Faridkot Wala Teeka

Displaying Page 43 of 4295 from Volume 0

ਸੋ ਦਰੁ ਰਾਗੁ ਆਸਾ ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਸੋਦਰ ਜੀ ਸੇ ਆਦਿ ਲੇ ਕਰ ਭਈ ਪ੍ਰਾਪਤਿ ਮਾਨੁਖਦੇਹੁਰੀਆ ਈਹਾਂ ਪਰਯੰਤ ਸਾਯੰਕਾਲ ਕੀ
ਰਹਿਰਾਸ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਕ ਗੁਰੂ ਮਤ ਕੇ ਲੋਕ ਪੜਤੇ ਥੇ ਫਿਰ ਸ੍ਰੀ ਗੁਰੂ ਗੋਬਿੰਦ
ਸਿੰਘ ਸਚੇ ਪਾਤਿਸਾਹ ਕੇ ਸਮੇ ਇਸ ਮੇ ਚਅੁਪਈ ਆਦਿਕ ਔਰ ਦਸਮ ਗੁਰੂ ਕੀ ਬਾਂਣੀ ਭੀ ਮਿਲਾਈ
ਗਈ ਹੈ। ਇਸ ਸਬਦ ਕਾ ਅਰਥ ਜਪਜੀ ਕੇ ਸੋਦਰ ਮੇ ਹੋ ਚੁਕਾ ਹੈ ਕੋਈ ਕੋਈ ਅਖਰ ਕਾ ਪਾਠ ਭੇਦੁ
ਹੈ ਅੁਥਾਨਕਾ ਇਸ ਕੀ ਐਸੇ ਅਲਜ਼ਗ ਕਥਨ ਕਰਤੇ ਹੈਣ ਕਿ ਜਬ ਧ੍ਰ ਲੋਕ ਸੇਣ ਆਗੇ ਬੈਕੁੰਠ ਲੋਕ ਮੈ
ਗਏ ਹੈਣ ਤਬ ਏਹੁ ਸਬਦੁ ਭਗਵੰਤ ਕੇ ਸਨਮੁਖ ਅੁਚਾਰਨ ਕੀਆ ਹੈ ਵਾ ਜਬ ਬੀਬੀ ਨਾਨਕੀ ਜੀ ਨੇ
ਸੁਲਤਾਨਪੁਰਿ ਮੈ ਪੂਛਾ ਹੈ ਕਿ ਹੇ ਭਾਈ ਜੀ ਆਪ ਜੋ ਸੇਖ ਸਾਂਈ ਪਾਸ ਗਏ ਥੇ ਸੋ ਅੂਹਾਂ ਕੈਸਾ ਘਰੁ
ਦਰੁ ਦੇਖਾ ਤਬ ਬੀਬੀ ਜੀ ਕੋ ਜਪਜੀ ਕਾ ਸੋਦਰੁ ਸੁਨਾਇਆ ਹੈ ਇਸ ਸੇ ਕੁਛ ਪਾਠਾਂਤ੍ਰ ਰਜ਼ਖ ਦੀਆ ਹੈ
ਸੋ ਈਹਾਂ ਸਨਮੁਖ ਬੇਨਤੀ ਮੈ ਲਗਾਵਨਾਂ ਵਾ ਕੋਈਕ ਮਹਾਤਮਾਣ ਐਸੇ ਭੀ ਕਹਤੇ ਹੈਣ ਕਿ ਜਪਜੀ ਕਾ
ਸੋਦਰੁ ਸਿਧੋਣ ਕੇ ਪ੍ਰਸਨੁ ਕਾ ਅੁਤਰੁ ਦੀਆ ਹੈ ਔਰ ਰਹਿਰਾਸ ਕਾ ਸੋਦਰੁ ਬੀਬੀ ਜੀਕੇ ਪ੍ਰਸਨੁ ਕਾ
ਅੁਤਰੁ ਦੀਆ ਹੈ। ਔਰ ਆਸਾ ਕਾ ਸੋਦਰੁ ਸਜ਼ਚਖੰਡ ਧ੍ਰਲੋਕ ਸੇ ਅੂਪਰ ਜਾਕਰ ਕਥਨੁ ਕੀਆ ਹੈ।
ਵਾਸਤਵ ਤੇ ਦੋ ਹੀ ਸੋਦਰ ਹੈਣ ਏਕ ਜਪਜੀ ਕਾ ਔਰ ਏਕ ਆਸਾ ਰਾਗ ਕਾ ਔਰ ਆਸਾ ਰਾਗ ਕਾ ਹੀ
ਰਹਿਰਾਸ ਮੈ ਲਿਖਿਆ ਹੈ ਕੋਈ ਔਰ ਤੀਸਰਾ ਨਹੀਣ॥੧॥
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਹੇ ਭਗਵੰਤ ਤੇਰਾ ਸੋ ਦਰਵਾਜਾ ਕੈਸਾ ਹੈ ਅਰੁ ਸੋ ਘਰੁ ਕੈਸਾ ਹੈ ਜਿਸ ਮੈ ਇਸਥਿਤ ਹੋ ਕਰ
