Faridkot Wala Teeka
ਜਹ ਮਹਾ ਭਇਆਨ ਦੂਤ ਜਮ ਦਲੈ ॥
ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥
ਜਹਾਂ ਮਹਾਂ ਭਾਨਕ ਜਮਕੇ ਦੂਤ ਤੁਝ ਕੌ ਦਲੈਣਗੇ ਭਾਵ ਦੁਖ ਦੇਵੇਣਗੇ॥ ਤਹਾਂ ਤੇਰੇ ਸਾਥ
ਸਹਾਇਤਾ ਕਰਨੇ ਕੌ ਕੇਵਲ ਨਾਮ ਕਾ ਸਿਮਰਨੁ ਹੀ ਚਲੈਗਾ॥
ਜਹ ਮੁਸਕਲ ਹੋਵੈ ਅਤਿ ਭਾਰੀ ॥
ਹਰਿ ਕੋ ਨਾਮੁ ਖਿਨ ਮਾਹਿ ਅੁਧਾਰੀ ॥
ਜਿਸ ਅਸਥਾਨ ਮੈ ਤੁਝ ਕੋ ਅਤੀ ਭਾਰੀ ਕਠਨਤਾ ਹੋਵੈਗੀ ਤਿਸ ਸੇ ਹਰੀ ਕਾ ਨਾਮ ਤੁਝਕੋ
ਏਕ ਖਿਨ ਬੀਚ ਅੁਧਾਰੇਗਾ॥ ਭਾਵ ਤੇਰੀ ਰਖਾ ਕਰੇਗਾ॥
ਅਨਿਕ ਪੁਨਹਚਰਨ ਕਰਤ ਨਹੀ ਤਰੈ ॥
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥
ਜਿਨ ਪਾਪੋਣ ਕੇ ਦੂਰ ਕਰਨੇ ਹੇਤ ਇਹੁ ਜੀਵ ਅਨੇਕ ਪ੍ਰਾਸਚਿਤ ਕਰਤਾ ਹੋਯਾ ਨਹੀਣ ਤਰਤਾ
ਹੈ॥ ਤਿਨ ਕੋਟਾਨ ਕੋਟ ਪਾਪੋਣ ਕੌ ਹਰੀ ਕਾ ਨਾਮ ਦੂਰ ਕਰ ਦੇਤਾ ਹੈ॥
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥
ਨਾਨਕ ਪਾਵਹੁ ਸੂਖ ਘਨੇਰੇ ॥੧॥
ਤਾਂਤੇ ਹੇ ਮੇਰੇ ਮਨ ਗੁਰੋਣ ਦਾਰੇ ਨਾਮ ਕੋ ਜਪਣਾ ਕਰੁ॥ ਸ੍ਰੀ ਗੁਰੂ ਜੀ ਕਹਤੇ ਹੈਣ ਤੌ ਤਿਸ
ਨਾਮ ਜਾਪ ਸੇ ਬਹੁਤ ਸੁਖੋਣ ਕੋ ਪਾਵੇਗਾ॥
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਯਦਪਿ ਸਗਲ ਸ੍ਰਿਸੀ ਕਾ ਰਾਜਾ ਭੀ ਹੈ ਤੌ ਭੀ ਵਹੁ ਦੁਖੀ ਰਹਤਾ ਹੈ ਭਾਵ ਪਦਾਰਥੋਣ ਕਰਕੇ
ਵਹੁ ਤਨ ਕਰ ਸੁਖੀ ਹੈ ਪਰੰਤੂ ਮਨ ਮੈਣ ਤਿਸ ਕੋ ਕੋਈ ਦੁਖ ਅਵਸ ਬਨਾ ਰਹਿਤਾ ਹੈ॥ ਵਾ ਸੰਪੂਰਨ
ਸ੍ਰਿਸਟੀ ਕੇ ਦੁਖੀਓਣ ਕਾ ਰਾਜਾ ਭੀ ਹੋਵੈ ਭਾਵ ਅਤੰਤ ਦੁਖੀ ਹੋਵੈ ਤੌ ਭੀ ਨਾਮ ਕੋ ਜਪਤਿਆਣ ਹੋਯਾਂ
ਵਹੁ ਸੁਖੀ ਹੋ ਜਾਤਾ ਹੈ॥
ਲਾਖ ਕਰੋਰੀ ਬੰਧੁ ਨ ਪਰੈ ॥
ਹਰਿ ਕਾ ਨਾਮੁ ਜਪਤ ਨਿਸਤਰੈ ॥
ਯਦਪਿ ਲਾਖੋਣ ਕਰੋੜੋਣ ਬੰਧਨੋਣ ਮੈਣ ਜੀਵ ਪੜਾ ਹੋਵੈ ਵਾ ਜਿਸ ਲਾਖੋਣ ਕਰੋੜੋਣ ਮਾਯਾ ਕੇ ਖਜਾਨੇ
ਇਕਤ੍ਰ ਕਰਨੇ ਸੇ ਭੀ ਤ੍ਰਿਸਨਾ ਰੂਪੀ ਨਦੀ ਕਾ ਬੰਧਨ ਹੀ ਪੜਤਾ ਹੈ॥ ਭਾਵ ਸੇ ਰੁਕਤੀ ਨਹੀਣ ਹੈ॥
ਹਰੀ ਕਾ ਨਾਮ ਜਪਤਿਆਣ ਹੋਇਆਣ ਤਿਨ ਬੰਧਨੋਣ ਸੇ ਵਾ ਤ੍ਰਿਸਨਾ ਰੂਪੀ ਨਦੀ ਸੇ ਏਕ ਖਿਨ ਮੈ ਤਰ
ਜਾਤਾ ਹੈ॥ ਪੂਰਬ ਅੁਕਤ ਅਰਥ ਕੋ ਸਪਸਟ ਕਰਤੇ ਹੈਣ॥
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥
ਹਰਿ ਕਾ ਨਾਮੁ ਜਪਤ ਆਘਾਵੈ ॥
ਅਨੇਕ ਮਾਯਾ ਜੰਨਯ (ਰੰਗ) ਅਨੰਦ ਪਦਾਰਥੋਣ ਕੀ ਚਾਹਿ ਰੂਪ ਤ੍ਰਿਖਾ ਕੋ ਨਹੀਣ ਬੁਝਾਵਤੀ ਹੈ
ਔਰੁ ਹਰੀ ਕਾ ਨਾਮ ਜਪਤਾ ਹੂਆ ਇਹੁ ਜੀਵ ਤ੍ਰਿਪਤ ਹੋ ਜਾਤਾ ਹੈ॥
ਜਿਹ ਮਾਰਗਿ ਇਹੁ ਜਾਤ ਇਕੇਲਾ ॥
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥
ਜਿਸ ਜਮ ਮਾਰਗ ਮੇਣ ਇਹ ਜੀਵ ਏਕਲਾ ਹੀ ਜਾਤਾ ਹੈ। ਤਹਾਂ ਹਰੀ ਕਾ ਨਾਮੁ ਹੀ ਸਾਥ
(ਸੁਹੇਲਾ) ਮਿਤ੍ਰ ਵਾ ਸੁਖਦਾਈ ਹੋਤਾ ਹੈ॥
ਐਸਾ ਨਾਮੁ ਮਨ ਸਦਾ ਧਿਆਈਐ ॥