Faridkot Wala Teeka

Displaying Page 766 of 4295 from Volume 0

ਰਾਗੁ ਗਅੁੜੀ ਪੂਰਬੀ ਮਹਲਾ ੪ ਕਰਹਲੇ
ੴ ਸਤਿਗੁਰ ਪ੍ਰਸਾਦਿ ॥
ਇਹ ਛੰਤ ਕੀ ਜਾਤਿ ਹੈ।
ਵਾ ਮਨ ਰੂਪਿ (ਕਰਹਲੇ) ਅੂਟ ਕੇ ਤਾਈਣ ਅੁਪਦੇਸ ਹੈ ਵਾ ਇਨ ਅਸਟਪਦੀਓਣ ਮੈਣ ਐਸੇ
ਕਹਣਾ ਕਿ ਹੇ ਮਨਹਲੇ ਕਰ॥
ਕਰਹਲੇ ਮਨ ਪਰਦੇਸੀਆ ਕਿਅੁ ਮਿਲੀਐ ਹਰਿ ਮਾਇ ॥
ਹੇ ਮਨ ਰੂਪੀ (ਕਰਹਲੇ) ਅੂਟ ਭਾਵ ਹੇ ਬੇਮੁਹਾਰ ਮਨ ਆਤਮ ਸੇ ਭੂਲਕਰ ਇਤ੍ਰ ਵਿਖੇ ਰੂਪੀ
ਦੇਸ ਮੈਣ ਭ੍ਰਮਣੇ ਵਾਲੇ ਵਾ ਭਜਨ ਕਰਨੇ ਵਿਖੇ (ਕਰਹਲੇ) ਅੁਦਮ ਕਰ ਕਿਅੁਣਕਿ ਹਰੀ ਮਾਇਆ ਪਤੀ
ਕੋ ਹਲੇ ਸੇ ਬਿਨਾਂ ਕੈਸੇ ਮਿਲੀਐ ਅਰਥਾਤ ਨਹੀਣ ਮਿਲਿਆ ਜਾਤਾ ਵਾ ਪ੍ਰਸ਼ਨੁ ਹੈ ਹਰੀ ਮਾਯਾ ਪਤੀ ਕੋ
ਕੈਸੇ ਮਿਲੀਤਾ ਹੈ? ਅੁਜ਼ਤ੍ਰ॥
ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥੧॥
ਜਿਨੋਣ ਨੇ ਪੂਰੇ ਭਾਗੋਣ ਕਰਕੇ ਗੁਰੂ ਪਾਇਆ ਹੈ ਤਿਨ ਕੋ ਪੀਆ ਪਰਮੇਸਰ ਆਇ ਕਰ ਗਲ
ਮਿਲਾ ਹੈ ਭਾਵ ਅਭੇਦੁ ਹੂਆ ਹੈ॥੧॥
ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥੧॥ ਰਹਾਅੁ ॥
ਹੇ ਮਨ (ਕਰ ਹਲਾ) ਅੁਦਮ ਕਰਕੇ ਸਤਿਗੁਰੋਣ ਦੁਆਰਾ (ਪੁਰਖੁ) ਪਰਮੇਸਰ ਕੋ
ਧਿਆਓ॥੧॥
ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥
ਹੇ ਵਿਚਾਰਨ ਮਨ ਅੁਦਮ ਕਰਕੇ ਹਰੀ ਰਾਮ ਕਾ ਨਾਮੁ ਧਿਆਇ॥
ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥੨॥
ਕਿਅੁਣਕਿ ਜਹਾਂ ਲੇਖਾ ਮੰਗਿਆ ਜਾਵੇਗਾ ਤਹਾਂ ਹਰੀ ਆਪ ਹੀ ਛੁਡਾਇ ਲੇਵੇਗਾ॥੨॥
ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਅੁਮੈ ਆਇ ॥
ਹੇ ਮਨ ਹਲਾ ਕਰ ਜੋ ਹੰਕਾਰ ਕੀ ਮੈਲ ਆਇ ਕਰ ਲਾਗੀ ਹੈ ਤਿਸ ਸੇ ਅਤੀ ਨਿਰਮਲਾ
ਹੋਵੇਣਗਾ॥
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥੩॥
ਜਿਨਕੋ ਮਲ ਲਾਗੀ ਹੈ ਪਤੀ ਜੋ ਪਿਆਰਾ ਪਰਮੇਸਰ ਹੈ ਪਰਤਜ਼ਖ ਹੀ ਸਰੀਰ ਘਰ ਕੇ ਸਾਥ ਹੈ
ਪਰੰਤੂ ਜੋ ਪੁਰਖ ਵਿਛੜੇ ਹੂਏ ਚੋਟਾ ਖਾਵਤੇ ਹੈਣ॥੩॥
ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥
ਹੇ ਮੇਰੇ ਪਿਆਰੇ ਮਨਾ ਪੁਰਸਾਰਥ ਕਰਕੇ ਹਰੀ ਕੀ ਢੂੰਢ ਢੁੰਢਾਇ ਅਰਥਾਤ ਰਿਦੈ ਮੈਣ
ਵਿਚਾਰੁ ਕਰੁ॥
ਅੁਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥੪॥
ਆਤਮ ਵਿਚਾਰ ਸੇ ਬਿਨਾਂ ਔਰ ਕਿਸੇ ਅੁਪਾਇ ਕਰ ਪ੍ਰਾਪਤਿ ਨਹੀਣ ਹੋਤਾ ਵਿਚਾਰ ਦੇਕਰ ਗੁਰੂ
ਹਰੀ ਕੋ ਹਿਰਦੇ ਮੈਣ ਦੇਖਾ ਦੇਤੇ ਹੈਣ॥੪॥
ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਂਿ ਹਰਿ ਲਿਵ ਲਾਇ ॥
ਤਾਂਤੇ ਹੇ ਮੇਰੇ ਪਿਆਰੇ ਮਨਾ ਹਲਾ ਕਰਕੇ ਦਿਨ ਰਾਤ ਹਰੀ ਮੈਣ ਬਿਰਤੀ ਲਗਾਓ॥
ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥੫॥
ਪਰੰਤੂ ਜਬ ਸਰੀਰ ਘਰ ਮੈਣ ਔਰ ਰਿਦੇ ਰੂਪੀ (ਜਾਇ) ਜਗਾ ਮੈਣ ਹੇ (ਮਹਲੀ) ਜਗਾਸੂ ਪ੍ਰੇਮ
ਕੋ ਪਾਵੇਗਾ ਤਬ ਤੇਰੇ ਕੋ ਗੁਰੂ ਹਰੀ ਕੇ ਸਾਥ ਮੇਲੇਣਗੇ ਔਰ ਤੂੰ ਔਰੋਣ ਕੋ ਪਰਮੇਸਰ ਕੇ ਸਾਥ ਮਿਲਾਇ

Displaying Page 766 of 4295 from Volume 0