Faridkot Wala Teeka

Displaying Page 3328 of 4295 from Volume 0

ਰਾਗੁ ਮਾਰੂ ਬਾਂਣੀ ਕਬੀਰ ਜੀਅੁ ਕੀ
ੴ ਸਤਿਗੁਰ ਪ੍ਰਸਾਦਿ ॥
ਕਬੀਰ ਜੀ ਕਰਮ ਕਾਂਡੀ ਪੰਡਤ ਕੋ ਡਾਂਟ ਕਰ ਅੁਪਦੇਸ ਕਰਤੇ ਹੈਣ॥
ਪਡੀਆ ਕਵਨ ਕੁਮਤਿ ਤੁਮ ਲਾਗੇ ॥
ਹੇ ਪੰਡਤ ਕੌਨ ਕੁਮਤੀ ਮੈਣ ਤੁਮ ਲਾਗੇ ਹੋ॥
ਬੂਡਹੁਗੇ ਪਰਵਾਰ ਸਕਲ ਸਿਅੁ ਰਾਮੁ ਨ ਜਪਹੁ ਅਭਾਗੇ ॥੧॥ ਰਹਾਅੁ ॥
ਹੇ ਅਭਾਗੇ ਤੁਮ ਰਾਮ ਨਹੀਣ ਜਪਤੇ ਇਸੀ ਤੇ ਤੁਮ ਸਾਰੇ ਪਰਵਾਰ ਕੇ ਸਮੇਤ ਹੀ ਸੰਸਾਰ
ਸਮੁੰਦ੍ਰ ਮੈਣ ਡੂਬ ਜਾਵੋਗੇ ਭਾਵ ਤੁਮਾਰਾ ਜਨਮ ਮਰਨ ਨਹੀਣ ਛੂਟੇਗਾ॥ ਜੇ ਕਹੇ ਹਮਨੇ ਬੇਦ ਪੁਰਾਨ ਪੜੇ
ਹੈਣ ਕਿਅੁਣ ਡੂਬੇਣਗੇ? ਤਿਸ ਪਰ ਕਹਤੇ ਹੈਣ॥
ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥
ਧਾਰਨਾ ਬਿਨਾਂ ਕੇਵਲ ਬੇਦ ਪੁਰਾਨ ਪੜੇਕਾ ਕਿਆ (ਗੁਨੁ) ਲਾਭ ਹੈ ਵਹੁ ਤਾਂ ਐਸੇ ਹੈ ਜੇਸੇ
ਗਧੇ ਕੇ ਅੂਪਰ ਚੰਦਨ ਕਾ ਭਾਰ ਲਾਦ ਦੀਆ ਹੋ ਤੌ ਤਿਸ ਕੋ ਕਿਆ ਗੁਨ ਔ ਗਾਤ ਹੈ ਕੋਈ ਸਾਂਤੀ
ਨਹੀਣ ਹੋ ਜਾਨੀ॥
ਪੰਨਾ ੧੧੦੩
ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਅੁਤਰਸਿ ਪਾਰਾ ॥੧॥
ਤੈਨੇ ਰਾਮ ਨਾਮ ਜਪਨੇ ਕੀ ਤੌ (ਗਤਿ) ਤਰਾਂ ਨਹੀਣ ਜਾਨੀ ਹੈ ਇਸਤੇ ਤੂੰ ਕੈਸੇ ਪਾਰ
ਅੁਤਰੇਗਾ॥੧॥
ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ ॥
ਤਬ ਪੰਡਤ ਨੇ ਕਹਾ ਹਮ ਜਗ ਕਰਤੇ ਹੈਣ ਇਸ ਕਰ ਸ੍ਰੇਸਟ ਹੈਣ ਤਿਸ ਪਰ ਕਹਤੇ ਹੈਣ॥ ਜਗੋਣ
ਮੈਣ ਜੀਵਾਣ ਕੋ ਮਾਰਤੇ ਹੋ ਤਿਸ ਕੋ (ਸੁ) ਅੁਤਮ ਧਰਮ ਕਰਕੇ ਅਪਨੇ ਰਿਦੇ ਮੈਣ ਸਥਾਪਨ ਕਰਤੇ ਹੋ ਤਾਂ
ਤੇ ਹੇ ਭਾਈ ਅਧਰਮ ਕਿਸਕੋ ਤੁਮ ਕਹਤੇ ਹੋ ਭਾਵ ਅਧਰਮ ਏਹੀ ਹੈ॥
ਆਪਸ ਕਅੁ ਮੁਨਿਵਰ ਕਰਿ ਥਾਪਹੁ ਕਾ ਕਅੁ ਕਹਹੁ ਕਸਾਈ ॥੨॥
ਅਪਨੇ ਕੋ ਸ੍ਰੇਸਟ ਮੁਨੀਸਰ ਕਰਿ ਥਾਪਤੇ ਹੋ ਪਰੰਤੂ ਕਸਾਈ ਕਿਸਕੋ ਕਹਤੇ ਹੋ ਭਾਵ ਵਜ਼ਡੇ
ਕਸਾਈ ਆਪ ਹੀ ਹੋ॥
ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ ॥
ਆਪ ਤੋ ਤੁਮ ਮਨ ਕੇ ਅੰਧੇ ਹੋ ਕਿਅੁਣਕਿ ਆਪ ਕੁਛ ਸਮਝਤੇ ਨਹੀਣ ਹੇ ਭਾਈ ਔਰ ਤੁਮ
ਕਿਸਕੋ ਸਮਝਾਵੋਣਗੇ॥
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ॥੩॥
ਮਾਇਆ ਕੇ ਵਾਸਤੇ ਤੁਮ ਵਿਦਿਆ ਬੇਚਤੇ ਹੋ ਕਿਅੁਣਕਿ ਪਦਾਰਥ ਲੀਏ ਬਿਨਾਂ ਪੜਾਵਤੇ
ਨਹੀਣ ਇਸਤੇ ਤੁਮਾਰਾ ਜਨਮ ਬਿਅਰਥ ਜਾਤਾ ਹੈ॥੩॥ 'ਅਬਿਰਥਾ' ਦੇਸ ਭਾਸਾ ਕਰ ਗੁਰੂ ਜੀ ਨੇ ਲਿਖ
ਦੀਆ ਹੈ ਵਾਸਤਵ ਤੇ 'ਬਿਅਰਥਾ' ਪਦੁ ਹੈ॥
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਅੁ ਪੂਛਹੁ ਜਾਈ ॥
ਨਾਰਦ ਜੀ ਕਾ ਬਚਨ ਹੈ ਅਰ ਬਿਆਸ ਜੀ ਭੀ ਕਹਤੇ ਹੈਣ ਅਰ ਸੁਕਦੇਵ ਜੀ ਸੇ ਭੀ ਜਾਇ
ਪੂਛਹੁ ਅਰਥਾਤ ਭਾਗਵਤ ਪੜ ਦੇਖੋ ਸੋ ਭੀ ਐਸੇ ਕਹਤੇ ਹੈਣ॥
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥੪॥੧॥
ਸ੍ਰੀ ਕਬੀਰ ਜੀ ਕਹਤੇ ਹੈਣ ਹੇ ਭਾਈ ਰਾਮ ਕੋ ਅੁਚਾਰਨ ਕਰੋਗੇ ਤੋ ਛੁਟਨਾ ਹੋਵੈਗਾ ਨਹੀਣ ਤੋ
ਅਪਨੇ ਆਪ ਕੋ ਡੂਬੇ ਹੀ ਜਾਨੋਣ॥੪॥੧॥

Displaying Page 3328 of 4295 from Volume 0