Faridkot Wala Teeka
ਪੰਨਾ ੧੪੧੦
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਸਲੋਕ ਵਾਰਾਂ ਤੇ ਵਧੀਕ ॥
ਮਹਲਾ ੧ ॥
ਪਹਿਲੇ ਵਾਰਾਂ ਸਲੋਕੋਣ ਤੇ ਬਿਨਾਂ ਪਅੁੜੀਆਣ ਮਾਤ੍ਰ ਥੀਆਣ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਰਚਨ ਸਮੇਣ ਪਅੁੜੀਓਣ ਕੇ ਸਾਥ ਸਲੋਕ ਮਿਲਾਇ ਕਰਕੇ ਵਾਰਾਂ
ਲਿਖਾਈਆਣ ਹੈਣ ਤਿਨ ਵਾਰੋਣ ਪੀਛੇ ਜੋ ਔਰ ਸਲੋਕ ਰਹੇ ਸੋ ਈਹਾਂ ਏਕ ਜਗਾ ਪੀਛੇ ਲਿਖ ਦੀਏ ਹੈਣ
ਕਈ ਸਲੋਕ ਈਹਾਂ ਵਾਰਾਂ ਕੇ ਬੀਚ ਕੇ ਭੀ ਹੈਣ ਪਰੰਤੂ ਅਖਰ ਵਾ ਲਗ ਮਾਤ੍ਰ ਕਾ ਭੇਦ ਹੈ ਯਥਾ-ਮਨਹੁ
ਜਿ ਅੰਧੇ ਕੂਪ ਵਾ ਘੂਪ ਪਾਠ ਹੈ ਅਬ ਪਹਿਲੀ ਪਾਤਿਸਾਹੀ ਕੇ ਲਿਖਤੇ ਹੈਣ। ਸ੍ਰੀ ਗੁਰੂ ਨਾਨਕ ਦੇਵ ਜੀ
ਕੁਰਖੇਤ੍ਰ ਮੈਣ ਗਏ ਅੂਹਾਂ ਪਟਨੇ ਕੇ ਰਾਜ ਪੁਤ੍ਰ ਨੇ ਹਰਨ ਮਾਰਕਰ ਗੁਰੂ ਜੀ ਕੀ ਭੇਟਾ ਕਰੀ ਤਬ ਤਿਸ
ਕੋ ਰਾਜ ਕਾ ਵਰ ਦੀਆ ਅੁਸੀ ਮਾਸ ਕੇ ਰਿਨਣੇ ਸੇ ਪੰਡਿਤ ਲੋਕੋਣ ਸਾਥ ਚਰਚਾ ਕਰਕੇ ਨਾਮ ਜਪਾਯਾ
ਮਾਸ ਕੇ ਦੇਗਚੇ ਬੀਚ ਸੇ ਤਸਮਈ ਕਰ ਦਿਖਾਈ ਤਬ ਸੰਪੂਰਨ ਗੁਰੂ ਜੀ ਕੇ ਸਿਖ ਭਏ ਪੁਨਾ ਜਬ
ਸਤਿਗੁਰ ਸਮਾਣ ਪਾਇ ਕਰ ਅੁਸ ਰਾਜ ਪੁਤ੍ਰ ਕੇ ਰਾਜ ਮੈਣ ਗਏ ਤਬ ਅੁਹ ਰਾਜਾ ਅਪਨੀ ਮਾਤਾ ਔਰ
ਰਾਂੀ ਸੰਯੁਕਤ ਆਇਆ ਅਰ ਨਮਸਕਾਰ ਕਰੀ ਤਿਸ ਰਾਜੇ ਕੀ ਮਾਤਾ ਨੇ ਦੇਖਾ ਕਿ ਮੇਰੀ ਸੁਨੁਖਾ ਨੇ
ਨਿੰਵ ਕਰਕੇ ਨਮਸਕਾਰ ਨਹੀਣ ਕਰੀ ਤਬ ਅੁਹ ਅਪਨੀ ਸੁਨੁਖਾ ਕੇ ਸਾਥ ਪ੍ਰਸ਼ਨੋਤਰ ਕਰਤੀ ਭਈ ਸੋਈ
ਸਤਿਗੁਰੂ ਜੀ ਦਿਸਟਾਂਤ ਦਾਸਟਾਂਤ ਦੋਨੋਣ ਪ੍ਰਕਾਰ ਕਰ ਅੁਚਾਰਨ ਕਰਤੇ ਹੈਣ ਵਾ ਸੰਪ੍ਰਦਾਈ ਸਿੰਗਲਾਦੀਪ
ਮੈਣ ਜਬ ਦੂਜੀ ਵਾਰ ਗਏ ਹੈਣ ਤਬ ਰਾਨੀ ਸੁਨੁਖਾ ਸਾਥ ਆਈ ਤਿਸ ਪ੍ਰਥਾਇਕ ਏਹ ਸਲੋਕ ਹੂਏ॥
