Faridkot Wala Teeka

Displaying Page 2811 of 4295 from Volume 0

ਓਅੰਕਾਰਿ ਸਬਦਿ ਅੁਧਰੇ ॥
ਓਅੰਕਾਰਿ ਗੁਰਮੁਖਿ ਤਰੇ ॥
ਓਅੰਕਾਰ (ਸਬਦਿ) ਬ੍ਰਹਮ ਕੀ ਅੁਪਾਸਨਾ ਕਰਕੇ ਜੀਵ ਅੁਧਰੇ ਹੈਣ ਵਾ ਓਅੰਕਾਰ ਬ੍ਰਹਮ ਨੇ
ਦੈਣਤ ਕਰ ਹਰੇ ਹੂਏ (ਸਬਦਿ) ਬੇਦ ਅੁਧਰੇ ਹੈ ਓਅੰਕਾਰ ਕੀ ਅੁਪਾਸਨਾ ਸੇ (ਗੁਰਮੁਖਿ) ਗੁਰਾਂ ਦੁਆਰੇ
ਸੰਸਾਰ ਸਮੁੰਦ੍ਰ ਸੇ ਜੀਵ ਤਰੇ ਹੈਣ॥
ਓਨਮ ਅਖਰ ਸੁਣਹੁ ਬੀਚਾਰੁ ॥
ਓਨਮ ਅਖਰੁ ਤ੍ਰਿਭਵਣ ਸਾਰੁ ॥੧॥
ਓਅੰਕਾਰ ਜੋ ਨਮਸਕਾਰ ਕਰਨੇ ਜੋਗ ਅਬਨਾਸੀ ਹੈ ਔ ਓਅੰਕਾਰ ਹੀ ਤ੍ਰਿਲੋਕੀ ਮੈਣ ਸਾਰ ਰੂਪ
ਹੈ ਤਿਸ ਕਾ ਬੀਚਾਰ ਤੁਮ ਸੁਨੋ॥੧॥
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥
ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਅੁ ॥
ਹੇ ਪੰਡਤ ਸੁਨ ਬੰਧਨ ਰੂਪ ਕਰਮੋ ਕੋ ਕਿਆ ਲਿਖਤਾ ਹੈ ਗੁਰੋਣ ਦਾਰੇ ਰਾਮ ਗੋਪਾਲ ਕਾ ਨਾਮ
ਲਿਖ॥੧॥
ਸਸੈ ਸਭੁ ਜਗੁ ਸਹਜਿ ਅੁਪਾਇਆ ਤੀਨਿ ਭਵਨ ਇਕ ਜੋਤੀ ॥
ਸਸੈ ਅਖਰ ਕਾ ਇਹ ਵੀਚਾਰ ਹੈ ਤ੍ਰਿਲੋਕੀ ਰੂਪ ਜੋ ਜਗਤ ਹੈ ਜੋ ਸਭੀ (ਇਕ ਜੋਤੀ)
ਪ੍ਰਮਾਤਮਾਣ ਨੇ ਨਿਰਜਤਨ ਹੀ ਅੁਤਪਤ ਕੀਆ ਹੈ॥
ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਂਿ ਲੈ ਮਾਣਕ ਮੋਤੀ ॥
ਜੋ ਗੁਰਮੁਖਿ (ਮਾਣਕ) ਮਨਨ (ਮੋਤੀ) ਵੈਰਾਗ ਆਦਿਕ ਗੁਣੋਂ ਕੋ ਚੁਂ ਲੇਤੇ ਹੈਣ ਭਾਵ ਜੋ
ਸਾਧ ਸੰਗਤ ਦੁਆਰਾ ਗੁਣੋਂ ਕੋ ਧਾਰਤੇ ਹੈਣ ਤਿਨ ਕੋ ਇਸ ਸੰਸਾਰ ਮੈਣ ਆਤਮ ਵਸਤੂ ਪ੍ਰਾਪਤਿ ਹੋਤੀ
ਹੈ॥
ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥
ਪੜਿ ਪੜਿ ਸਾਸਤ੍ਰਾਂ ਕੋ ਜੋ ਭਗਵਤ ਕੇ ਸਰੂਪ ਸਤਿਗੁਰੋਣ ਸੇ ਪੂਛਤੇ ਹੈਣ ਪੁਨਾ ਗੁਰੋਣ ਕਾ
