Faridkot Wala Teeka

Displaying Page 1811 of 4295 from Volume 0

ਵਡਹੰਸ ਕੀ ਵਾਰ ਮਹਲਾ ੪
ਲਲਾਂ ਬਹਲੀਮਾ ਕੀ ਧੁਨਿ ਗਾਵਣੀ
ਲਲਾ ਔਰ ਬਹਿਲੀਮਾ੧ ਦੋ ਪਹਾੜੀਏ ਰਾਜੇ ਥੇ ਲਲਾ ਕੇ ਦੇਸ ਮੇਣ ਕਾਲ ਪੜਾ ਤਬ ਬਹਿਲੀਮਾ
ਕੋ ਛਠਾ ਹਿਸਾ ਦੇਨਾ ਕਹ ਕਰਕੇ ਲਲਾ ਨੇ ਨਹਿਰ ਕਾ ਪਾਂੀ ਲੀਆ। ਕਾਲ ਬੀਤਨੇ ਪਰ ਰਾਜਾ ਲਲਾ
ਨੇ ਵਹੁ ਹਿਸਾ ਨਾਂ ਦੀਆ ਇਸ ਪਰ ਘੋਰ ਜੁਧ ਹੂਆ ਤਿਸ ਕੀ ਵਾਰ ਢਾਢੀਓਣ ਨੇ ਗਾਈ। ਜਿਸ ਧੁਨਿ
ਸੇ ਗਾਈ ਹੈ ਤੈਸੇ ਹੀ ਇਹ ਭੀ ਗਾਅੁਨੀ॥
ੴ ਸਤਿਗੁਰ ਪ੍ਰਸਾਦਿ ॥
ਸਲੋਕ ਮ ੩ ॥
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਅੁਰਿ ਧਾਰਿ ॥
ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥
ਸ੍ਰੀ ਗੁਰੂ ਅਮਰ ਦਾਸ ਜੀ ਕਹਤੇ ਹੈਣ ਜੋ ਗੁਰ ਅੁਪਦੇਸ ਮੇਣ ਰਾਤੇ ਹੈਣ ਔ ਸਚ ਨਾਮ ਕੋ
ਹਿਰਦ ਮੈਣ ਧਾਰਨ ਕਰਤੇ ਹੈਣ ਸੋ (ਵਡਹੰਸ) ਪਰਮ ਬਬੇਕੀ ਹੈਣ ਕਿਅੁਣਕਿ ਵਹ ਬਿਖਿਆ ਕੋ ਤਿਆਗ
ਸਚ ਹੀ ਕਾ ਸੰਗ੍ਰਹ ਕਰਤੇ ਹੈਣ ਸਚ ਹੀ ਮੇਣ ਰਹਤੇ ਹੈਣ ਔ ਸਚੇ ਨਾਮ ਮੇਣ ਹੀ ਪਿਆਰ ਕਰਤੇ ਹੈਣ ਭਾਵ
ਮਨ ਤਨ ਬਾਂਣੀ ਕਰ ਪਰਮੇਸਰ ਪਰਾਇਂ ਹੈਣ॥
ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥
ਨਾਨਕ ਹਅੁ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥
ਤਿਨੋਣ ਪਰ ਕਰਤਾਰ ਨੇ ਕ੍ਰਿਪਾ ਦ੍ਰਿਸ਼ਟ ਕਰੀ ਹੈ ਔ ਸੋ ਸਦਾ ਨਿਰਮਲ ਹੈਣ ਕਿਅੁਣਕਿ ਤਿਨ ਕੋ
ਮਾਯਾ ਰੂਪ ਮੈਲ ਨਹੀਣ ਲਗਤੀ। ਸ੍ਰੀ ਗੁਰੂ ਜੀ ਕਹਤੇ ਹੈਣ ਜੋ ਰਾਤ ਦਿਨ ਮੁਰਾਰੀ ਕੋ ਜਪਤੇ ਹੈਣ ਮੈਣ
ਤਿਨ ਕੇ ਬਲਿਹਾਰ ਜਾਤਾ ਹੂੰ॥੧॥
ਪਾਖੰਡੀਓਣ ਕੀ ਸੰਗਤ ਕਰ ਪੀਛੇ ਤੇ ਪਛਤਾਵਾ ਹੋਤਾ ਹੈ ਇਹ ਕਹਤੇ ਹੂਏ ਪਖੰਡੀਓਣ ਕੀ
ਨਿੰਦਾ ਕਰਤੇ ਹੈਣ॥
ਮ ੩ ॥
ਪਾਖੰਡੀਓਣ ਕੀ ਸੰਗਤ ਕਰ ਪੀਛੇ ਤੇ ਪਛਤਾਵਾ ਹੋਤਾ ਹੈ ਇਹ ਕਹਤੇ ਹੂਏ ਪਖੰਡੀਓਣ ਕੀ
ਨਿੰਦਾ ਕਰਤੇ ਹੈਣ॥
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥
ਮੈਨੇ ਤੋ ਇਹ ਸਮਝਾ ਥਾ ਕਿ ਇਹ ਬਡਾ ਬਬੇਕੀ ਹੈ ਤਬ ਮੈਨੇ ਸੰਗ ਕੀਆ ਥਾ ਜੋ ਮੈਣ
ਜਾਨਤਾ ਕਿ ਇਹ (ਬਪੁੜਾ) ਕੰਗਾਲ ਬਗਲਾ ਭਾਵ ਪਾਖੰਡੀ ਹੈ ਤੋ ਮੈਣ ਜਨਮ ਕਰਕੇ ਕਭੀ ਭੀ ਅਪਨਾ
(ਅੰਗੁ) ਹਿਰਦ ਤਿਸ ਕੋ ਨ ਦੇਤਾ ਵਾ ਮੈਨੇ ਇਸ (ਅੰਗੁ) ਸਰੀਰ ਕੋ ਬਡਾ ਹੰਸ ਭਾਵ ਅਤੀ ਚੰਗਾ
ਜਾਨਾ ਥਾ ਤਬ ਮੈਨੇ ਇਸ ਕਾ ਸੰਗ ਕੀਆ ਥਾ ਭਾਵ ਇਸਮੇਣ ਪ੍ਰੇਮ ਕੀਆ ਥਾ ਜੌ ਜਾਨਤਾ ਕਿ ਇਹ
ਵਿਚਾਰਾ ਬਕ ਵਤ ਭਾਵ ਤੁਛ ਹੈ ਤਬ ਮੈਣ ਹਿਰਦਾ ਕਭੀ ਜਨਮ ਸੇ ਨ ਦੇਤਾ॥੨॥
ਮ ੩ ॥
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਅੁ ॥

