Faridkot Wala Teeka
ਪੰਨਾ ੯੮੯
ਰਾਗੁ ਮਾਰੂ ਮਹਲਾ ੧ ਘਰੁ ੧ ਚਅੁਪਦੇ
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਬੇਨਤੀ ਕਰਤੇ ਹੈਣ
ਸਲੋਕੁ ॥
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥
ਨਾਨਕ ਸਰਣਿ ਤੁਹਾਰੀਆ ਪੇਖਅੁ ਸਦਾ ਹਜੂਰਿ ॥੧॥
ਹੇ ਸਜਨ ਵਾਹਿਗੁਰੂ ਤੇਰੇ ਚਰਨੋਣ ਕੀ ਮੈਣ ਸਦਾ ਹੀ ਧੂਰ ਹੋ ਰਹੋਣ ਸ੍ਰੀ ਗੁਰੂ ਜੀ ਕਹਤੇ ਹੈਣ
ਇਹੁ ਕਿਰਪਾ ਕਰਿ ਜੋ ਤੁਮਾਰੀ ਸਰਣ ਹੋਇਕੇ ਤੇਰੇ ਕਅੁ ਸਦਾ ਹੀ ਹਜੂਰ ਦੇਖੋਣ॥੧॥
ਸਬਦ ॥
ਪਿਛਹੁ ਰਾਤੀ ਸਦੜਾ ਨਾਮੁ ਖਸਮ ਕਾ ਲੇਹਿ ॥
ਖੇਮੇ ਛਤ੍ਰ ਸਰਾਇਚੇ ਦਿਸਨਿ ਰਥ ਪੀੜੇ ॥
ਪਿਛਲੀ ਰਾਤ੍ਰ ਪ੍ਰਤਖ ਵਾ ਪਿਛਲੀ ਅਵਸਥਾ ਵਾ ਕਲਜੁਗ ਵਾ ਮਾਨੁਖ ਜਨਮ ਬਿਖੇ ਜੀਵੋਣ ਕੋ
ਇਹੁ (ਸਦੜਾ) ਅੁਪਦੇਸ਼ ਹੈ ਕਿ ਨਾਮ ਖਸਮ ਕਾ (ਲੇਹੁ) ਜਪੋ ਖਿਮਾਣ ਰੂਪ (ਖੇਮੇ) ਚੰਦੋਏ ਜਸ ਰੂਪ
ਛਤ੍ਰ ਔ ਭਗਤੀ ਰੂਪ (ਸਰਾਇਚੇ) ਕਨਾਤਾਂ ਵਾ ਸ੍ਰਵਣ ਮਨਨ ਨਿਧਾਸਨ ਏਹੁ ਸਭ (ਰਬ) ਗਾਨ ਕੇ
(ਪੀੜੇ) ਦ੍ਰਿੜ ਸਾਧਨ ਦੇਖੀਤੇ ਹੈਣ॥
ਜਿਨੀ ਤੇਰਾ ਨਾਮੁ ਧਿਆਇਆ ਤਿਨ ਕਅੁ ਸਦਿ ਮਿਲੇ ॥੧॥
ਜਿਨੋਣ ਨੇ ਤੇਰਾ ਨਾਮ ਧਿਆਇਆ ਹੈ ਤਿਨ ਕੋ ਸਤਸੰਗ ਮੈਣ (ਸਦਿ) ਬੁਲਾਇ ਕਰ ਵਾ
ਸੀਘਰ ਹੀ ਇਹੁ ਸਾਧਨ ਮਿਲਤੇ ਹੈਣ॥੧॥
ਬਾਬਾ ਮੈ ਕਰਮਹੀਂ ਕੂੜਿਆਰ ॥
ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥੧॥ ਰਹਾਅੁ ॥
ਹੇ (ਬਾਬਾ) ਵਡੇ ਪਰਮੇਸੁਰ ਮੈਣ ਸੁਭ ਕਰਮੋਣ ਤੇ (ਹੀਂ) ਝੂਠਾ ਹੂੰ ਨਾਮ ਜੋ ਤੇਰਾ ਗੁਰਾਂ
ਦੁਆਰਿਓਣ ਨਹੀਣ ਪਾਇਆ ਇਸੀ ਤੇ ਮੇਰਾ ਅਗਾਨੀ ਮਨ ਭਰਮ ਮੈਣ ਭੂਲਾ ਹੂਆ ਫਿਰਤਾ ਹੈ॥
ਸਾਦ ਕੀਤੇ ਦੁਖ ਪਰਫੁੜੇ ਪੂਰਬਿ ਲਿਖੇ ਮਾਇ ॥
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥੨॥
ਜਿਤਨੇ ਰਸੋਣ ਕੇ ਸਵਾਦ ਭੋਗਂੇ ਕੀਤੇ ਤਿਤਨੇ ਹੀ ਦੁਖ (ਪਰਫੁੜੇ) ਪਰਫੁਲਤ ਹੂਏ ਭਾਵ
ਪ੍ਰਾਪਤ ਹੂਏ ਹੇ (ਮਾਇ) ਮਾਇਆਪਤੀ ਪਰਮੇਸੁਰ ਪੂਰਬ ਲਿਖੇ ਕੇ ਅਨੁਸਾਰ ਰਸੋਣ ਮੈਣ ਸੁਖ ਤੋ ਥੋੜੇ
ਹੈਣ ਦੁਖ (ਅਗਲੇ) ਬਹੁਤ ਹੈਣ ਔ ਇਸ ਲੋਕ ਮੈਣ ਭੀ ਦੁਖ ਹੀ ਦੁਖ ਮੈਣ ਅਵਸਥਾ ਬੀਤਤੀ ਹੈ॥੨॥
ਵਿਛੁੜਿਆ ਕਾ ਕਿਆ ਵੀਛੁੜੈ ਮਿਲਿਆ ਕਾ ਕਿਆ ਮੇਲੁ ॥
ਹੇ ਹਰੀ ਏਹੁ ਕਿਰਪਾ ਕਰੋ ਜੋ ਸਤਸੰਗਤ ਸੇ ਵਿਛੜੇ ਹੈਣ ਤਿਨੋਣ ਸੇ ਵੀਛੜੀਏ ਭਾਵ ਅੁਨ ਕਾ
ਮਿਲਾਪ ਨਾ ਕਰੀਏ ਜੋ ਸੰਤ ਸੰਗ ਮੈਣ ਮਿਲੇ ਹੂਏ ਹੈਣ ਤਿਨਕਾ ਮੇਲੁ ਕਰੀਏ ਭਾਵ ਤਿਨ ਕੇ ਮੇਲ ਕੋ
ਕਬੀ ਨਾ ਤਿਆਗੀਏ ਵਾ ਜੋ ਤੇਰੇ ਸੇ ਵਿਛੜੇ ਹੂਏ ਭਾਵ ਅਗਾਨੀ ਹੈਣ ਤਿਨਕਾ ਕੀ ਵਿਛੁੜਨਾਂ ਹੈ ਵਹੁ
ਸਦਾ ਵਿਛੁੜੇ ਹੂਏ ਹੈਣ । ਜੋ ਮਿਲੇ ਹੂਏ ਭਾਵ ਗਾਨੀ ਹੈਣ ਤਿਨਕਾ ਮੇਲ ਕਾ ਕਰਨਾ ਹੈ ਭਾਵ ਵਹੁ
ਤੇਰਾ ਸਰੂਪ ਹੀ ਹੈ ਭਾਵ ਅਸਮਦਾਦਿ ਜਗਾਸੀਆਣ ਕੌ ਮਿਲਾਈਏ॥
ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥੩॥