Faridkot Wala Teeka

Displaying Page 1611 of 4295 from Volume 0

ਗੂਜਰੀ ਕੀ ਵਾਰ ਮਹਲਾ ੩
ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਅੁਂੀ
ਸਿਕੰਦਰ ਔਰ ਬਿਰਾਹਮ ਦੋ ਰਾਜੇ ਥੇ ਬਿਰਾਹਮ ਬਿਭਚਾਰੀ ਥਾ ਲੋਗੋਣ ਕੀ ਸੁੰਦਰ ਕੰਨਾਂ
ਮੰਗਵਾਇ ਲੇਤਾ ਥਾ ਏਕ ਬ੍ਰਾਹਮਣ ਨੇ ਸਿਕੰਦਰ ਕੀ ਸਰਣ ਲੇ ਕਰ ਸਭ ਹਾਲ ਕਹਾ ਤਿਸ ਬ੍ਰਹਮਣ ਕੀ
ਕੰਨਾਂ ਵਾਸਤੇ ਯੁਧ ਹੂਆ ਜੁਧ ਮੇਣ ਜੀਤ ਕਰ ਆਗੇ ਐਸਾ ਕਾਮੁ ਨ ਕਰਨਾ ਏਹ ਅੁਪਦੇਸ ਕਰਕੇ
ਕੰਨਾਂ ਬ੍ਰਹਮਣ ਕੋ ਦਿਲਾਇਕਰ ਸਿਕੰਦਰ ਪਾਤਸਾਹ ਚਲਾ ਆਯਾ ਅੁਸ ਸਮ ਢਾਢੀਓਣ ਨੇ ਵਾਰ
ਗਾਈ ਅੁਸ ਧਾਰਨਾ ਪਰ ਯਹ ਵਾਰ ਭੀ ਗਾਅੁਨੀ ਲਿਖੀ ਹੈ੧ ਸਿਖ ਨੇ ਪ੍ਰਸ਼ਨ ਕੀਆ ਹੇ ਭਗਵਾਨ ਏਹ
ਜਗਤੁ ਜਨਮਤਾ ਮਰਤਾ ਕੋਣ ਹੈ ਸੋ ਕਹਤੇ ਹੈਣ॥
ੴ ਸਤਿਗੁਰ ਪ੍ਰਸਾਦਿ ॥
ਸਲੋਕੁ ਮ ੩ ॥
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥
ਯਹ ਸੰਸਾਰੁ (ਮਮਤਾ) ਮੇਰੀ ਮੇਰੀ ਕਰਕੇ ਮਰਾ ਹੈ ਇਸ ਕੋ ਜੀਵਨੇ ਕੀ ਬਿਧੀ ਪ੍ਰਾਪਤਿ ਨਹੀਣ
ਹੋਈ॥
ਗੁਰ ਕੈ ਭਾਂੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥
ਜੇਕਰ ਗੁਰੋਣ ਕੀ ਆਗਾ ਮੇਣ ਚਲੈ ਤੋ ਜੀਵ ਜੀਵਨ ਪਦਵੀ ਭਾਵ ਮੋਖ ਕੋ ਪਾਇ ਲੇਤਾ ਹੈ॥
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥
ਜੋ ਹਰੀ ਕੇ ਚਰਨੋਣ ਮੈਣ ਚਿਤ ਕੋ ਲਗਾਵਤੇ ਹੈਣ ਸੋ ਦਾਸ ਸਦਾ ਜੀਵਤੇ ਹੈਣ ਭਾਵ ਹਰੀ ਰੂਪ
ਹੂਏ ਹੈਣ॥
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਗੁਰੋਣ ਦਾਰੇ (ਨਦਰੀ) ਵਾਹਗੁਰੂ ਜਿਨਕੇ ਮਨ ਮੇਣ ਬਸਤਾ ਹੈ ਸੋ
(ਸਹਜਿ) ਸਰੂਪ ਮੇਣ ਅਭੇਦ ਹੋਤੇ ਹੈਣ॥੧॥
ਮ ੩ ॥
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥
ਔ ਜੋ ਮਨਮੁਖ ਹੈਣ ਤਿਨ ਕੇ ਮਨ ਬੀਚ ਸਹਿਸਾ ਰੂਪ ਦੁਖੁ ਹੈ ਆਪੇ ਸੰਸਾਰੀ ਧੰਧਿਓਣ ਮੈਣ
ਸਿਰ ਮਾਰਤੇ ਭਾਵ ਖਪਤੇ ਹੈਣ॥
ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥
ਸੋ ਦੈਤ ਭਾਅੁ ਮੈਣ ਸੋਏ ਹੂਏ ਕਬੀ ਜਾਗਤੇ ਨਹੀਣ ਹੈਣ ਕੋਣਕਿ ਤਿਨ ਕਾ ਅਗਯਾਨ ਕਰਕੇ
ਮਾਯਾ ਮੈਣ ਪਾਰ ਹੋ ਰਹਾ ਹੈ॥
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥
ਮਨਮੁਖੋਣ ਕਾ ਯਹ (ਆਚਾਰੁ) ਕਰਤਬ ਹੈ ਕਿ ਨਾ ਤੋ ਨਾਮ ਸਿਮਰਤੇ ਹੈਣ ਔਰ ਨਾ (ਸਬਦੁ)
ਬ੍ਰਹਮ ਕਾ ਬੀਚਾਰ ਕਰਤੇ ਹੈਣ॥
ਪੰਨਾ ੫੦੯


*੧ ਤਿਸਕੀ ਪੌੜੀ ਯਹ ਹੈ॥ ਪਾਪੀ ਬਿਰਹਾ ਖਾਨ ਪਰ ਚੜਿਆ ਸੇਕੰਦਰ। ਭੇੜ ਦੂਹੁ ਦਾ ਮਚਿਆ ਬਡ ਰਣ ਦੇ ਅੰਦਰ।
ਫੜਿਆ ਖਾਨ ਬ੍ਰਹਮ ਲ਼ ਕਰ ਫਤੇ ਸਿਕੰਦਰ। ਬੰਧਿਆ ਸੰਗਲ ਪਾਇਕੇ ਜਂ ਕੀਲੇ ਬੰਦਰ। ਅਪਨਾ ਹੁਕਮੁ ਮਨਾਇਕੇ
ਛਡਿਆ ਜਗ ਅੰਦਰ। ਇਸ ਪੰਜ ਤੁਕੀ ਪੋੜੀ ਸਾਥ ਗੁਰੂ ਜੀ ਨੇ ਪੰਜ ਤੁਕੀ ਮੇਲੀ।'ਆਪਣਾ ਆਪੁ ਅੁਪਾਇਓਨੁ ਤਦਹੁ
ਹੋਰੁ ਨ ਕੋਈ'॥

Displaying Page 1611 of 4295 from Volume 0