Faridkot Wala Teeka
ਪਰਮੇਸਰ ਕੇ ਅੁਪਕਾਰ ਜਨਾਇ ਕਰਿ ਅੁਪਦੇਸ ਕਰਤੇ ਹੈਣ॥ ਅੰਜੁਲੀ ਏਹ ਇਕ ਛੰਦ ਕੀ
ਜਾਤੀ ਹੈ॥
ਮਾਰੂ ਅੰਜੁਲੀ ਮਹਲਾ ੫ ਘਰੁ ੭
ੴ ਸਤਿਗੁਰ ਪ੍ਰਸਾਦਿ ॥
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥
ਪੰਚ ਧਾਤੁ ਕਰਿ ਪੁਤਲਾ ਕੀਆ ॥
ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਅੁ ਆਇ ਪਇਆ ॥੧॥
ਸੰਜੋਗ ਪੁਨਾ ਵਿਜੋਗ ਇਹੁ ਆਦੋਣ ਹੀ ਹੋਇਆ ਚਲਾ ਆਵਤਾ ਪੰਚ ਤਤ ਇਕਤ੍ਰ ਕਰਕੇ ਇਹੁ
ਸਰੀਰ ਰੂਪ ਪੁਤਲਾ ਕੀਆ ਹੈ ਪਰਮੇਸਰ ਕੇ ਹੁਕਮ ਅਨਸਾਰ ਹੇ ਭਾਈ ਜੀ ਇਸ ਦੇਹੀ ਕੇ ਬੀਚ ਜੀਅੁ
ਆਇ ਪਇਆ ਹੈ॥੧॥
ਜਿਥੈ ਅਗਨਿ ਭਖੈ ਭੜਹਾਰੇ ॥
ਅੂਰਧ ਮੁਖ ਮਹਾ ਗੁਬਾਰੇ ॥
ਜਿਥੈ ਮਾਤਾ ਕੇ ਅੁਦਰ ਮੈਣ ਭੜ ਭੜ ਕਰਕੇ ਅਗਨੀ ਭਖਤੀ ਹੈ ਔ ਅੂਪਰ ਕੋ ਮੁਖ ਤਥਾ
ਬਡਾ ਅੰਧੇਰਾ ਹੈ॥
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥੨॥
(ਓਥੈ) ਵਹਾਂ ਜੀਅੁ ਸਾਸ ਸਾਸ ਸਮਾਲਤਾ ਥਾ (ਸੋਈ) ਅੁਸਕੋ ਅੁਸ ਥਾਓਣ (ਖਸਮਿ)
ਪ੍ਰਮਾਤਮਾ ਨੇ ਛੁਡਾਇ ਲੀਆ ਹੈ॥੨॥
ਵਿਚਹੁ ਗਰਭੈ ਨਿਕਲਿ ਆਇਆ ॥
ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
ਜਬ ਗਰਭ ਕੇ ਬੀਚ ਸੇ ਨਿਕਲ ਕੇ ਬਾਹਰਿ ਆਇਆ ਤਬ ਪਰਮਾਤਮਾ ਕੋ ਬਿਸਾਰਕੇ
ਮਾਇਆ ਮੈਣ ਚਿਤੁ ਲਗਾਇਆ ਹੈ॥
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥੩॥
ਇਸੀ ਸੇ ਜਮਤਾ ਮਰਤਾ ਜੋਨੀਓਣ ਮੈਣ ਭਵਾਈਤਾ ਹੈ ਇਸ ਜੀਵ ਕਾ ਰਹਿਂਾ ਕਿਸੀ ਸਥਲ ਮੈਣ
ਨਹੀਣ ਹੂਆ ਹੈ॥੩॥
ਮਿਹਰਵਾਨਿ ਰਖਿ ਲਇਅਨੁ ਆਪੇ ॥
ਜੀਅ ਜੰਤ ਸਭਿ ਤਿਸ ਕੇ ਥਾਪੇ ॥
ਜਿਸਕੋ ਆਪ (ਮਿਹਰਵਾਨਿ) ਪਰਮੇਸਰ ਨੇ ਰਾਖ ਲੀਆ ਹੈ ਵਹੁ ਐਸੇ ਜਾਨਤਾ ਹੈ। ਸੂਖਮ
ਅਸਥੂਲ ਜੀਵ ਤਿਸੀ ਪਰਮਾਤਮਾ ਕੇ (ਥਾਪੇ) ਬਨਾਏ ਹੂਏ ਹੈਣ॥
ਜਨਮੁ ਪਦਾਰਥੁ ਜਿਂਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥੪॥੧॥੩੧॥
ਸੋਈ ਪੁਰਸ ਜਨਮ ਪਦਾਰਥ ਕੋ ਜਿਤ ਚਲਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈ ਆਇਆ ਭੀ
ਤਿਸੀ ਕਾ ਪ੍ਰਵਾਨ ਹੂਆ ਹੈ॥੪॥੧॥੩੧॥
ਪੰਨਾ ੧੦੦੮
ਮਾਰੂ ਮਹਲਾ ੫ ॥
ਵੈਦੋ ਨ ਵਾਈ ਭੈਂੋ ਨ ਭਾਈ ਏਕੋ ਸਹਾਈ ਰਾਮੁ ਹੇ ॥੧॥