Faridkot Wala Teeka
ਪੰਨਾ ੭੯੫
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਬਿਲਾਵਲੁ ਮਹਲਾ ੧ ਚਅੁਪਦੇ ਘਰੁ ੧ ॥
ਸ੍ਰੀ ਅਕਾਲ ਪੁਰਖ ਜੀ ਕੇ ਸਨਮੁਖ ਬੇਨਤੀ ਅੁਚਾਰਣ ਕਰਤੇ ਹੈਣ॥
ਤੂ ਸੁਲਤਾਨੁ ਕਹਾ ਹਅੁ ਮੀਆ ਤੇਰੀ ਕਵਨ ਵਡਾਈ ॥
ਹੇ ਵਾਹਿਗੁਰੂ ਤੂੰ ਜੋ ਸਰਬ ਕਾ ਪਾਤਿਸ਼ਾਹੁ ਹੈਣ ਅਰ ਮੈਣ ਤੇਰੇ ਕੋ ਮੀਆਣ ਕਰਕੇ ਅੁਚਾਰਣ
ਕਰਅੁਣ ਤਅੁ ਤੇਰੀ ਕੌਨਸੀ ਵਡਿਆਈ ਹੈ॥ਦ੍ਰਿਸ਼ਟਾਂਤ ਦੇਤੇ ਹੈਣ॥ ਜੈਸੇ ਕਿਸੀ ਵਡੇ ਪਾਤਸ਼ਾਹ ਕੋ ਮੀਆਣ
ਕਹਣੇ ਸੇ ਵਡਿਆਈ ਨਹੀਣ ਹੋਤੀ ਔਰ ਸੁਨ ਕਰ ਵਹੁ ਪ੍ਰਸੰਨ ਭੀ ਨਹੀਣ ਹੋਤਾ ਤੈਸੇ ਹੇ ਨਿਰੰਕਾਰ
ਰਾਵਣਾਰੀ ਮਧਸੂਦਨ ਮੁਰਾਰੀ ਆਦੀ ਕਹਿਂੇ ਸੇ ਤੇਰੀ ਕੁਛ ਪੂਰਣ ਵਡਿਆਈ ਨਹੀਣ ਹੈ ਅਰਥਾਤ ਤੂੰ
ਅਕ੍ਰੈ ਅਬਿਨਾਸੀ ਸਰੂਪ ਹੈਣ ਵਾ (ਕਹਾ) ਕਿਥੇ ਤੂੰ (ਸੁਲਤਾਨੁ) ਪਾਤਿਸ਼ਾਹੁ ਅਰ ਕਹਾਂ ਮੈਣ (ਮੀਆ)
ਛੋਟਾ ਸਰਦਾਰ ਭਾਵ ਤੂੰ ਈਸ਼ਰ ਮੈਣ ਤੁਛ ਜੀਵ ਹੂੰ ਮੈਣ ਕੌਂ ਹਾਂ ਜੋ ਤੇਰੀ ਬਿਅੰਤ ਵਡਿਆਈ ਕੋ ਕਹਿ
ਸਕਾਂ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥
ਤਾਂਤੇ ਹੇ ਸੁਆਮੀ ਜੋ ਤੂੰ ਕਹਿਂਾ ਦੇਤਾ ਹੈਣ ਸੋ ਮੈਣ ਅੁਚਾਰਨ ਕਰਤਾ ਹੂੰ ਤੇਰੀ ਕਿਰਪਾ ਸੇ
ਬਿਨਾਂ ਮੈਣ ਮੂਰਖ ਪਾਸੋਣ ਤੇਰੀ ਵਡਿਆਈ ਅਧਕ ਕਥਨ ਨਹੀਣ ਕਰੀ ਜਾਤੀ ਹੈ॥੧॥
ਤੇਰੇ ਗੁਣ ਗਾਵਾ ਦੇਹਿ ਬੁਝਾਈ ॥
ਜੈਸੇ ਸਚ ਮਹਿ ਰਹਅੁ ਰਜਾਈ ॥੧॥ ਰਹਾਅੁ ॥
ਹੇ ਵਾਹਿਗੁਰੂ ਮੇਰੇ ਤਾਈਣ ਐਸੀ ਸਮਝ ਦੇਵੋ ਜਿਸ ਕਰਕੇ ਤੇਰੇ ਗੁਣੋਂ ਕੋ ਗਾਇਨ ਕਰੋਣ ਪੁਨਾ
