Faridkot Wala Teeka
ਅਬ ਮਹਿਮੇ ਅਰ ਹਸਨੇ ਕਾ ਪ੍ਰਸੰਗ ਕਹਿਤੇ ਹੈਣ॥ ਰਾਇ ਮਹਿਮਾ ਔਰ ਰਾਇ ਹਸਨਾ ਦੋਨੋਣ
ਕਾਂਗੜ ਅਰ ਧੌਲੇ ਕੇ ਸਰਦਾਰ ਥੇ ਹਸਨੇ ਸੇ ਕੁਛ ਗੁਨਾਹੁ ਹੂਆ ਅਕਬਰ ਨੇ ਘਰ ਸੇ ਨਿਕਾਲ ਦੀਆ
ਮਹਿਮੇ ਕੀ ਸ਼ਰਣ ਗਿਆ ਤਿਸਨੇ ਅਪਨੇ ਘਰ ਕਾ ਮੁਖਤਾਰ ਕੀਆ ਵਹੁ ਦਿਲੀ ਟਕੇ ਦੇਂੇ ਗਿਆ ਵਹੁ
ਹਮੇਸ਼ ਮਹਿਮੇ ਕੋ ਗੈਰ ਹਾਜਰ ਅਰ ਆਪਕੋ ਹਾਜਰ ਲਿਖਾਵੈ ਗੈਰ ਹਾਜਰੀ ਕੇ ਸਬਬ ਮਹਿਮਾ ਕੈਦ
ਹੂਆ ਜਹਾਂ ਰਾਤ੍ਰ ਦਿਨ ਨਜਰ ਨਾ ਆਵੇ ਐਸੇ ਭੋਹਿਰੇ ਮੇਣ ਪਾਇ ਦੀਆ ਹਸਨੇ ਨੇ ਤਿਸ ਕਾ ਰਾਜ
ਲੀਆ ਏਕ ਸਮੇਣ ਅਕਬਰ ਸ਼ਿਕਾਰ ਗਿਆ ਜੰਗਲ ਮੈਣ ਏਕ ਲਕੜੀ ਪੈ ਨਸ਼ਾਨਾਂ ਲਗਾਂੇ ਕੋ ਕਹਾ
ਨਿਸ਼ਾਨੇ ਪੈ ਕਿਸੀ ਕਾ ਤੀਰ ਨ ਲਗਾ ਅੁਸ ਵਕਤ ਕਿਸੀ ਨੇ ਸਪਾਰਸ਼ ਕਰੀ ਕਿ ਹੇ ਬਾਦਸ਼ਾਹ ਮਹਿਮਾ
ਵਡਾ ਨਿਸਾਨੇ ਬਾਜ ਹੈ ਸੁਨ ਕਰ ਤਿਸ ਕੋ ਬੁਲਾਇਆ ਮਹਿਮੇ ਨੇ ਨਿਸ਼ਾਨਾ ਬੇਧਾ ਬਾਦਸ਼ਾਹ ਖੁਸ਼ ਹੂਆ
ਮਹਿਮੇ ਨੇ ਅਪਨਾ ਹਾਲ ਕਹਾ ਬਾਦਸ਼ਾਹ ਨੇ ਫੌਜ ਦਈ ਜਾਕਰ ਹਸਨਾ ਕੈਦ ਕੀਆ ਢਾਢੀਆਣ ਵਾਰ
ਗਾਈ ਤਿਸ ਕੀ ਧੁਨੀ ਇਸ ਵਾਰ ਮੈਣ ਗੁਰੂ ਜੀ ਨੇ ਰਖੀ ਹੈ੧ ਸ੍ਰੀ ਗੁਰੂ ਜੀ ਪਾਸ ਸਿਖੋਣ ਨੇ ਪ੍ਰਸ਼ਨ
ਕੀਆ ਕਿ ਮਹਾਰਾਜ ਜੀਵ ਕਾ ਆਵਰਨ ਕੈਸੇ ਦੂਰ ਹੋਵੇ ਔਰ ਪਰਮੇਸ਼ਰ ਕੈਸੇ ਰੀਝੇ ਅਰਥਾਤ ਪ੍ਰਸੰਨ
ਹੋਵੇ? ਅੁਤ੍ਰ॥
ਸਾਰੰਗ ਕੀ ਵਾਰ ਮਹਲਾ ੪ ਰਾਇ ਮਹਮੇ ਹਸਨੇ ਕੀ ਧੁਨਿ
ੴ ਸਤਿਗੁਰ ਪ੍ਰਸਾਦਿ ॥
ਸਲੋਕ ਮਹਲਾ ੨ ॥
ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਅੁਘੜੈ ਅਵਰ ਨ ਕੁੰਜੀ ਹਥਿ ॥੧॥
ਮਨ ਕੋਠਾ ਹੈ ਅਸਥੂਲ ਤਨ ਅੂਪਰ ਛਤ ਪੜੀ ਹੂਈ ਹੈ ਰਾਗ ਦੈਖ ਵਾ ਆਸਾ ਅੰਦੇਸਾ ਰੂਪੀ