ਅੁਪਦੇਸ ਸਮਝ ਕਰਿ ਅਭਾਸ ਕਰਤੇ ਹੈਣ ਸਭ ਕੀ (ਅੰਤਿ) ਔਧੀ ਰੂਪ (ਨਿਰੰਤਰਿ) ਏਕ ਰਸ ਜੋ
ਸਾਚਾ ਵਾਹਿਗੁਰੂ ਹੈ ਸੋ ਤਿਨ ਕੋ ਸਾਖਾਤਕਾਰ ਹੋ ਜਾਤਾ ਹੈ॥
ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥੨॥
ਜੋ ਗੁਰਮੁਖ ਸਚੇ ਨਾਮ ਕੋ ਸਮਾਲਤੇ ਹੈਣ ਸੋ ਵਿਚਾਰ ਰੂਪ ਨੇਤ੍ਰੋਣ ਕਰ ਦੇਖਤੇ ਹੈਣ ਕਿਆ ਕਿ
ਬਿਨ ਸਚੇ ਵਾਹਗੁਰੂ ਤੋ ਜੋ ਇਹ ਨਾਮ ਰੂਪ ਜਗਤ ਹੈ ਸੋ (ਕਾਚਾ) ਮਿਥਾ ਹੈ॥੨॥
ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥
ਧਧੈ ਅਖਰ ਕਾ ਇਹ ਬੀਚਾਰ ਹੈ ਓਹ ਮਹਾਤਮਾਣ ਧਰਮ ਕੋ ਧਾਰਨ ਕਰਤੇ ਹੈਣ ਜੋ ਸਗਲ
ਧਰਮੋਣ ਕਰ ਪੂਰਨ ਹੈਣ ਤਿਨ ਗੁਨਕਾਰੀਓਣ ਕਾ ਅਰਥਾਤ ਤਿਨ ਗੁਨਵਾਨੋਣ ਕਾ ਮਨ ਧੀਰਜ ਵਾਲਾ ਹੈ॥
ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥
ਧਧੇ ਦੁਆਰਾ ਕਹਤੇ ਹੈਣ ਤਿਨ ਪਰਮਾਤਮਾ ਕੀ ਜੋ ਚਰਨ ਧੂੜ ਹੈ ਸੋ ਜਬ ਮਸਤਕ ਪਰ ਪੜੇ
ਤਅੁ ਜੀਅੁ ਸੁਧ ਰੂਪ ਹੋਤਾ ਹੈ ਔ ਜਿਨਕੇ ਪੜੀ ਹੈ ਯਦਪਿ ਵਹੁ ਮਨੂਰ ਵਤ ਮੈਲੇ ਥੇ ਤਅੁ ਭੀ
(ਕੰਚਨ) ਸੁਵਰਨ ਭਾਵ ਸੁਧ ਬ੍ਰਹਮ ਰੂਪ ਹੋ ਗਏ ਹੈਣ॥
ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥
(ਧਰਣੀਧਰੁ) ਪ੍ਰਿਥਵੀ ਕੇ ਧਾਰਨੇ ਵਾਲਾ ਭਾਵ ਪਰਮੇਸਰ ਧੰਨ ਹੈ ਪੁਨਾ ਵਹੁ ਕੈਸਾ ਹੈ ਆਪ
ਅਜੋਨੀ ਹੈ ਔ (ਤੋਲਿ) ਬੀਚਾਰ ਜਿਸਕਾ ਪੂਰਾ ਹੈ ਅਰ (ਬੋਲਿ) ਸਚੀ ਹੈ ਵਾ ਜਿਨ ਸੰਤੋਣ ਕਾ ਧਨ
ਧਰਣੀਧਰ ਹੀ ਸਚਾ ਹੈ ਤਿਨ ਸੰਤੋ ਕਾ (ਤੋਲਿ) ਬੀਚਾਰ ਪੂਰਾ ਹੈ ਅਰ (ਬੋਲਿ) ਬਚਨ ਸਚਾ ਹੈ॥

Displaying Page 2811 of 4295 from Volume 0