Faridkot Wala Teeka
ਰਾਗੁ ਸੂਹੀ ਬਾਂਣੀ ਸ੍ਰੀ ਕਬੀਰ ਜੀਅੁ ਤਥਾ ਸਭਨਾ ਭਗਤਾ ਕੀ ॥
ਕਬੀਰ ਕੇ
ਸਰਬ ਕੋ ਸਾਂਝਾ ਅੁਪਦੇਸ਼ ਕਰਤੇ ਹੈਣ॥
ੴ ਸਤਿਗੁਰ ਪ੍ਰਸਾਦਿ ॥
ਅਵਤਰਿ ਆਇ ਕਹਾ ਤੁਮ ਕੀਨਾ ॥
ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥
ਹੇ ਜੀਵ (ਅਵਤਰਿ) ਅਵਤਾਰ ਰੂਪ ਮਾਨੁਖ ਜਨਮ ਮੈਣ ਆਇ ਕਰ ਤੁਮਨੇ ਕਿਆ ਕੀਆ
ਭਾਵ ਕੁਛ ਸੁਭ ਕਰਮ ਨਾ ਕਰ ਲੀਆ ਪੁਨਾ ਰਾਮ ਕੇ ਨਾਮ ਕੋ ਭੀ ਕਬੀ ਨਹੀਣ ਜਪਾ॥
ਰਾਮ ਨ ਜਪਹੁ ਕਵਨ ਮਤਿ ਲਾਗੇ ॥
ਮਰਿ ਜਇਬੇ ਕਅੁ ਕਿਆ ਕਰਹੁ ਅਭਾਗੇ ॥੧॥ ਰਹਾਅੁ ॥
ਹੇ ਅਭਾਗੇ ਜੀਵ ਰਾਮ ਨਹੀਣ ਜਪਤੇ ਕਿਸ ਖੋਟੀ ਸਿਖਿਆ ਮੇਣ ਲਾਗੇ ਹੋ ਜਿਨ ਕਰਮੋਣ ਕਰ
ਜਨਮ ਮਰਣ ਹੋਵੈ ਤਿਨੋਣ ਕਰਮੋਣ ਕੋ ਕਿਆ ਕਰਤੇ ਹੋ॥
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥
ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥
ਦੁਖ ਸੁਖ ਕਰਕੇ ਭਾਵ ਜਿਸ ਕਿਸ ਪ੍ਰਕਾਰ ਸੇ ਅਪਨੇ ਕੁਟੰਬ ਕੋ (ਜੀਵਾਇਆ) ਪਾਲਿਆ
ਮਰਨ ਕਾਲ ਮੈਣ (ਇਕਸਰ) ਇਕ ਰਸ ਵਾ ਏਕਤਾ ਵਾ ਏਕ ਅਪਨੇ ਸਿਰ ਪਰ ਤੈਣਨੇ ਦੁਖ ਪਾਇਆ
ਹੈ॥੨॥
ਕੰਠ ਗਹਨ ਤਬ ਕਰਨ ਪੁਕਾਰਾ ॥
ਕਹਿ ਕਬੀਰ ਆਗੇ ਤੇ ਨ ਸੰਮਾਰਾ ॥੩॥੧॥
ਜਬ ਜਮਦੂਤ ਤੁਮਾਰਾ ਗਲਾ ਪਕੜੇਗਾ ਤਬ ਫਰਿਆਦਿ ਨਹੀਣ ਕਰੀ ਜਾਵੇਗੀ ਵਾ ਪੁਕਾਰ
ਕਰੈਗਾ ਕਬੀਰ ਜੀ ਕਹਤੇ ਹੈਣ ਮਰਨ ਕਾਲ ਸੇ ਆਗੇ ਪਰਮੇਸਰ ਕੋ (ਨ ਸੰਮਾਰਾ) ਯਾਦ ਨਾ ਕੀਆ ਤੌ
ਇਹ ਚਿੰਤਾ ਰਹਿ ਜਾਏਗੀ ਜੋ ਪਹਿਲੇ ਮੈਣ ਨਾਮ ਸਿਮਰਨ ਕਿਅੁਣ ਨ ਕੀਆ ਭਾਵ ਜੋ ਨਾਮ ਸਿਮਰਨ ਹੈ
ਸੋ ਸੁਆਸ ਸੁਆਸ ਕਰਹੁ॥੩॥ ਵੈਰਾਗ ਸੂਚਨ ਕਰਾਅੁਤੇ ਹੈਣ॥
ਸੂਹੀ ਕਬੀਰ ਜੀ ॥
ਥਰਹਰ ਕੰਪੈ ਬਾਲਾ ਜੀਅੁ ॥
ਨਾ ਜਾਨਅੁ ਕਿਆ ਕਰਸੀ ਪੀਅੁ ॥੧॥
ਮੇਰਾ ਜੀਅੁ ਅਸਮਝ ਅਤੀ ਕਾਂਪਤਾ ਹੈ ਨਹੀਣ ਜਾਨਤਾ ਕਿ ਪੀਆ ਮੇਰਾ ਕਿਆ ਹਾਲ
ਕਰੇਗਾ॥੧॥
ਰੈਨਿ ਗਈ ਮਤ ਦਿਨੁ ਭੀ ਜਾਇ ॥
ਭਵਰ ਗਏ ਬਗ ਬੈਠੇ ਆਇ ॥੧॥ ਰਹਾਅੁ ॥
ਪ੍ਰਤਖ ਰਾਤ ਚਲੀ ਗਈ ਹੈ ਮਤ ਭਜਨ ਬਿਨਾਂ ਦਿਨ ਭੀ ਚਲਾ ਜਾਵੈ (ਭਵਰ) ਰਾਤੀ ਕੇ ਪਹਰ
ਕਾਲੇ ਚਲੇ ਗਏ (ਬਗ) ਚਿਟੇ ਦਿਨ ਕੇ ਪਹਿਰਿ ਆਇ ਇਸਥਿਤ ਹੂਏ ਹੈਣ। ਵਾ (ਰੈਨਿ) ਭਾਵ
ਜੁਆਨੀ ਚਲੀ ਗਈ ਹੈ ਮਤ (ਦਿਨੁ) ਭਾਵ ਬੁਢੇਪਾ ਭੀ ਬਿਅਰਥ ਜਾਤਾ ਹੋਵੇ (ਭਵਰ) ਕਾਲੇ ਕੇਸ
ਚਲੇ ਗਏ ਹੈਣ ਜੋ (ਬਗ) ਧੌਲੇ ਕੇਸ ਹੈਣ ਸੋ ਆਨ ਇਸਥਿਤ ਹੂਏ ਹੈਣ॥੧॥
ਕਾਚੈ ਕਰਵੈ ਰਹੈ ਨ ਪਾਨੀ ॥
ਹੰਸੁ ਚਲਿਆ ਕਾਇਆ ਕੁਮਲਾਨੀ ॥੨॥