Faridkot Wala Teeka

Displaying Page 3376 of 4295 from Volume 0

ਪੰਨਾ ੧੧੧੮
ਕੇਦਾਰਾ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥
ਹੇ ਮੇਰੇ ਮਨ ਵਾ ਪਿਆਰੇ ਰਾਮ ਨਾਮ ਕੋ ਨਿਤਾਪ੍ਰਤਿ ਗਾਵਣਾ ਕਰੀਏ॥
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਅੁ ॥
ਹਰੀ ਅਗਮ ਹੈ ਔਰ (ਅਗੋਚਰ) ਇੰਦ੍ਰਯੋਣ ਕਾ ਅਵਿਸ ਹੈ ਇਸੀ ਤੇ ਲਖਾ ਨਹੀਣ ਜਾਤਾ ਹੇ
ਭਾਈ ਜੇਕਰ ਪੂਰਾ ਸਤਿਗੁਰੂ ਮਿਲੈ ਤੋ ਲਖਾਇ ਦੇਤਾ ਹੈ॥
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਅੁ ਹਰਿ ਲਿਵ ਲਾਵੀਐ ਰੇ ॥
ਮੇਰਾ ਸੁਆਮੀ ਜਿਸਕੋ ਆਪ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਪੁਰਸ ਕੋ ਹਰੀ ਆਪਣੇ ਵਿਖੇ
ਬ੍ਰਿਤੀ ਲਗਵਾਇ ਦੇਤਾ ਹੈ॥
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥
ਸਭ ਕੋਈ ਹਰੀ ਕੀ ਭਗਤੀ ਕਰਤਾ ਹੈ ਪਰੰਤੂ ਜੋ ਪੁਰਸ਼ ਹਰੀ ਕੋ ਭਾਵਤਾ ਹੈ ਤਿਸ ਕੀ
ਭਗਤੀ (ਥਾਇ) ਪ੍ਰਵਾਨ ਪਾਵੀਤੀ ਹੈ॥੧॥
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
ਹਰਿ ਕਾ ਹਰਿ ਨਾਮ ਜੋ ਅਮੋਲਕ ਹੈ ਸੋ ਹਰੀ ਕੇ ਪਾਸ ਹੀ ਹੈ ਸੋ ਹਰੀ ਆਪ ਦੇਵੇ ਤੋ ਨਾਮ
ਕਾ ਧਿਆਵਨਾ ਹੋਤਾ ਹੈ॥
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
ਹੇ ਭਾਈ ਜਿਸ ਪੁਰਸ ਕੋ ਮੇਰਾ ਸਾਮੀ ਆਪਣਾ ਨਾਮ ਦੇਤਾ ਹੈ ਤਿਸ ਕੇ ਕਰਮੋਣ ਕਾ ਲੇਖਾ
ਸਭ ਛੁਡਾਇ ਦੇਤਾ ਹੈ॥੨॥
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ
ਪਾਵੀਐ ਰੇ ॥
ਹੇ ਭਾਈ ਜੋ ਪੁਰਸ਼ ਹਰਿਨਾਮ ਕਾ ਅਰਾਧਨ ਕਰਤੇ ਹੈਣ ਸੋ ਪੁਰਸ਼ ਧੰਨਤਾ ਯੋਗ ਕਹੀਤੇ ਹੈਣ
ਤਿਨ ਕੇ ਮਸਤਕ ਕਾ ਧੁਰੋਣ ਹੀ ਅੁਤਮ ਭਾਗ ਲਿਖ ਪਾਇਆ ਹੈ॥
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਅੁ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
ਤਿਨਕੋ ਦੇਖ ਕਰ ਮੇਰਾ ਮਨ ਪ੍ਰਫੁਲਤ ਹੋਤਾ ਹੈ ਜਿਸਤਰਾਂ ਪੁਤ੍ਰ ਕੋ ਮਾਤਾ ਮਿਲ ਕਰ ਗਲ ਮੈਣ
ਲਗਾਇ ਲੇਤੀ ਹੈ ਅਰ ਅਨੰਦ ਹੋਤੀ ਹੈ॥੩॥ ਤਾਂ ਤੇ ਐਸੇ ਪ੍ਰਾਰਥਨਾ ਕਰੀਏ॥
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਅੁ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
ਹੇ ਹਰੀ ਪ੍ਰਭੂ ਮੇਰੇ ਪਿਤਾ ਰੂਪ ਹਮ ਆਪਕੇ ਬਜ਼ਚੇ ਹੈਣ ਹੇ ਹਰੀ ਮੇਰੇ ਕੋ ਯਹ ਮਤ ਦੀਜੀਏ
ਜਿਸ ਕਰ ਤੇਰੇ ਕੋ ਪ੍ਰਾਪਤ ਹੋ ਜਾਵੇਣ॥
ਜਿਅੁ ਬਛੁਰਾ ਦੇਖਿ ਗਅੂ ਸੁਖੁ ਮਾਨੈ ਤਿਅੁ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥
ਜਿਸ ਪ੍ਰਕਾਰ ਬਛਰੇ ਕੋ ਦੇਖ ਕਰਕੇ ਗਅੂ (ਸੁਖੁ) ਅਨੰਦੁ ਮਾਨਤੀ ਹੈ ਸ੍ਰੀ ਗੁਰੂ ਜੀ ਕਹਤੇ ਹੈਣ
ਤਿਸੀ ਪ੍ਰਕਾਰ ਹਮਾਰੇ ਕੋ ਅਪਨੇ ਗਲੇ ਲਗਾਇ ਲੀਜੀਏ ਭਾਵ ਅਭੇਦ ਕਰ ਲੀਜੀਏ ਦੇਹ ਪਦ ਮੂਰਤੀ
ਵਾਸਤੇ ਭੀ ਹੈ॥੪॥੧॥
ਕੇਦਾਰਾ ਮਹਲਾ ੪ ਘਰੁ ੧

Displaying Page 3376 of 4295 from Volume 0