Faridkot Wala Teeka
ਵਾਰ ਮਾਝ ਕੀ ਤਥਾ ਸਲੋਕ ਮਹਲਾ ੧
ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥
ਗੁਰੂ ਅਰਜਨ ਸਾਹਿਬ ਜੀ ਨੇ ਜਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਬੀੜ ਕਰੀ ਤਬ ਗੁਰੂ
ਹਰਿਗੋਬਿੰਦ ਸਾਹਿਬ ਜੀ ਨੇ ਅਰਜ ਕਰੀ ਕਿ ਹਮ ਕੋ ਬਾਂਣੀ ਰਚਨ ਕੀ ਕਿਆ ਆਗਿਆ ਹੈ ਆਪਨੇ
ਤੋ ਹੁਕਮ ਦੀਆ ਹੈ ਕੇ ਸ੍ਰੀ ਗੰ੍ਰਥ ਸਾਹਿਬ ਪਰਮੁਦਾਵਣੀ ਮੁਹਰ ਕਰੀ ਗਈ ਹੈ ਔਰ ਇਸ ਮੈਣ ਬਾਂਣੀ ਨ
ਪਾਈ ਜਾਵੇ ਤਥ ਸ੍ਰੀ ਗੁਰੂ ਜੀ ਨੇ ਹੁਕਮ ਦੀਆ ਤੁਮ ਨੇ ਜੰਗ ਅਖਾੜੇ ਕਰਕੇ ਦੁਸ਼ਟੋਣ ਕਾ ਨਾਸ਼ ਕਰਨਾਂ
ਔਰ ਧਰਮ ਸੰਬੰਧੀ ਸੂਰਮਿਆਣ ਕੀ ਵਾਰਾਂ ਸੁਨ ਕੇ ਅੁਨਕੀਆਣ ਧੁਨਾਂ ਵਾਰਾਂ ਮੈਣ ਰਖਣੀਆਣ। ਤਿਸ
ਆਗਿਆ ਕੋ ਪ੍ਰਮਾਣ ਕਰਕੇ ਗੁਰੂ ਹਰਿ ਗੋਬਿੰਦ ਜੀ ਨੇ ਤਖਤ ਅਕਾਲ ਬੁੰਗੇ ਪਰ ਬੈਠ ਕਰ ਬੁਹਤ
ਸੂਰਮਿਆਣ ਕੀਆਣ ਵਾਰਾਂ ਸੁਨੀਆਣ ਤਿਨ ਮੈਣ ਸੇ ਨਅੁ ਧੁਨਾ ਪਸਿੰਦ ਕਰਕੇ ਨਅੁ ਵਾਰਾਂ ਮੈਣ ਰਖ ਦਈਆਣ
ਸੋ ਪ੍ਰਥਮ ਧੁਨ ਮਾਝ ਕੀ ਵਾਰ ਮੈਣ ਰਖੀ ਹੈ ਤਿਸ ਕਾ ਏਹੁ ਬਿਰਤਾਂਤ ਹੈ ਅਕਬਰ ਬਾਦਸ਼ਾਹ ਨੇ ਹੁਕਮ
ਦੀਆ ਕਿ ਜੋ ਹਮਕੋ ਸੋਕ ਕੀ ਬਾਤ ਸੁਨਾਵੇਗਾ ਅੁਸਕੋ ਸਜਾ ਹੋਵੇਗੀ ਅਕਬਰ ਕੇ ਦੋ ਸੂਬੇ ਮੁਖ ਥੇ
ਏਕ ਮਰੀਦ ਨਾਮ ਮਾਲਕ ਜਾਤੀ ਕਾ (ਤਥਾ) ਤੈਸੇ ਹੀ ਚੰਦ੍ਰਹੜਾ ਨਾਮ ਸੋਹੀ ਜਾਤਾ ਕਾ ਥਾ ਤਿਨ ਕਾ
ਪਰਸਪਰ ਵਿਰੋਧ ਬਹੁਤ ਥਾ ਏਕ ਸਮੇਣ ਕਾਬਲ ਆਕੀ ਹੂਆ ਤਬ ਸਰਕਾਰੀ ਹੁਕਮ ਸੇ ਤਿਸ ਦੇਸਕੇ
ਬੰਦੋਬਸਤ ਵਾਸਤੇ ਮੁਰੀਦ ਨਾਮ ਮੁਸਾਹਿਬ ਪਾਨਾ ਕਾ ਬੀੜਾ ਔਰ ਖੰਡਾ ਅੁਠਾਇਕੇ ਚੜ੍ਹਾ। ਅੂਹਾਂ ਕਾਲ
ਵਿਸੇਸ ਲਗਂੇ ਸੇ ਤਿਸ ਪਰ ਚੰਦ੍ਰਹੜਾ ਨੇ ਚੁਗਲੀ ਖਾਈ ਕਿ ਅੂਹਾਂ ਹੀ ਹਜੂਰ ਕਾ ਅਲਾਕਾ ਦਬਾਇ
ਕਰ ਬੈਠ ਗਿਆ ਹੈ ਰਾਜਾ ਨੇ ਚੰਦ੍ਰਹੜਾ ਕੋ ਹੁਕਮ ਦੀਆ ਕਿ ਤੁਮ ਅੁਸਕੋ ਪਕੜ ਲਿਆਓਣ ਤਬ
ਚੜ੍ਹਾਈ ਕਰੀ ਔਰ ਅੁਸਕੋ ਭੀ ਇਧਰ ਕਾ ਸਭ ਹਾਲੁ ਮਾਲੂਮ ਹੋ ਗਿਆ ਵਹੁ ਆਗੇ ਸੇ ਲੜਨੇ ਕੋ
