Faridkot Wala Teeka

Displaying Page 1739 of 4295 from Volume 0

ਪੰਨਾ ੫੫੭
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਵਡਹੰਸੁ ਮਹਲਾ ੧ ਘਰੁ ੧ ॥
ਸ੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਜਾਇ ਕਰ ਭਾਈ ਬਾਲੇ ਕੇ ਪਿਤਾ ਚੰਦ੍ਰਭਾਨ ਸੰਧੂ ਕੇ
ਕੂਪ ਪਰ ਬੈਠੇ ਥੇ ਯੇਹਿ ਸੁਧ ਸੁਨ ਮਾਤਾ ਤ੍ਰਿਪਤਾ ਜੀ ਆਈ ਔਰ ਬਹੁਤ ਪ੍ਰੇਮ ਸੇ ਕਹਾ ਹੇ ਪੁਤ੍ਰ ਘਰ
ਚਲੋ ਔ ਇਸ ਭੇਖ ਕੋ ਛੋਡੋ ਤਬ ਮਾਤਾ ਜੀ ਕੇ ਪ੍ਰਥਾਇ ਦ੍ਰਿਸਟਾਂਤੋਣ ਸਹਤ ਪ੍ਰੇਮੀਓਣ ਕੀ ਅੁਸਤਤਿ
ਕਰਤੇ ਹੂਏ ਮਾਤਾ ਕੋ ਅੁਜ਼ਤ੍ਰ ਔ ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਣ॥
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥
ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥੧॥
ਜੈਸੇ ਅਮਲੀ ਕੋ ਅਮਲ (ਨ ਅੰਬੜੈ) ਨ ਮਿਲੈ ਔ ਮਛਲੀ ਕੋ ਜਲ ਨ ਪ੍ਰਾਪਤਿ ਹੋਇ ਤੋ
ਵਹੁ ਪ੍ਰਸਿੰਨ ਨਹੀਣ ਹੋਤੇ ਹੈਣ ਤੈਸੇ ਜੋ ਅਪਨੇ ਅਰਥਾਤ ਤੇਰੇ ਮੇਣ ਰਤੇ ਹੈਣ ਤਿਨ ਕੋ ਚਾਹੇ ਕਿਸੀ ਪ੍ਰਕਾਰ
ਕੇ ਪਦਾਰਥ ਦੇਈਏ ਪਰੰਤੂ ਤਿਨ ਕੋ ਤੇਰੇ ਨਾਮ ਸੇ ਬਿਨਾਂ ਪਰਸੰਨਤਾ ਨਹੀਣ ਹੈ॥੧॥
ਹਅੁ ਵਾਰੀ ਵੰਾ ਖੰਨੀਐ ਵੰਾ ਤਅੁ ਸਾਹਿਬ ਕੇ ਨਾਵੈ ॥੧॥ ਰਹਾਅੁ ॥
ਹੇ ਹਰੀ ਤੂੰ ਜੋ ਮਾਲਕ ਹੈਣ ਮੈਣ ਆਪਕੇ ਨਾਮ ਪਰ ਸੇ ਬਲਿਹਾਰ (ਵੰਾ) ਜਾਤਾ ਹੂੰ ਮੈਣ
(ਖੰਨੀਐ) ਟੁਕੜੇ ਟੁਕੜੇ ਹੋ ਜਾਤਾ ਹੂੰ॥੧॥
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਅੁ ॥
ਜਿਨ ਪੀਆ ਤੇ ਤ੍ਰਿਪਤ ਭਏ ਹਅੁ ਤਿਨ ਬਲਿਹਾਰੈ ਜਾਅੁ ॥੨॥
ਮੇਰਾ ਮਾਲਕ ਤੂੰ ਸਫਲ ਬ੍ਰਿਖ ਹੈਣ ਜਿਸ ਆਪਕਾ ਨਾਮ ਅੰਮ੍ਰਿਤ ਫਲੁ ਹੈ॥ ਜਿਨੋਣ ਨੇ ਅੁਸ
ਨਾਮ ਅੰਮ੍ਰਿਤ ਫਲ ਕੇ ਰਸ ਕੋ ਪਾਨ ਕੀਆ ਹੈ ਸੋ ਤ੍ਰਿਪਤ ਭਏ ਹੈਣ ਮੈਣ ਤਿਨ ਕੇ ਬਲਿਹਾਰ ਜਾਤਾ
ਹੂੰ॥੨॥
ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਣ ਨਾਲਿ ॥
ਤਿਖਾ ਤਿਹਾਇਆ ਕਿਅੁ ਲਹੈ ਜਾ ਸਰ ਭੀਤਰਿ ਪਾਲਿ ॥੩॥
ਹੇ ਹਰੀ ਤੂੰ (ਮੈ ਕੀ) ਮੇਰੀ ਦ੍ਰਿਸਟੀ ਮੈਣ ਨਹੀਣ ਆਵਤਾ ਹੈਣ ਔ (ਹਭੀਆਣ) ਸਭਕੇ ਸਾਥ
ਬਸਤਾ ਹੈਣ॥ ਜੋ ਜਲ ਕਾ ਪਾਸਾ ਹੈ ਤਿਸ ਕੀ ਪਾਸ ਕੈਸੇ ਦੂਰ ਹੋਇ ਜੋ ਸਰੋਵਰ ਤੋ ਹੈ ਪਰੰਤੂ
ਅੁਸਮੇਣ (ਪਾਲਿ) ਵਟ ਭਾਵ ਦੀਵਾਲ ਹੈ॥ ਭਾਵ ਯਹ ਕਿ ਜਬ ਤਕ ਅੰਤਸਕਰਨ ਮੇਣ ਅਵਿਦਿਆ ਰੂਪ
ਪਾਲ ਹੈ ਤਬ ਤਕ ਪਰਮੇਸਰ ਕੋ ਪ੍ਰਾਪਤਿ ਨਹੀਣ ਹੋਤਾ॥੩॥
ਨਾਨਕੁ ਤੇਰਾ ਬਾਂਣੀਆ ਤੂ ਸਾਹਿਬੁ ਮੈ ਰਾਸਿ ॥
ਮਨ ਤੇ ਧੋਖਾ ਤਾ ਲਹੈ ਜਾ ਸਿਫਤਿ ਕਰੀ ਅਰਦਾਸਿ ॥੪॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਮੈਣ (ਤੇਰਾ) ਗੁਮਾਸ਼ਤਾ ਹੂੰ ਔਰੁ ਹੇ ਸਾਹਿਬ ਮੈਣ ਆਪ ਸੇ ਪ੍ਰੇਮ ਰੂਪ
(ਰਾਸਿ) ਪੂੰਜੀ ਮਾਣਗਤਾ ਹੂੰ॥ ਮੇਰੇ ਮਨ ਸੇ ਸੰਦੇਹ ਤਬ ਹੀ ਦੂਰ ਹੋਇਗਾ ਜਬ ਮੈਣ ਤੇਰੀ ਸੋਭਾ ਔਰ
ਬਿਨਤੀ ਕਰੂੰਗਾ॥੪॥੧॥
ਵਡਹੰਸੁ ਮਹਲਾ ੧ ॥
ਅੁਪਦੇਸ ਕਰਤੇ ਹੂਏ ਕਹਿਤੇ ਹੈਣ॥
ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ॥
ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥੧॥

Displaying Page 1739 of 4295 from Volume 0