Faridkot Wala Teeka
ਰਾਮਕਲੀ ਬਾਂਣੀ ਭਗਤਾ ਕੀ ॥
ਕਬੀਰ ਜੀਅੁ
ੴ ਸਤਿਗੁਰ ਪ੍ਰਸਾਦਿ ॥
ਕੋਈ ਜੋਗੀ ਕਬੀਰ ਜੀ ਪਾਸ ਆਇਆ ਤਿਸਨੇ ਕਹਿਆ ਕਿ ਮਦਰਾ ਪੀਆ ਕਰੋ ਤੌ ਸਮਾਧੀ
ਕਾ ਅਨੰਦ ਹੋਵੈ ਤਿਸ ਪ੍ਰਤੀ ਕਬੀਰ ਜੀ ਕਹਿਤੇ ਹੈਣ ਹਮ ਤੋ ਐਸਾ ਮਦਰਾ ਆਗੇ ਹੀ ਪੀਤੇ ਹੈਣ ਜੋ
ਕਿਸੀ ਪਾਸ ਹੋਵੈ ਤੌ ਹਮੈ ਦੇਵੈ ਜੋਗੀ ਕਹਿਤਾ ਹੈ ਕੈਸਾ ਚਾਹੀਏ? ਤਿਸ ਪ੍ਰਤੀ ਕਹਿਤੇ ਹੈਣ॥
ਕਾਇਆ ਕਲਾਲਨਿ ਲਾਹਨਿ ਮੇਲਅੁ ਗੁਰ ਕਾ ਸਬਦੁ ਗੁੜੁ ਕੀਨੁ ਰੇ ॥
ਹੇ ਭਾਈ ਜਿਸਨੇ ਦੇਹ ਰੂਪ (ਕਲਾਲਨਿ)੧ ਮਟੀ ਕਰੀ ਹੈ ਤਿਸ ਮੈਣ ਗੁਰੋਣ ਕਾ ਸਬਦੁ ਗੁੜ
ਕੀਆ ਹੈ ਲਾਹਨਿ ਪੂਰ ਭਾਵ ਮਦਰਾ ਕੀ ਸਕ ਆਦਿ ਸਮਗ੍ਰੀ ਮੇਲ ਅੁਪਾਇਆ ਹੈ ਸੋਈ ਸਫੁਟ ਕਰਤੇ
ਹੈਣ॥
ਪੰਨਾ ੯੬੯
ਤ੍ਰਿਸਨਾ ਕਾਮੁ ਕ੍ਰੋਧੁ ਮਦ ਮਤਸਰ ਕਾਟਿ ਕਾਟਿ ਕਸੁ ਦੀਨੁ ਰੇ ॥੧॥
ਹੇ ਭਾਈ ਤ੍ਰਿਸ਼ਨਾ ਕਾਮ ਕ੍ਰੋਧ ਹੰਕਾਰ ਔ ਈਰਖਾ ਇਨਾਂ ਬਿਕਾਰੋਣ ਕਾ ਜੋ ਕਾਟਨਾ ਹੈ ਸੋਈ
(ਕਾਟਿ) ਕੁਤਰ ਕੇ (ਕਸੁ) ਸਜ਼ਕਮਟੀ ਬੀਚ ਦੀਆ ਹੈ॥੧॥
ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਅੁ ਜਪੁ ਤਪੁ ਦੇਅੁ ਦਲਾਲੀ ਰੇ ॥
ਏਕ ਬੂੰਦ ਭਰਿ ਤਨੁ ਮਨੁ ਦੇਵਅੁ ਜੋ ਮਦੁ ਦੇਇ ਕਲਾਲੀ ਰੇ ॥੧॥ ਰਹਾਅੁ ॥
ਹੇ ਭਾਈ ਐਸਾ ਕੋਈ ਸੰਤ ਹੈ ਜੋ ਆਤਮ ਸੁਖ ਕੋ ਆਪਨੇ ਅੰਤਰ ਭੋਗ ਰਹਾ ਹੈ ਜਿਸਕੋ ਮੈਣ
ਜਪ ਤਪ ਦਲਾਲੀ ਦੇ ਦੇਵਾਣ ਜੋ ਮੇਰੇ ਕਅੁ ਤਿਸ ਆਤਮ ਆਨੰਦ ਰੂਪ ਮਦਰਾ ਕੀ ਏਕ ਬੂੰਦ ਭਰ ਦੇਹ
ਰੂਪ (ਕਲਾਲੀ) ਮਟੀ ਕੇ ਬੀਚ ਸੇ ਦੇਵੇ ਤੌ ਮੈਣ ਮਨ ਤਿਸ ਕੋ ਬਖਸੀਸ ਕਰ ਦੇਵੋਣ॥
