Faridkot Wala Teeka
ਰਾਗੁ ਗੂਜਰੀ ਭਗਤਾ ਕੀ ਬਾਂਣੀ
ੴ ਸਤਿਗੁਰ ਪ੍ਰਸਾਦਿ ॥
ਸ੍ਰੀ ਕਬੀਰ ਜੀਅੁ ਕਾ ਚਅੁਪਦਾ ਘਰੁ ੨ ਦੂਜਾ ॥
ਏਕ ਸਾਧੂ ਭੇਖ ਧਾਰੀ ਕਿਸੀ ਗ੍ਰਹਸਤੀ ਕੇ ਘਰ ਮੇਣ ਰਹਤਾ ਥਾ ਕਬੀਰ ਨੇ ਕਈ ਬਾਰ ਭਜਨ
ਕਾ ਅੁਪਦੇਸ ਕੀਆ ਨਹੀਣ ਮਾਨਾ ਫਿਰ ਮਰ ਕਰ ਅੁਸੀ ਗ੍ਰਹਸਤੀ ਕਾ ਬੈਲ ਹੂਆ ਅਰ ਤਿਸ ਕੋ ਮਾਰ
ਪੜੇ ਅੰਨ ਗਾਹਤੇ ਹੂਏ ਚਲੇ ਨਹੀਣ ਦੇਖ ਕਰ ਅੁਪਦੇਸ ਰੂਪ ਸਿਖੋਣ ਪ੍ਰਤਿ ਸਬਦਿ ਕਹਤੇ ਭਏ॥
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
ਅੂਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥
ਚਾਰ ਪੈਰ ਹੋਇਣਗੇ ਦੋਇ ਸਿੰਗ ਹੋਇਣਗੇ ਮੁਖ ਸੇ ਗੁੰਗਾ ਹੋਇਗਾ ਅਰਥਾਤ ਤੇਰੀ ਬੋਲੀ ਕੋਈ
ਨ ਸਮਝੈਗਾ ਤਬ ਕਿਸ ਪ੍ਰਕਾਰ ਹਰਿ ਗੁਨ ਗਾਨ ਕਰੈਗਾ। ਜਬ ਅੂਠਤੇ ਬੈਠਤੇ ਹੂਏ ਸਿਰ ਪਰ ਸੋਟਾ
ਪੜੈਗਾ ਤਬ ਕਹਾਂ ਸਿਰ ਛਪਾਵੈਣਗਾ॥੧॥
ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥
ਫਾਟੇ ਨਾਕਨ ਟੂਟੇ ਕਾਧਨ ਕੋਦਅੁ ਕੋ ਭੁਸੁ ਖਈਹੈ ॥੧॥ ਰਹਾਅੁ ॥
ਹੇ ਭਾਈ ਹਰਿ ਭਜਨ ਸੇ ਬਿਨਾਂ ਬਿਗਾਨੇ ਬੈਲ ਹੋਵੀਤਾ ਹੈ ਬਿਗਾਨੇ ਬੈਲ ਕਹਨੇ ਕਾ ਭਾਵ
ਇਹ ਕਿ ਬੇਦਰਦ ਹੋ ਕਰ ਕਾਮ ਲਿਆ ਜਾਏਗਾ ਨਾਕ ਪਾੜੇ ਹੂਏ ਕੰਧੇ ਟੂਟੇ ਹੂਏ ਹੋਵੇਣਗੇ ਅਰ ਕੋਦਰੇ
ਕਾ ਭੋਹੁ ਖਾਵੇਣਗਾ॥
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥
ਸਾਰਾ ਦਿਨ ਬਨ ਮੈਣ ਚਰਤਾ ਫਿਰੇਣਗਾ (ਅਜਹੁ ਨ) ਤੌ ਭੀ ਪੇਟ ਨ ਭਰੇਗਾ। ਜਿਨੋਣ ਨੇ ਭਗਤ
ਜਨੋਣ ਕਾ ਬਚਨ ਨਹੀਣ ਮਾਨਾਂ ਸੋ ਇਸੀ ਬੈਲ ਕੀ ਭਾਂਤ ਅਪਨੇ ਕੀਏ ਕਰਮ ਕਾ ਫਲ ਪਾਵੈਣਗੇ॥੨॥
