਸਨਾ ਕਰ ਸੁਧ ਕਰੇ ਔਰ (ਜੀਅੁ) ਅੰਤਸਕਰਣ ਕੇ ਮਾਣਜਨੇ ਕਰ ਅਪਵਿਤ੍ਰਤਾ ਜੂਠ ਦੂਰ ਹੋਜਾਇ
ਤਬ ਮੁਕਤਿ ਮਾਰਗ ਮੇਣ (ਪਇਆਣਾ) ਚਲਨਾ ਹੋਤਾ ਹੈ ਅਰਥਾਤ ਪ੍ਰਾਪਤ ਹੋਤਾ ਹੈ॥੨॥
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
ਨਾਮ ਵਿਹੂਂੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥
ਪਸੂਓਣ ਕੋ (ਚੰਗਿਆਈਆ) ਸਾਬਾਸੀਆਣ ਮਿਲਤੀਆਣ ਹੈਣ ਜੋ (ਖੜੁ) ਘਾਸ ਖਾਤੇ ਹੈਣ ਔਰ
(ਅੰਮ੍ਰਿਤੁ) ਦੂਧ ਦੇਤੇ ਹੈਣ ਔਰ ਜੋ ਪੁਰਸ ਤੇਰੇ ਨਾਮ ਸਿਮਰਨ ਸੇ ਰਹਿਤ ਹੈਣ ਸੋ ਅੰਮ੍ਰਿਤ ਭੋਜਨ ਕਰਤੇ
ਹੈਣ ਔਰ ਕੁਕਰਮ ਕਰਤੇ ਹੈਣ ਅੁਨ ਮਨਮੁਖੋਣ ਕੇ ਜੀਵਨ ਪਰ ਧਿਰਕਾਰ ਹੈ॥੩॥
ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾਲੇ ॥
ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥
ਹੇ ਅਕਾਲ ਪੁਰਖ ਤੂੰ ਪਾਸ ਹੀ ਹੈਣ ਮੈਨੇ ਦੂਰ ਨਹੀਣ ਸਮਝਾ ਨਿਤ ਹੀ (ਸਾਰੇ) ਸਭ ਸਥਾਨੋਣ
ਮੇਣ ਜੀਵੋਣ ਕੀ (ਸੰਮਾਲੇ) ਖਾਣਨ ਪਾਂਨਾਦਿ ਕੀ ਸੁਧ ਲੇਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਣ ਹੇ ਸਜ਼ਚੇ ਪ੍ਰਭੂ ਜੋ
ਤੂੰ ਦੇਤਾ ਹੈਣ ਸੋਈ ਹਮ ਜੀਵ ਖਾਤੇ ਹੈਣ॥੪॥੧॥
ਗੂਜਰੀ ਮਹਲਾ ੧ ॥
ਕੇਈ ਸੰਤੋਣ ਨੇ ਗੁਰੂ ਜੀ ਸੇ ਪਰਮੇਸਰ ਕਾ ਅੰਤੁ ਔਰੁ ਸਰੂਪੁ ਔਰੁ ਤਿਸ ਕੀ ਪ੍ਰਾਪਤੀ ਕੇ
ਸਾਧਨ ਪੂਛੇ ਤਿਨ ਪ੍ਰਤੀ ਕਹਤੇ ਹੈਣ॥
ਨਾਭਿ ਕਮਲ ਤੇ ਬ੍ਰਹਮਾ ਅੁਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥
ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥
ਜਿਸਕੀ ਨਾਭਿ ਤੇ ਕਮਲੁ ਹੂਆ ਔਰੁ ਤਿਸ ਕਮਲ ਤੇ ਬ੍ਰਹਮਾ ਜੀ ਅੁਤਪਤ ਹੂਏ ਔਰੁ ਸੋ
ਬ੍ਰਹਮਾ ਜੀ ਜਿਸ ਹਰੀ ਕਾ ਜਸੁ ਚਾਰੋਣ ਬੇਦੋਣ (ਮੁਖਿ) ਦਾਰੇ (ਕੰਠਿ ਸਵਾਰਿ) ਸੁੰਦਰ ਸੁਰ ਮੇਣ ਪੜਤਾ
ਹੈ॥ ਤਿਸ ਕਾ ਅੰਤੁ ਬ੍ਰਹਮਾ ਸੇ ਭੀ ਪਾਯਾ ਨਹੀਣ ਗਿਆ ਆਅੁਤਾ ਜਾਤਾ ਰਹਾ ਕਮਲ ਕੀ ਨਾਲੀ ਮੈਣ

Displaying Page 1562 of 4295 from Volume 0