ਭਵਨ ਚਤੁਰ ਦਸ ਭਾਠੀ ਕੀਨੀ ਬ੍ਰਹਮ ਅਗਨਿ ਤਨਿ ਜਾਰੀ ਰੇ ॥
ਚੌਦਾਂ ਭਵਨ ਜੋ ਨਾਸ ਰੂਪ ਜਾਣਿਆ ਹੈ ਵਾ ਚੌਦਾਂ ਇੰਦ੍ਰੇ ਵਾਲਾ ਤਨੁ ਇਹ ਭਠੀ ਬਨਾਈ ਹੈ
ਔਰ ਤਿਸੁ ਮੈਣ ਬ੍ਰਹਮ ਗਿਆਨ ਕਾ ਜੋ ਪ੍ਰਕਾਸ਼ ਹੂਆ ਹੈ ਏਹੀ ਅਗਨੀ ਜਲਾਈ ਹੈ॥
ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥੨॥
ਔ ਅੂਪਰ ਤੇ ਮਦ ਕਾ ਮੂੰਦਂਾ ਏਹ ਕੀਆ ਹੈ ਜੋ ਸ਼ਾਂਤਿ ਰੂਪ ਹੋ ਕਰ (ਧੁਨਿ) ਓਅੰ ਮੰਤ੍ਰ ਮੈਣ
ਬ੍ਰਿਤੀ ਲਗੀ ਹੈ ਔ (ਸੁਖਮਨ) ਜੋ ਮਨ ਕੋ ਸੁਖ ਦੇਵੈ ਭਗਤੀ ਏਹ ਪੋਚਨ ਹਾਰੀ ਹੈ ਚੋਇਕੇ ਜਿਸ
ਘੜੀ ਮੈਣ ਮਦ ਪੜਤਾ ਹੈ ਅੁਸ ਅੂਪਰ ਪੋਚਾ ਫੇਰੀਤਾ ਹੈ ਈਹਾਂ ਅੁਸ ਘੜੀ ਦਾ ਨਾਮ ਪੋਚਨਹਾਰੀ
ਹੈ॥੨॥
ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਅੁ ਰੇ ॥
ਜੋ ਤੀਰਥ ਕੀਏ ਹੈਣ ਔਰ ਸੂਰਜ ਕੇ ਔ ਕ੍ਰਿਸ ਚੰਦ੍ਰਾਇਂ ਆਦੀ ਬਰਤ ਰਾਖੇ ਹੈਣ ਔ ਨੇਮ
ਧਾਰੇ ਹੈਣ ਪਵਿਤ੍ਰਤਾ ਕਰੀ ਹੈ ਪੁਨਾ ਜੋ ਇੰਦ੍ਰੇ ਰੋਕੇ ਹੈਣ ਇਹੁ ਸਭ ਸਾਧਨ ਤਿਸ ਕੇ ਆਗੇ ਗਹਣੇ ਧਰ
ਦੇਵੋ ਵਾ ਏਹ ਭੂਛਣ ਬਖਸ਼ਸ਼ ਮੈਣ ਦੇ ਦੇਵਾਣ ਭਾਵ ਏਹ ਸਾਧਨ ਕਰਕੇ ਅੁਨਕੋ ਅਰਪਣ ਕਰ ਦੇਵੋਣ॥
ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਅੁ ਰੇ ॥੩॥
ਹੇ ਭਾਈ ਅੁਤਮ ਪ੍ਰੀਤੀ ਰੂਪ ਪਿਆਲਾ ਹੈ (ਸੁਧਾ ਰਸੁ ਅੰਮ੍ਰਿਤੁ) ਅੰਮ੍ਰਤ ਕਾ ਭੀ ਅੰਮ੍ਰਿਤ ਰਸ
ਜੋ ਹੈ ਆਤਮ ਸੁਖ ਸੋ ਏਹ ਮਹਾਂਰਸ ਮਦ ਤਿਸ ਸੇ ਪਾਨ ਕਰ ਲੇਵੋ॥੩॥
ਨਿਝਰ ਧਾਰ ਚੁਐ ਅਤਿ ਨਿਰਮਲ ਇਹ ਰਸ ਮਨੂਆ ਰਾਤੋ ਰੇ ॥
*੧ ਾਰਵਾੜ ਦੇਸ ਮੈਣ ਸਰਾਬ ਨਿਕਾਲਨੇ ਵਾਲੀ ਮਟੀ ਲ਼ 'ਕਲਾਲਨਿ' ਆਖਦੇ ਹੈਣ॥