Faridkot Wala Teeka

Displaying Page 3616 of 4295 from Volume 0

ਪੰਨਾ ੧੧੯੭
ਰਾਗੁ ਸਾਰਗ ਚਅੁਪਦੇ ਮਹਲਾ ੧ ਘਰੁ ੧
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਅਪੁਨੇ ਠਾਕੁਰ ਕੀ ਹਅੁ ਚੇਰੀ ॥
ਚਰਨ ਗਹੇ ਜਗਜੀਵਨ ਪ੍ਰਭ ਕੇ ਹਅੁਮੈ ਮਾਰਿ ਨਿਬੇਰੀ ॥੧॥ ਰਹਾਅੁ ॥
ਮੈਣ ਅਪਨੇ ਠਾਕੁਰ ਕੀ (ਚੇਰੀ) ਦਾਸੀ ਹੂੰ ਜਬ ਜਗ ਜੀਵਨ ਪ੍ਰਭੂ ਕੇ ਚਰਨ (ਗਹੇ) ਪਕੜੇ ਹੈਣ
ਤਬ ਤਿਸ ਪ੍ਰਭੂ ਨੇ ਜੋ ਹੰਤਾ ਮਮਤਾ ਮਾਰਨੇ ਵਾਲੀ ਥੀ ਸੋ ਨਿਬੇੜ ਦਈ ਹੈ॥
ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥
ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥
ਜਿਸ ਪੂਰਨ (ਪਰਮ) ਅੁਤਕ੍ਰਿਸਟ ਜੋਤੀ ਪ੍ਰੀਤਮ ਹਮਾਰੇ ਪ੍ਰਾਨ ਰੂਪ ਪਰਮੇਸਰ ਮੋਹਨ ਨੇ
ਮੇਰਾ ਮਨੁ ਮੋਹਿ ਲੀਆ ਹੈ ਮਨ ਤਿਸ ਕੇ ਸਰੂਪ ਕੋ ਗੁਰੋਣ ਕੇ (ਸਬਦੁ) ਅੁਪਦੇਸ ਕਾ ਬੀਚਾਰ ਕਰਨੇ ਸੇ
ਸਮਝੇਗਾ॥੧॥
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥
ਮਨਮੁਖ ਜੋ ਕਰਮ ਹੀਨ ਹੈਣ ਤਿਨਕੀ ਮਤਿ ਹੋਛੀ ਹੈ ਔਰ ਬਾਂਣੀ ਭੀ ਝੂਠੀ ਹੈ (ਸਰੀਰੇ)
ਅਰਤਾਤ ਦੇਹ ਵਿਖੇ ਅਧਾਸ ਹੋਨੇ ਸੇ ਤਿਨ ਕੇ ਮਨ ਤਨ ਮੈਣ ਪੀੜਾ ਰਹਿਤੀ ਹੈ॥
ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥
ਜਬ ਸੇ ਹਮਾਰੀ ਬੁਧੀ ਰਾਮ ਅਨੰਦੀ ਵਿਖੇ ਰਾਤੀ ਹੈ ਤਬ ਸੇ ਰਾਮ ਨਾਮ ਕੋ ਜਪਤੇ ਹੀ (ਮਨ)
ਅੰਤਹਕਰਣ ਧੀਰਜ ਕੋ ਪ੍ਰਾਪਤਿ ਭਏ ਹੈਣ॥੧॥
ਹਅੁਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥
ਜਬ ਹੰਤਾ ਮਮਤਾ ਕੋ ਛੋਡਕਰ ਹਮਾਰੀ ਬੁਧੀ ਬੈਰਾਗਨ ਭਈ ਤਬ ਅੰਤਹਿਕਰਣ ਮੈਣ ਸਾਚੀ
(ਸੁਰਤਿ) ਗਾਤ ਸਮਾਵਤੀ ਭਈ॥
ਅਕੁਲ ਨਿਰੰਜਨ ਸਿਅੁ ਮਨੁ ਮਾਨਿਆ ਬਿਸਰੀ ਲਾਜ ਲੁੋਕਾਨੀ ॥੩॥
ਅਕੁਲ ਨਿਰੰਜਨ ਸੇ ਹਮਾਰਾ ਮਨੁ (ਮਾਨਿਆ) ਪਤੀਆਯਾ ਹੈ ਔਰ ਲੋਕ ਲਾਜ ਬਿਸਰ ਗਈ
ਹੈ॥੩॥
ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥
(ਭੂਰ) ਭੂਤ ਕਾਲ ਔਰ ਭਵਿਖਤ ਕਾਲ ਮੈਣ ਤੁਮ ਐਸੇ ਜਾਣੋਣ ਜੋ ਤਿਸ ਜੈਸਾ ਸਰੂਪ ਵਾਲਾ
ਕੋਈ ਨਹੀਣ ਹੈ ਵਹੁ ਮੇਰੇ ਪ੍ਰੀਤਮ ਪ੍ਰਾਨੋਣ ਕੇ ਆਸਰਾ ਰੂਪ ਹੈ॥
ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
ਜੋ ਹਰੀ ਕੇ ਨਾਮ ਮੈਣ ਰਾਤੀ ਹੈ ਵਹੀ ਸੁਹਾਗਂੀ ਹੈ ਕਿੋਣਕਿ ਸ੍ਰੀ ਗੁਰੂ ਜੀ ਕਹਤੇ ਹੈਣ ਤਿਨੋਣ
ਨੇ ਰਾਮ ਭਤਾਰ ਕੋ ਜਾਨ ਲੀਆ ਹੈ ਵਾ ਸਨਮੁਖੁ ਹੈ ਹੇ ਹਰੀ ਭੂਤ ਭਵਿਖਤ ਮੈਣ ਜੈਸੇ ਤੁਮ ਹੋ ਤੈਸਾ
ਹੋਰੁ ਕੋਈ ਨਹੀਣ ਹੈ ਹੇ ਹਰੀ ਆਪਕੇ ਨਾਮ ਮੈਣ ਰਤੀ ਹੋਈ ਸੁਹਾਗਨ ਹੋਈ ਹੂੰ ਹੇ ਰਾਮ ਤੂੰ ਪਤੀ
ਹੈਣ॥੪॥੧॥
ਸਾਰਗ ਮਹਲਾ ੧ ॥
ਹਰਿ ਬਿਨੁ ਕਿਅੁ ਰਹੀਐ ਦੁਖੁ ਬਿਆਪੈ ॥
ਹਰੀ ਸੇ ਬਿਨਾਂ ਕੈਸੇ ਰਹੀਏ ਕਿੋਣਕਿ ਬੇਮੁਖ ਹੋਂੇ ਸੇ ਜਨਮਾਦੀ ਦੁਖ ਬਾਪਤਾ ਹੈ॥

Displaying Page 3616 of 4295 from Volume 0