ਤਿਆਰ ਹੂਆ ਦੋਨੋਣ ਆਪਸ ਮੈਣ ਲੜ ਕਰ ਮ੍ਰਿਤੂ ਹੂਏ ਔਰ ਮੁਸਾਹਿਬੋਣ ਨੇ ਵਿਚਾਰਾ ਕਿ ਏਹ ਅਤੀ
ਸੋਕ ਕੀ ਖਬਰ ਹੈ ਜੋ ਸੁਨਾਵਤੇ ਹਾਂ ਤੌ ਸਜਾਵਾਰ ਹੋਵੇਣਗੇ ਨ ਸੁਨਾਵੇਣ ਤੋ ਜਬ ਪਾਤਸਾਹੁ ਸੁਨੇਗਾ ਤਬ
ਹਮਕੋ ਖਰਾਬੀ ਹੋਵੇਗੀ ਕਿ ਤੁਮ ਨੇ ਕਿਅੁਣ ਨਹੀਣ ਖਬਰ ਦਈ ਏਹ ਵਿਚਾਰ ਕਰ ਢਾਡੀਆਣ ਕੋ
ਸਮਝਾਇ ਕਰ ਮਾਝ ਰਾਗ ਮੈ ਤਿਨਕੀ ਵਾਰ ਬਨਾਇ ਕਰ ਪਾਤਸ਼ਾਹ ਕੋ ਸੁਨਵਾਈ ਤਬ ਅੁਸ ਨੇ ਜਾਨ
ਲੀਆ ਕਿ ਮੇਰੇ ਦੋਨੋਣ ਮੁਸਾਹਿਬ ਮਰ ਗਏ ਅੁਨਕੀ ਜਗਾ ਔਰ ਕੀਏ ਵਹੁ ਧੁਨੀ ਗੁਰੂ ਹਰਿਗੋਬਿੰਦ
ਸਾਹਿਬ ਜੀ ਨੇ ਮਾਝ ਕੀ ਵਾਰ ਮੈ ਰਖਵਾਈ ਹੈ ਧੁਨੀ ਨਾਮ ਗਾਅੁਂੇ ਕਾ ਵਹੀ ਪ੍ਰਕਾਰ ਰਖਾ ਹੈ॥
ਪਅੁੜੀ ਤਿਸ ਕੀ ਏਹ ਹੈ॥੧੧॥ ਪਅੁੜੀ॥ ਕਾਬਲ ਵਿਚਿ ਮੁਰੀਦ ਖਾਣ ਚੜਿਆ ਵਡਜੋਰ॥ਚੰਦ੍ਰਹੜਾ ਲੈ
ਫੌਜ ਕੋ ਦੜਿਆ ਵਡ ਤੌਰ॥ ਦੁਹਾਂ ਕੰਧਾਰਾਂ ਮੁਹ ਜੁੜੇ ਦੁਮਾਮੇ ਦੌਰ॥ ਸ਼ਸਤ੍ਰ ਪਜੂਤੇ ਸੂਰਿਆਣ ਸਿਰ
ਬੰਧੇ ਟੌਰ॥ ਹੋਲੀ ਖੇਲੇ ਚੰਦ੍ਰਹੜਾ ਰੰਗ ਲਗੇ ਸੋਰ॥ ਦੋਵੇਣ ਤਰਫਾਂ ਜੁਟੀਆਣ ਸਰ ਵਗਨ ਕੌਰ॥ ਮੈਣ ਭੀ
ਰਾਇ ਸਦਾਇਸਾਂ ਵੜਿਆ ਲਾਹੌਰ॥ ਦੋਨੋਣ ਸੂਰੇ ਸਾਮਣੇ ਜੂਝੇ ਅੁਸ ਠੌਰ॥ ਏਹ ਆਠ ਤੁਕ ਕੀ ਪਅੁੜੀ
ਹੈ ਇਸ ਵਾਸਤੇ ਇਸਕੇ ਸਾਥ ਗੁਰੂ ਜੀ ਨੇ ਆਠ ਤੁਕ ਕੀ ਪਅੁੜੀ ਮੇਲੀ ਹੈ॥ ਤੂ ਕਰਤਾ ਪੁਰਖ
ਅਗਮ ਹੈ ਆਪ ਸ੍ਰਿਸਟਿ ਅੁਪਾਤੀ॥
ਪੌੜੀਆਣ ਮਈ ਛੰਦੋਣ ਕਰ ਸੂਰਮਿਆਣ ਕਾ ਜਸ ਕਥਨ ਕਰੀਏ ਜਿਸਮੈ ਸੋ ਵਾਰ ਹੈ ਮਾਝ ਰਾਗ
ਮੈ ਪਰਮੇਸਰ ਜਸ ਕਰੇਣਗੇ ਆਦਿ ਮੈਣ ਗੁਰੋਣ ਕੀ ਅੁਸਤਤੀ ਰੂਪ ਮੰਗਲਾਚਰਨ ਕਰਤੇ ਹੈਣ॥
ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਸਲੋਕੁ ਮ ੧ ॥
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥
ਗੁਰੂ ਹੀ ਨਾਮ ਕੇ ਦਾਤਾ ਹੈਣ ਔਰ ਗੁਰ (ਹਿਵੈ) ਵਰਫ ਅਰਥਾਤ ਸ਼ਾਂਤੀ ਕੇ ਘਰ ਹੈਣ॥ ਪੁਨਾ
ਗੁਰੂ ਹੀ ਤੀਨ ਲੋਕ (ਦੀਪਕੁ) ਪ੍ਰਕਾਸ਼ ਕਰਨੇ ਵਾਲੇ ਹੈਣ ਭਾਵ ਏਹ ਕਿ ਬ੍ਰਹਮ ਗਿਆਨ ਕੇ ਦੇਂੇ ਵਾਲੇ
ਹੈਣ॥
ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