ਸਰਬ ਜੀਵੋਣ ਕੀ ਖਬਰ ਲੇਤਾ ਹੈਣ ਭਾਵ ਤੇਰਾ ਵਾਸਤਵ ਤੇ ਘਰੁ ਅਰੁ ਦਰੁ ਕੁਛੁ ਕਹਾ ਨਹੀਣ ਜਾਤਾ
ਪਰੰਤੂ ਜਗਾਸੂਓਣ ਕੇ ਧਾਨ ਨਿਮਤ ਆਪਨੇ ਘਰ ਦਰ ਕਾ ਕੁਛੁ ਵਰਨਨ ਕਰਤੇ ਹੈਣ ਸਤਸੰਗ ਦਰੁ
ਸਰੂਪੁ ਘਰੁ ਵਾ ਸੰਸਾਰ ਦਰੁ ਬੈਕੁੰਠ ਘਰੁ ਸੋ ਅਬ ਤੇਰੇ ਸੰਸਾਰ ਘਰ ਦਰ ਕੀ ਰਚਨਾ ਕਹਤੇ ਹੈਣ॥
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਹੇ ਅਸੰਖ ਭਾਵ ਬਿਯੰਤ ਰੂਪੁ ਤੇਰੇ ਦਾਰੇ ਪਰ ਅਨੇਕ ਹੀ ਨਾਦ ਆਦਿਕ ਵਾਜੇ ਹੈਣ ਅਰੁ ਤੇਰੇ
ਦਰ ਮੈ (ਕੇਤੇ) ਬਹੁਤੇ ਹੀ ਤਿਨ ਵਾਜੋਣ ਕੇ ਵਜਾਵਨੇ ਵਾਲੇ ਹੈਣ॥
ਕੇਤੇ ਤੇਰੇ ਰਾਗ ਪਰੀ ਸਿਅੁ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥
ਤੇਰੇ ਦਾਰੇ ਪਰ ਕਿਤਨੇ ਹੀ ਰਾਗਂੀਯੋ ਕੇ ਸਹਿਤ ਰਾਗ ਕਹੀਤੇ ਹੈਣ ਅਰੁ ਤੇਰੇ ਦਾਰੇ ਪਰ
ਕਿਤਨੇ ਹੀ ਤਿਨ ਰਾਗ ਔਰ ਰਾਗਂੀਓਣ ਕੇ ਗਾਵਨੇ ਵਾਲੇ ਹੈਣ ਤਿਨ ਗਾਵਨੇ ਵਾਲਿਓਣ ਕੋ ਸੰਖੇਪ ਸੇ
ਕਹਤੇ ਹੈਣ।
ਗਾਵਨਿ ਤੁਧਨੋ ਪਵਣੁ ਪਾਂੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਆਪ ਕੋ ਪੌਂ ਅਰੁ ਪਾਂੀ ਪੁਨ: ਬੈਸੰਤਰੁ ਗਾਵਤਾ ਹੈ ਔਰੁ ਧਰਮ ਰਾਜਾ ਭੀ ਤੇਰੇ ਦਾਰੇ ਪਰ
ਤੇਰਾ ਜਸੁ ਗਾਵਤਾ ਹੈ॥
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥
ਜੋ ਜੀਵੋਣ ਕੇ ਗੁਪਤ ਕਰਮੋਣ ਕੋ ਲਿਖ ਜਾਨਤੇ ਹੈਣ ਸੋ ਚਿਤ੍ਰ ਗੁਪਤ ਜੀ ਭੀ ਤੇਰੇ ਜਸੁ ਕੋ
ਗਾਵਤੇ ਹੈਣ ਅਰੁ ਲਿਖ ਲਿਖ ਕਰ ਧਰਮ ਅਧਰਮ ਕਾ ਵੀਚਾਰੁ ਕਰਤੇ ਹੈਣ॥
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥
ਤੁਝ ਕੋ (ਈਸਰੁ) ਸਿਵਜੀ ਅਰੁ ਬ੍ਰਹਮਾਣ ਸਹਿਤ ਦੇਵੀਓਣ ਕੇ ਜੋ ਤੇਰੇ (ਸਵਾਰੇ) ਬਨਾਏ ਹੂਏ
ਹੈਣ ਸੋ ਸਦਾ ਹੀ ਗਾਇਨ ਕਰਤੇ ਸੋਭਤੇ ਹੈਣ॥
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਂਿ ਬੈਠੇ ਦੇਵਤਿਆ ਦਰਿ ਨਾਲੇ ॥

Displaying Page 43 of 4295 from Volume 0