*੧ ਤਿਸਕੀ ਪਅੁੜੀ ਇਹ ਹੈ। ਕਾਲ ਲਲਾ ਦੇ ਦੇਸ ਦਾ ਖੋਇਆ ਬਹਲੀਮਾ॥ ਹਿਸਾ ਛਟਾ ਮਨਾਇ ਕੇ ਜਲ ਨੈਹਰੋਣ ਦੀਮਾ॥
ਫਿਰਾਹੂਨ ਹੋਇ ਲਲਾ ਨੇ ਰਣ ਮੰਡਿਆ ਧੀਮਾ। ਭੇੜ ਦੁਹੰ ਦਿਸ ਮਚਿਆ ਸਟ ਪਈ ਅਥੀਮਾ। ਸਿਰ ਧੜ ਡਿਗੇ ਖੇਤ
ਵਿਚ ਜਿਅੁ ਵਾਹਣ ਢੀਮਾ।ਦੇਖ ਮਾਰੇ ਲਲਾ ਬਹਲਾਮ ਨੇ ਰਣ ਮੇਣ ਬਰਸੀਮਾ॥ ਇਸ ਛੇ ਤੁਕੀ ਪਅੁੜੀ ਸਾਥ ਗੁਰੂ ਜੀ ਨੇ
ਛੇ ਤੁਕੀ ਪਅੁੜੀ ਮੇਲੀ। 'ਤੂੰ ਆਪੇ ਹੀ ਆਪਿ ਆਪਿ ਹੈ ਆਪੁ ਕਾਰਣੁ ਕੀਆ।'' ਇਤਿਆਦਿ॥

Displaying Page 1811 of 4295 from Volume 0