Faridkot Wala Teeka
ੴ ਸਤਿਗੁਰ ਪ੍ਰਸਾਦਿ ॥
ਸਲੋਕ ਮ ੪ ॥
ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਅੁਰ ਧਾਰਿ ॥
ਹੇ ਭਾਈ ਹਰੀ ਰਾਮ ਕਾ ਨਾਮ ਨਿਧੀਓਣ ਕਾ ਘਰ ਗੁਰੋਣ ਕੀ (ਮਤਿ) ਸਿਖਾ ਲੈਕਰ ਮਨ ਮੈਣ
ਧਾਰਨ ਕਰ ਰਖ॥
ਦਾਸਨ ਦਾਸਾ ਹੋਇ ਰਹੁ ਹਅੁਮੈ ਬਿਖਿਆ ਮਾਰਿ ॥
ਹਰੀ ਕੇ ਦਾਸੋਣ ਕਾ ਦਾਸ ਹੋਇ ਰਹੁ ਔਰ ਬਿਖ ਰੂਪ ਹੰਤਾ ਮਮਤਾ ਕੋ ਮਾਰ ਦੇਹ॥
ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥
ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
ਜਨਮ ਰੂਪ ਪਦਾਰਥ ਜੀਤਾ ਜਾਵੇਗਾ ਫੇਰ ਕਬੀ ਹਾਰ ਨਹੀਣ ਆਵੇਗੀ ਵਹੁ ਪੁਰਖ ਧੰਨਤਾ ਯੋਗ
ਹੈ ਸ੍ਰੀ ਗੁਰੂ ਜੀ ਕਹਤੇ ਹੈਣ ਜਿਨੋਣ ਨੇ ਗੁਰ ਸਿਖਾ ਕਰ ਹਰੀ ਰਸ ਕੋ (ਸਾਰ) ਪਾਯਾ ਹੈ॥੧॥
ਮ ੪ ॥
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥
ਚਾਰੋਣ ਜੁਗੋਣ ਮੈਣ ਹਰੀ ਗੋਬਿੰਦ ਗੁਣੋਂ ਕਾ ਸਮੁੰਦਰ ਹੈਣ॥
ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥
ਗੁਰਮਤ ਲੈਕਰ ਜੇਕਰ ਗੋਬਿੰਦ ਗੋਬਿੰਦ ਕਰਕੇ ਧਾਈਏ ਤੋ ਵਾਹਿਗੁਰੂ ਕੀ ਦਰਗਹ ਮੈਣ
ਸਨਮਾਨ ਪਾਈਤਾ ਹੈ॥
ਪੰਨਾ ੧੩੧੩
ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਅੂਜਲਾ ਪਰਧਾਨੁ ॥
ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥
ਮਨ ਤਨ ਬਾਂਣੀ ਕਰ ਗੋਵਿੰਦ ਕੋ ਜਪਣੇ ਵਾਲੇ ਪੁਰਸ਼ ਕਾ ਮੁਖ ਅੁਜਲ ਹੋਤਾ ਹੈ ਔ ਸਰਬ ਮੈਣ
(ਪਰਧਾਨੁ) ਮੁਖੀ ਹੋਤਾ ਹੈ॥ ਸ੍ਰੀ ਗੁਰੂ ਜੀ ਕਹਤੇ ਹੈਣ ਗੁਰੂ ਹਰ ਪ੍ਰਕਾਰ ਸੇ ਗੋਬਿੰਦ ਰੂਪ ਹੀ ਹੈਣ
ਜਿਨਕੇ ਸਾਥ ਮਿਲ ਕਰ ਹਰੀ ਨਾਮ ਪਾਇਆ ਹੈ॥੨॥
ਪਅੁੜੀ ॥
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥
ਹੇ ਹਰੀ ਤੂੰ ਆਪੇ ਹੀ ਸਿਧ ਹੈਣ ਔਰ ਸਾਧਨਾ ਕਰਨੇ ਵਾਲਾ ਭੀ ਆਪ ਹੀ ਹੈਣ ਔਰ ਤੂੰ ਆਪੇ
ਹੀ ਸਰੂਪ ਮੈਣ (ਜੁਗ) ਜੁੜਨੇ ਵਾਲਾ ਜੋਗੀ ਹੈਣ ਤੂੰ ਆਪੇ ਹੀ ਰਸ ਰੂਪ ਹੈਣ ਔਰ ਤਿਨ ਰਸੋਣ ਕੇ
(ਰਸੀਅੜਾ) ਲੈਂੇ ਵਾਲਾ ਹੈ ਅਰ ਤੂੰ ਆਪ ਹੀ ਭੋਗ ਰੂਪ ਹੈਣ ਪੁਨਹ ਭੋਗਂੇ ਵਾਲਾ ਭੀ ਆਪ ਹੈਣ॥
ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥
ਤੂੰ ਆਪ ਸਰਬ ਮੈਣ ਬਰਤ ਰਹਾ ਹੈਣ ਔਰ ਤੂੰ ਆਪੇ ਹੀ ਜੋ ਕੁਛ ਆਗੇ ਪਿਛੇ ਕਰਤਾ ਹੈਣ ਸੋ
ਹੋਤਾ ਹੈ॥
ਸਤਸੰਗਤਿ ਸਤਿਗੁਰ ਧੰਨੁ ਧਨੁੋ ਧੰਨ ਧੰਨ ਧਨੋ ਜਿਤੁ ਮਿਲਿ ਹਰਿ ਬੁਲਗ ਬੁਲੋਗੀਆ ॥
ਸਤਿਗੁਰੋਣ ਕੀ ਸਤਸੰਗਤ ਭੂਤ ਕਾਲ ਮੈਣ ਧੰਨ ਧੰਨ ਥੀ ਅਬ ਭੀ ਧੰਨ ਧੰਨ ਹੈ ਅਰ ਆਗੇ ਕੋ
ਭੀ ਧੰਨ ਧੰਨ ਹੋਵੇਗੀ ਜਿਸ ਵਿਚ ਹਰੀ ਕੇ (ਬੁਲਗ) ਬੋਲੋਣ ਕੋ ਬੋਲੀਤਾ ਹੈ॥