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥
ਸੁਖ ਦੁਖ ਕਾ ਅਨੁਭਵ ਕਰਤਾ ਹੂਆ ਮਹਾਂ ਭ੍ਰਮ ਰੂਪੀ ਨਦੀ ਮੈਣ ਡੂਬਾ ਹੂਆ ਜੀਅੁ ਅਨੇਕੋਣ
ਜੋਨੀਓਣ ਮੇਣ ਭਰਮੇਗਾ ਵਾ ਭ੍ਰਮਤਾ ਹੈ॥
ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਅੁਸਰੁ ਕਤ ਪਈਹੈ ॥੩॥
ਰਤਨ ਰੂਪ ਪਰਮੇਸਰ ਬਿਸਾਰ ਕਰਕੇ ਮਾਨੁਖ ਰੂਪੀ ਰਤਨ ਖੋਇ ਦੀਆ ਫਿਰ ਹੇ ਮੂਰਖ ਇਸ
(ਔਸਰ) ਸਮਯ ਕੋ ਕਹਾਂ ਪਾਵੇਣਗਾ॥੩॥
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਅੁ ਗਤਿ ਬਿਨੁ ਰੈਨਿ ਬਿਹਈਹੈ ॥
ਜੀਅੁ ਤੇਲੀ ਕੇ (ਕਪਿ) ਬੈਲ ਕੀ ਭਾਂਤ ਭ੍ਰਮਤਾ ਫਿਰਤਾ ਹੈ ਜੈਸੇ ਬੈਲ ਕੋ ਚਲਂੇ ਭਾਵ ਮਜਲ
ਭਰ ਜਾਣੇ ਤੇ ਬਿਨਾਂ ਰਾਤ ਬੀਤ ਜਾਤੀ ਹੈ ਵਹੁ ਕੋਲੂ ਦਾ ਪੈਣਡਾ ਜਿਅੁਣ ਕਾ ਤਿਅੁਣ ਬਨਾ ਰਹਤਾ ਹੈ ਤੈਸੇ
ਜੀਵ ਕੀ ਗ੍ਰਸਥ ਵਿਵਹਾਰੋਣ ਮੈਣ ਭ੍ਰਮਤੇ ਕੀ ਅਵਸਥਾ ਰੂਪ ਰਾਤ ਬੀਤ ਜਾਤੀ ਹੈ ਪਰੰਤੂ ਚੌਰਾਸੀ (ਗਤਿ)
ਮੁਕਤੀ ਨਹੀਣ ਵਾ (ਤੇਲਕ) ਰਤਕਾ ਕੋ ਇਕਤ੍ਰ ਕਰਕੇ ਜੈਸੇ (ਕਪਿ) ਬਾਂਦਰ ਅਗਨ ਜਾਨ ਕਰ ਭ੍ਰਮਤਾ
ਫਿਰਤਾ ਹੈ ਔਰ ਅਗਨੀ ਕੀ ਪ੍ਰਾਪਤੀ ਸੇ ਬਿਨਾਂ ਕਪਿ ਕੀ ਰਾਤ ਬੀਤ ਜਾਤੀ ਹੈ ਤੈਸੇ ਜੀਅੁ ਵਿਖਿਓਣ
ਮੈਣ ਸੁਖ ਬੁਧੀ ਕਰ ਭਰਮਤੇ ਕੀ ਅਵਸਥਾ ਬੀਤ ਜਾਤੀ ਹੈ ਵਿਖਿਓਣ ਮੇਣ ਸੇ ਸੁਖ ਪ੍ਰਾਪਤ ਨਹੀਣ ਹੋਤਾ
ਹੈ॥ ਯਦਪੀ ਵਿਖਿਓਣ ਮੈਣ ਸੁਖ ਪ੍ਰਤੀਤ ਹੋਤਾ ਹੈ ਤਦਪੀ ਵਹੁ ਸੁਖ ਬ੍ਰਿਤੀ ਕੀ ਇਕਾਗ੍ਰਤਾ ਕਰ
ਆਤਮ ਸੁਖ ਪ੍ਰਾਪਤਿ ਹੈ ਵਿਖਿਓਣ ਮੈਣ ਸੁਖ ਕੀ ਭ੍ਰਾਂਤੀ ਹੈ॥
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