ਅੁਤੰਗੀ ਪੈਓਹਰੀ ਗਹਿਰੀ ਗੰਭੀਰੀ ॥
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਂੀ ॥
ਹੇ (ਅੁਤੰਗੀ) ਅੁਤਮ ਅੰਗੋਣ ਵਾਲੀ ਸਤਿਗੁਰ ਕੇ (ਪੈ) ਚਰਨੋਣ ਪਰ (ਓਹਰੀ) ਓਹੜ ਭਾਵ
ਝੁਕ ਕੇ ਨਿਮਸਕਾਰ ਕਰ ਕਿਅੁਣਕਿ ਸਤਿਗੁਰੋਣ ਕੋ ਮਜ਼ਥਾ ਟੇਕਂੇ ਕਰਕੇ ਤੁੂੰ (ਗਹਿਰੀ) ਗੰਭੀਰੀ ਹੋਵੇਣਗੀ
ਤਬ ਆਗੇ ਸੇ ਅੁਹ ਸੁਨੁਖਾ ਕਹਿਤੀ ਹੈ। ਹੇ (ਸਸੁੜਿ) ਸਸੂ ਮੈਣ ਸ੍ਰੀ ਗੁਰੂ ਜੀ ਕੋ (ਸੁਹੀਆ)
ਨਿਮਸਕਾਰ ਕਿਸ ਪ੍ਰਕਾਰ ਕਰੋਣ ਕਰੜੇ ਥਂੋਣ ਕੇ ਕਾਰਣ ਸੇ ਨਿੰਵਿਆਣ ਨਹੀਣ ਜਾਤਾ ਹੈ। ਤਬ ਸਾਸ
ਕਹਿਤੀ ਹੈ ਰੀ ਸਖੀਏ ਸੁਣ॥
ਗਚੁ ਜਿ ਲਗਾ ਗਿੜਵੜੀ ਸਖੀਏ ਧਅੁਲਹਰੀ ॥
ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਂੀ ॥੧॥
ਜਿਨ (ਗਿੜਵੜੀ) ਅੂਚੇ ਪਰਬਤੋਣ ਸਮ (ਧਅੁਲਹਰੀ) ਮੰਦਰੋਣ ਕੋ ਜੋ (ਗਚ) ਗਾਚ ਲਗਿਆ
ਹੋਇਆ ਭਾਵ ਸੇ ਖਰੇ ਚੂਨੇ ਕਰ ਖਚਤ ਹੂਏ ਹੂਏ ਥੇ ਅੁਹ ਮੰਦਰ ਭੀ ਮੈਨੇ ਗਿਰਤੇ ਦੇਖੇ ਹੈਣ ਤਾਂ ਤੇ
ਹੇ (ਮੁੰਧ) ਇਸਤ੍ਰੀ ਇਨ ਥਂੋਣ ਕਾ (ਗਰਬੁ) ਹੰਕਾਰ ਨਾ ਕਰ। ਅਬ ਦਾਸਟਾਂਤ ਮੈਣ ਦੂਸਰਾ ਅਰਥ
ਕਹਤੇ ਹੈਣ:-
ਸਤਿਗੁਰੋਣ ਕਾ ਸਿਖ ਪ੍ਰਤੀ ਕਥਨ ਹੈ। ਹੇ ਜਗਾਸੀ ਰੂਪ ਇਸਤ੍ਰੀ ਹਰੀ ਕੇ ਚਰਨੋਣ ਪਰ ਝੁਕ
ਕਿਅੁਣਕਿ ਤਿਸ ਸੇ ਤੇਰੀ ਬੁਧੀ ਗਹਰੀ ਗੰਭੀਰੀ ਹੋਇਗੀ ਜਗਾਸੀ ਕਾ ਕਥਨ ਹੈ ਹੇ ਸਤਿਗੁਰੋ ਮੈਣ
ਅਵਿਦਿਆ ਰੂਪ ਸਜ਼ਸ ਕੇ ਅਧੀਨ ਹੋ ਰਹਾ ਹੂੰ ਵਾ (ਸਸੜ) ਸੰਸਿਓਣ ਮੈਣ ਪੜ ਰਹਾ ਹੂੰ ਅਰ ਥਂੀ ਭਾਵ
ਪਦਾਰਥੋਣ ਕਰਕੇ ਨਿੰਵਿਆਣ ਨਹੀਣ ਜਾਤਾ ਹੈ। ਤਾਂ ਤੇ ਮੈਣ ਕਿਸ ਪ੍ਰਕਾਰ ਨਿਮਸਕਾਰ ਕਰੂੰ॥