ਹੇ (ਰਜਾਈ) ਹੁਕਮ ਕਰਨੇ ਵਾਲੇ ਪਾਤਸ਼ਾਹ ਐਸੀ ਕਿਰਪਾ ਕਰੋ ਜਿਸਤੇ ਤੇਰੇ ਸਚ ਸਰੂਪ ਮੈਣ ਸਦਾ
ਹੀ ਇਸਥਿਤ ਰਹੂੰ ਜੇਕਰ ਆਪ ਕਹੋ ਆਗੇ ਕੀ ਤਾਂ ਤੂੰ ਮੇਰੇ ਗੁਣਾਂ ਕੋ ਗਾਇਨ ਕਰਤਾ ਹੀ ਹੈਣ ਤਿਸ
ਪਰ ਕਹਤੇ ਹੈਣ॥
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥
ਜੋ ਇਹ ਸਭ ਕੁਛ ਪ੍ਰਪੰਚ ਭਾ ਹੈ ਸੋ ਸਭ ਕੁਛ ਤੇਰੇ ਹੀ ਫੁਰਨੇ ਸੇ ਹੂਆ ਹੈ ਪੁਨਾ ਤੇਰੀ
ਸਰਬ ਵਿਖੇ (ਅਸਨਾਈ) ਪ੍ਰੀਤੀ ਹੈ॥
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥੨॥
ਹੇ ਮੇਰੇ ਸਾਹਿਬਾ ਮੈਣ ਤੇਰਾ ਅੰਤ ਨਹੀਣ ਜਾਣਤਾ ਹਾਂ ਮੈਣ ਅੰਧਲੇ ਕੀ ਕੋਈ ਚਤੁਰਾਈ ਨਹੀਣ ਹੈ
ਭਾਵ ਇਹ ਕਿ ਤੇਰੀ ਕਿਰਪਾ ਹੀ ਸੇ ਤੇਰਾ ਸਰੂਪ ਜਾਣ ਸਕੀਤਾ ਹੈ ਭਾਵ ਜੋ ਕਿਛ ਪਹਿਲੇ ਮੈਨੇ ਕਹਾ
ਹੈ ਸੋ ਸਭ ਤੇਰੀ ਕਿਰਪਾ ਸੇ ਹੀ ਕਹਾ ਹੈ॥੨॥
ਕਿਆ ਹਅੁ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥
(ਕਥੀ) ਤੇਰੇ ਜਸ ਕੇ ਕਥਨ ਕਰਨੇ ਵਾਰਿਓਣ ਕੇ ਕਥਨ ਕਰੇ ਹੋਏ ਜੋ ਸ਼ਾਸਤਰ ਹੈਣ ਤਿਨ ਕੋ
ਮੈਣ ਕਿਆ ਅੁਚਾਰਣ ਕਰਕੇ ਦੇਖੋਣ ਵਾ ਕਥਨ ਵਾਲਾ ਹੋਕੇ ਤੇਰੀਆਣ ਕਥਾ ਕੋ ਮੈਣ ਕਥਨ ਕਰਕੇ ਦੇਖਾ ਹੈ
ਹੇ (ਅਕਥੁ) ਵਾਹਿਗੁਰੂ ਤੇਰਾ ਸਮਜ਼ਗਰ ਜਸ ਮੇਰੇ ਸੇ ਕਥਨ ਨਹੀਣ ਕਰਿਆ ਜਾਤਾ॥
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥੩॥
ਤਿਸੀ ਤੇ ਹੇ ਕਰਤਾਰ ਜੋ ਤੈਲ਼ ਭਾਵਤੀ ਹੈ ਸੋਈ (ਤਿਲੁ) ਥੋੜੇ ਮਾਤਰ ਤੇਰੀ ਵਡਿਆਈ ਕੋ
ਮੈਣ ਅੁਚਾਰਨ ਕਰਤਾ ਹੂੰ॥੩॥
ਏਤੇ ਕੂਕਰ ਹਅੁ ਬੇਗਾਨਾ ਭਅੁਕਾ ਇਸੁ ਤਨ ਤਾਈ ॥