Faridkot Wala Teeka
ਅਬ ਸ੍ਰੀ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਜੀ ਅੁਸਤਤੀ ਅੁਚਾਰਨ ਕਰਤੇ ਹੈਣ॥
ਸਵਈਏ ਮਹਲੇ ਚਅੁਥੇ ਕੇ ੪
ੴ ਸਤਿਗੁਰ ਪ੍ਰਸਾਦਿ ॥
ਇਕ ਮਨਿ ਪੁਰਖੁ ਨਿਰੰਜਨੁ ਧਿਆਵਅੁ ॥
ਗੁਰ ਪ੍ਰਸਾਦਿ ਹਰਿ ਗੁਣ ਸਦ ਗਾਵਅੁ ॥
ਮਨ ਕੋ ਇਕਾਗ੍ਰ ਕਰਕੇ ਨਿਰੰਜਨ ਪੁਰਖ ਕੋ ਧਿਆਵਤਾ ਹੂੰ॥ ਜਿਸ ਹਰੀ ਕੀ ਕ੍ਰਿਪਾ ਤੇ ਸ੍ਰੀ
ਗੁਰੂ ਰਾਮਦਾਸ ਸਾਹਿਬ ਜੀ ਕੇ ਸਰਬਦਾ ਕਾਲ ਗੁਣੋਂ ਕੋ ਗਾਇਨ ਕਰੂੰ॥
ਗੁਨ ਗਾਵਤ ਮਨਿ ਹੋਇ ਬਿਗਾਸਾ ॥
ਸਤਿਗੁਰ ਪੂਰਿ ਜਨਹ ਕੀ ਆਸਾ ॥
ਜਿਨ ਸਤਿਗੁਰੋਣ ਕੇ ਗੁਣੋਂ ਕੋ ਗਾਵਤਿਆਣ ਹੋਇਆਣ ਮਨ ਮੈਣ (ਬਿਗਾਸਾ) ਅਨੰਦ ਪ੍ਰਾਪਤਿ
ਹੋਵੇਗਾ ਹੇ ਸਤਿਗੁਰ ਜੀ ਤਾਂ ਤੇ ਮੈਣ ਦਾਸ ਕੀ ਆਸਾ ਕੋ ਪੂਰਨ ਕਰੀਏ॥
ਸਤਿਗੁਰੁ ਸੇਵਿ ਪਰਮ ਪਦੁ ਪਾਯਅੁ ॥
ਅਬਿਨਾਸੀ ਅਬਿਗਤੁ ਧਿਆਯਅੁ ॥
ਸ੍ਰੀ ਸਤਿਗੁਰ ਅਮਰਦਾਸ ਸਾਹਿਬ ਜੀ ਕੋ ਸੇਵ ਕਰਕੇ ਆਪਨੇ ਪਰਮ ਪਦ ਪਾਯਾ ਹੈ ਔਰ
ਆਪਨੇ ਅਬਿਨਾਸੀ ਅਬਿਗਤ ਵਾਹਿਗੁਰੂ ਕੋ ਧਿਆਯਾ ਹੈ॥
ਤਿਸੁ ਭੇਟੇ ਦਾਰਿਦ੍ਰ ਨ ਚੰਪੈ ॥
ਕਲ ਸਹਾਰੁ ਤਾਸੁ ਗੁਣ ਜੰਪੈ ॥
ਜੰਪਅੁ ਗੁਣ ਬਿਮਲ ਸੁਜਨ ਜਨ ਕੇਰੇ ਅਮਿਅ ਨਾਮੁ ਜਾ ਕਅੁ ਫੁਰਿਆ ॥
ਹੇ ਸਤਿਗੁਰੂ ਜੀ ਤਿਸ ਆਪਕੇ ਮਿਲਨੇ ਸੇ ਦਰਿਦ੍ਰ ਨਹੀਣ (ਚੰਪੈ) ਦਬਾਵਤਾ ਹੈ॥ ਸ੍ਰੀ
ਕਲਸਹਾਰ ਜੀ ਕਹਿਤੇ ਹੈਣ ਮੈਣ ਤਿਸ ਆਪਕੇ ਗੁਣੋਂ ਕੋ (ਜੰਪੈ) ਅੁਚਾਰਨ ਕਰਤਾ ਹੂੰ ਹੇ ਭਾਈ ਮੇਰੇ
ਸਾਥੀਓਣ (ਜਨ) ਦਾਸੋਣ ਕੇ ਸਜਨ ਜੋ ਗੁਰੂ ਜੀ ਹੈਣ ਤਿਨ ਕੇ ਨਿਰਮਲ ਗੁਣੋਂ ਕੋ ਜਪੋ ਜਿਸਕੋ ਅੰਮ੍ਰਿਤ
ਰੂਪ ਨਾਮ (ਫੁਰਿਆ) ਫਲੀਭੂਤ ਭਯਾ ਹੈ॥
ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਅੁਰਿ ਧਰਿਆ ॥
ਅਪਨੇ ਸਾਥੀਓਣ ਪ੍ਰਤੀ ਕਹਿਤੇ ਹੈਣ॥ ਹੇ ਭਾਈ ਇਨ ਗੁਰ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ
ਅਮਰਦਾਸ ਸਾਹਿਬ ਜੀ ਕੀ ਸੇਵਾ ਕਰਕੇ ਨਿਰੰਜਨ ਕਾ ਨਾਮ ਰਿਦੇ ਬੀਚ ਧਾਰਨ ਕੀਆ ਹੈ ਔ (ਸਬਦ
ਰਸੁ) ਬ੍ਰਹਮਾਨੰਦ ਪਾਯਾ ਹੈ॥
ਹਰਿ ਨਾਮ ਰਸਿਕੁ ਗੋਬਿੰਦ ਗੁਣ ਗਾਹਕੁ ਚਾਹਕੁ ਤਤ ਸਮਤ ਸਰੇ ॥
ਹਰੀ ਕੇ ਨਾਮ ਕੇ ਰਸਕ ਔਰ ਗੋਬਿੰਦ ਕੇ ਗੁਣੋਂ ਕੇ (ਗਾਹਕੁ) ਗ੍ਰਹਿਂ ਕਰਨੇ ਵਾਲੇ ਵਾ
ਖਰੀਦਂੇਹਾਰੇ ਔਰ (ਤਤ) ਤਤ ਸਰੂਪ ਕੋ ਸਮਤਾ ਦ੍ਰਿਸਟੀ ਸੇ (ਸਰੇ) ਸੰਪੂਰਨ ਬ੍ਰਹਮੰਡ ਮੈਣ
(ਚਾਹਿਕ) ਦੇਖਨੇ ਵਾਲੇ ਹੈਣ॥
ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੧॥
ਸ੍ਰੀ 'ਕਲ' ਕਵੀ ਜੀ ਕਹਿਤੇ ਹੈਣ ਹੇ (ਠਾਕੁਰ) ਚੌਧਰੀ ਵਾ ਸਾਮੀ ਹਰਦਾਸ ਜੀ ਕੇ (ਤਨੈ)
ਪੁਤ੍ਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਨੇ ਜਿਨੋਣ ਕੇ ਰਿਦੇ ਰੂਪੀ ਤਲਾਵ ਪ੍ਰੇਮ ਸੇ ਖਾਲੀ ਥੇ ਤੇ
ਰਿਦੇ ਪ੍ਰੇਮ ਆਦੀ ਗੁਣੋਂ ਕਰਕੇ ਭਰ ਦੀਏ ਹੈਣ॥੧॥
ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