ਤਖਤੇ ਹੈਣ ਔਰ ਅਗਿਆਨ ਰੂਪੀ (ਨਿਵਲ) ਜੰਦਰਾ ਲਗਾ ਹੂਆ ਹੈ ਅਰ ਗੁਰੋਣ ਕੇ (ਪਾਹੂ) ਪਾਸ
ਬ੍ਰਹਮ ਵਿਦਿਆ ਰੂਪੀ ਕੁੰਜੀ ਹੈ ਇਸ ਵਾਸਤੇ ਸ੍ਰੀ ਗੁਰੂ ਅੰਗਦ ਦੇਵ ਜੀ ਕਹਿਤੇ ਹੈਣ ਗੁਰੋਣ ਸੇ ਬਿਨਾਂ
ਮਨ ਰੂਪੀ ਕੋਠੇ ਕਾ ਤਾਕ ਨਹੀਣ ਖੁਲਤਾ ਹੈ ਕਿਅੁਣਕਿ ਵਹੁ ਕੁੰਜੀ ਔਰ ਕਿਸੀ ਕੇ ਹਾਥ ਨਹੀਣ ਹੈ ਭਾਵ
ਸੇ ਬ੍ਰਹਮ ਸ੍ਰੋਤ੍ਰੀ ਬ੍ਰਹਮ ਨੇਸ਼ਟੀ ਗੁਰੂ ਸੇ ਬਿਨਾਂ ਗਿਆਨ ਪਰਾਪਤਿ ਨਹੀਣ ਹੋਤਾ ਹੈ॥੧॥
ਮਹਲਾ ੧ ॥
ਨ ਭੀਜੈ ਰਾਗੀ ਨਾਦੀ ਬੇਦਿ ॥
ਨ ਭੀਜੈ ਸੁਰਤੀ ਗਿਆਨੀ ਜੋਗਿ ॥
ਹੇ ਭਾਈ ਨਾਮ ਕੇ ਜਪੇ ਬਿਨਾਂ ਰਾਗ ਗਾਅੁਂੇ ਸੇ ਬਾਜੇ ਬਜਾਅੁਂੇ ਸੇ ਔਰ ਬੇਦ ਕੇ ਪੜਂੇ ਸੇ
ਪਰਮੇਸ਼ਰ ਪ੍ਰਸੰਨ ਨਹੀਣ ਹੋਤਾ ਹੈ ਪੁਨਹ (ਸੁਰਤੀ) ਗਿਆਤ ਬਿਵਹਾਰੋਣ ਕੀ ਸੇ ਔਰ (ਗਿਆਨੀ)
ਸਾਸਤ੍ਰ ਬੋਧ ਕਰ ਔ ਅਸਟਾਂਗ ਜੋਗ ਕਰ ਭੀ ਪ੍ਰਸੰਨ ਨਹੀਣ ਹੋਤਾ॥
ਨ ਭੀਜੈ ਸੋਗੀ ਕੀਤੈ ਰੋਜਿ ॥
ਨ ਭੀਜੈ ਰੂਪੀ ਮਾਲੀ ਰੰਗਿ ॥
ਨਿਤਪ੍ਰਤਿ ਸੋਗ ਕਰਨੇ ਸੇ ਭੀ ਪ੍ਰਸੰਨ ਨਹੀਣ ਹੋਤਾ ਯਥਾ ਜੈਨੀ ਸਦੀਵ ਹੀ ਸੋਗ ਰਖਤੇ ਹੈਣ
ਰੂਪ ਅਰ ਮਾਲ ਕੇ (ਰੰਗਿ) ਅਨੰਦ ਕਰਨੇ ਸੇ ਭੀ ਨਹੀਣ ਪ੍ਰਸੰਨ ਹੋਤਾ ਹੈ॥
ਨ ਭੀਜੈ ਤੀਰਥਿ ਭਵਿਐ ਨਗਿ ॥
ਨ ਭੀਜੈ ਦਾਤੀ ਕੀਤੈ ਪੁੰਨਿ ॥
*੧ ਪੌੜੀ ਤਿਸਕੀ ਯੇਹ ਹੈ। ਮਹਮਾ ਹਸਨਾ ਰਾਜਪੂਤ ਰਾਇ ਭਾਰੇ ਭਜ਼ਟੀ॥ ਹਸਨੇ ਬੇਈਮਾਨਗੀ ਨਾਲ ਮਹਮੇ ਬਜ਼ਟੀ॥ ਭੇੜ
ਦੁਹੂੰ ਦਾ ਮਜ਼ਚਿਆ ਸਰਵਗ ਸਫਜ਼ਟੀ॥ ਮਹਮੇ ਫਤੇ ਰਣ ਗਲ ਹਸਨੇ ਘਜ਼ਟੀ॥ ਇਸ ਪੰਜ ਤੁੜੀ ਗਾਂ ਨੇ ਪੰਥ ਕੀ ਪੌੜੀ
ਮੇਲੀ॥ ਆਪੇ ਆਪਿ ਨਿਰੰਜਨਾ ਜਿਨਿ ਆਪੁ ਅੁਪਾਇਆ॥ ਇਤਾਦਿ