Faridkot Wala Teeka

Displaying Page 3766 of 4295 from Volume 0

ਰਾਗੁ ਸਾਰੰਗ ਬਾਂਣੀ ਭਗਤਾਂ ਕੀ ॥
ਕਬੀਰ ਜੀ ॥
ੴ ਸਤਿਗੁਰ ਪ੍ਰਸਾਦਿ ॥
ਕਹਾ ਨਰ ਗਰਬਸਿ ਥੋਰੀ ਬਾਤ ॥
ਹੇ ਪੁਰਸ ਥੋੜੀ ਬਾਤ ਪੁਰ (ਕਹਾ) ਕਿਸ ਵਾਸਤੇ ਗਰਬੁ ਕਰਤਾ ਹੈਣ॥
ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਣਡੌ ਟੇਢੌ ਜਾਤੁ ॥੧॥ ਰਹਾਅੁ ॥
ਦਸਕ ਮਣ ਅਨਾਜ ਔਰ ਚਾਰਕ (ਟਕਾ) ਰੁਪਏ ਪਲੇ ਹੋ ਗਏ ਤੇ (ਐਡੌ) ਆਕੜ ਕਰ ਟੇਢਾ
ਭਾਵ ਹੰਕਾਰੀ ਹੋ ਕਰ ਕੁਮਾਰਗ ਮੈਣ ਚਲਂੇ ਲਗ ਜਾਤਾ ਹੈਣ॥
ਬਹੁਤੁ ਪ੍ਰਤਾਪੁ ਗਾਂਅੁ ਸਅੁ ਪਾਏ ਦੁਇ ਲਖ ਟਕਾ ਬਰਾਤ ॥
ਜੇਕਰ ਬਹੁਤ ਪ੍ਰਤਾਪ ਹੂਆ ਤੌ ਸੌ ਗਾਅੁ ਪਾਇ ਲੀਏ ਔਰ ਦੋ ਇਕ ਲਖ ਰੁਪਾ (ਬਰਾਤ)
ਆਮਦਨ ਬ੍ਰਸਦੀ ਵਾ ਦੁਮਾਹੇ ਦੀ ਨੌਕਰੀ ਹੋ ਗਈ॥
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥੧॥
ਸੋ ਯਿਹ ਚਾਰ ਦਿਨ ਕੇ ਲੀਏ ਸਰਦਾਰੀ ਕਰਤੇ ਹੋ ਕੈਸੇ ਕਰਤੇ ਹੋ ਜੈਸੇ ਬਨ ਮੈਣ ਪਤੇ ਚਾਰ
ਦਿਨ ਹਰੇ ਰਹਤੇ ਹੈਣ ਵਾ ਜੈਸੇ ਪਤੇ ਅੂਪਰ ਕਾ ਜਲ ਗਿਰ ਪੜਤਾ ਹੈ ਤੈਸੇ ਪਦਾਰਥ ਛਿਨ ਭੰਗਰ
ਹੈ॥੧॥
ਨਾ ਕੋਅੂ ਲੈ ਆਇਓ ਇਹੁ ਧਨੁ ਨਾ ਕੋਅੂ ਲੈ ਜਾਤੁ ॥
ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ ॥੨॥
ਇਸ ਧਨ ਕੋ ਨਾ ਤੋ ਕੋਈ ਲੈ ਕਰਕੇ ਆਯਾ ਹੈ ਔਰ ਨਾ ਕੋਈ ਸਾਥ ਹੀ ਲੈ ਜਾਤਾ ਹੈ ਰਾਵਣ
ਸੇ ਭੀ ਅਧਿਕ ਛਤਰਪਤੀ ਛਿਨ ਵਿਖੇ ਨਸਟ ਹੋ ਜਾਤੇ ਭਏ ਹੈਣ॥੨॥ ਜੇ ਕਹੇਣ ਕੋਈ ਸੰਸਾਰ ਮੈਣ
ਇਸਥਿਤ ਭੀ ਰਹਿਤਾ ਹੈ ਤਿਸ ਪਰ ਕਹਿਤੇ ਹੈਣ॥
ਪੰਨਾ ੧੨੫੨
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥
ਹਰੀਕੇ ਸੰਤ ਜੋ ਰਾਤ੍ਰਿ ਦਿਨ ਨਾਮ ਕੇ ਜਪਤੇ ਹੈਣ ਸੋ ਸਦੀਵ ਇਸਥਿਤ ਰਹਿਤੇ ਹੈਣ ਤਾਂ ਤੇ
ਤਿਸ ਕੋ ਪੂਜੋ॥
ਜਿਨ ਕਅੁ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥੩॥
ਜਿਨਕੋ ਗੋਬਿੰਦ ਜੀ ਕਿਰਪਾ ਕਰਤੇ ਹੈਣ ਸੋ ਪੁਰਸ ਸਤਸੰਗ ਮੈਣ ਮਿਲਤੇ ਹੈਣ॥੩॥
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥
ਮਾਤਾ ਪਿਤਾ ਇਸਤ੍ਰੀ ਪੁਤ੍ਰ (ਸੰਪਤਿ) ਧਨ ਪਦਾਰਥਾਦਿ ਅੰਤਕੋ ਕੋਈ ਸੰਗ ਨਹੀਣ ਚਲਤਾ
ਹੈ॥
ਕਹਤ ਕਬੀਰੁ ਰਾਮ ਭਜੁ ਬਅੁਰੇ ਜਨਮੁ ਅਕਾਰਥ ਜਾਤ ॥੪॥੧॥
ਤਾਂਤੇ ਸ੍ਰੀ ਕਬੀਰ ਜੀ ਕਹਿਤੇ ਹੈਣ ਹੇ ਨਰ ਬਾਵਰੇ ਰਾਮਕੋ ਭਜ ਮਾਨੁਖ ਜਨਮੁ (ਅਕਾਰਥ)
ਬਰਥ ਚਲਾ ਜਾਤਾ ਹੈ॥੪॥੧॥
ਰਾਜਾਸ੍ਰਮ ਮਿਤਿ ਨਹੀ ਜਾਨੀ ਤੇਰੀ ॥
ਤੇਰੇ ਸੰਤਨ ਕੀ ਹਅੁ ਚੇਰੀ ॥੧॥ ਰਹਾਅੁ ॥
ਤੇਰੀ ਰਾਜ ਅਸਰਮ ਰਾਜਧਾਨੀ ਕੀ ਮ੍ਰਿਯਾਦਾ ਜਾਨੀ ਨਹੀਣ ਜਾਤੀ ਤੇਰੇ ਸੰਤੋਣ ਕੀ ਮੈਣ (ਚੇਰੀ)
ਦਾਸੀ ਹੂੰ॥ ਵਹੁ ਰਾਜਧਾਨੀ ਕੈਸੀ ਹੈ। ਸੋ ਕਹਿਤੇ ਹੈਣ॥

Displaying Page 3766 of 4295 from Volume 0