Hukumnama - Ang 351.2

Mai Gun Galaa Kae Sir Bhaar || in Raag Asa

In Gurmukhi

ਆਸਾ ਮਹਲਾ ੧ ॥
ਮੈ ਗੁਣ ਗਲਾ ਕੇ ਸਿਰਿ ਭਾਰ ॥
ਗਲੀ ਗਲਾ ਸਿਰਜਣਹਾਰ ॥
ਖਾਣਾ ਪੀਣਾ ਹਸਣਾ ਬਾਦਿ ॥
ਜਬ ਲਗੁ ਰਿਦੈ ਨ ਆਵਹਿ ਯਾਦਿ ॥੧॥
ਤਉ ਪਰਵਾਹ ਕੇਹੀ ਕਿਆ ਕੀਜੈ ॥
ਜਨਮਿ ਜਨਮਿ ਕਿਛੁ ਲੀਜੀ ਲੀਜੈ ॥੧॥ ਰਹਾਉ ॥
ਮਨ ਕੀ ਮਤਿ ਮਤਾਗਲੁ ਮਤਾ ॥
ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥
ਕਿਆ ਮੁਹੁ ਲੈ ਕੀਚੈ ਅਰਦਾਸਿ ॥
ਪਾਪੁ ਪੁੰਨੁ ਦੁਇ ਸਾਖੀ ਪਾਸਿ ॥੨॥
ਜੈਸਾ ਤੂੰ ਕਰਹਿ ਤੈਸਾ ਕੋ ਹੋਇ ॥
ਤੁਝ ਬਿਨੁ ਦੂਜਾ ਨਾਹੀ ਕੋਇ ॥
ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥
ਤੁਧੁ ਆਪੇ ਭਾਵੈ ਤਿਵੈ ਚਲਾਵੈ ॥੩॥
ਰਾਗ ਰਤਨ ਪਰੀਆ ਪਰਵਾਰ ॥
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥
ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥
ਜੇ ਕੋ ਬੂਝੈ ਏਹੁ ਬੀਚਾਰੁ ॥੪॥੯॥

Phonetic English

Aasaa Mehalaa 1 ||
Mai Gun Galaa Kae Sir Bhaar ||
Galee Galaa Sirajanehaar ||
Khaanaa Peenaa Hasanaa Baadh ||
Jab Lag Ridhai N Aavehi Yaadh ||1||
Tho Paravaah Kaehee Kiaa Keejai ||
Janam Janam Kishh Leejee Leejai ||1|| Rehaao ||
Man Kee Math Mathaagal Mathaa ||
Jo Kishh Boleeai Sabh Khatho Khathaa ||
Kiaa Muhu Lai Keechai Aradhaas ||
Paap Punn Dhue Saakhee Paas ||2||
Jaisaa Thoon Karehi Thaisaa Ko Hoe ||
Thujh Bin Dhoojaa Naahee Koe ||
Jaehee Thoon Math Dhaehi Thaehee Ko Paavai ||
Thudhh Aapae Bhaavai Thivai Chalaavai ||3||
Raag Rathan Pareeaa Paravaar ||
This Vich Oupajai Anmrith Saar ||
Naanak Karathae Kaa Eihu Dhhan Maal ||
Jae Ko Boojhai Eaehu Beechaar ||4||9||

English Translation

Aasaa, First Mehl:
My virtue is that I carry the load of my words upon my head.
The real words are the Words of the Creator Lord.
How useless are eating, drinking and laughing,
If the Lord is not cherished in the heart! ||1||
Why should someone care for anything else,
If throughout his life, he gathers in that which is truly worth gathering? ||1||Pause||
The intellect of the mind is like a drunken elephant.
Whatever one utters is totally false, the most false of the false.
So what face should we put on to offer our prayer,
When both virtue and vice are close at hand as witnesses? ||2||
As You make us, so we become.
Without You, there is no other at all.
As is the understanding which You bestow, so do we receive.
As it pleases Your Will, so do You lead us. ||3||
The divine crystalline harmonies, their consorts, and their celestial families
From them, the essence of Ambrosial Nectar is produced.
O Nanak, this is the wealth and property of the Creator Lord.
If only this essential reality were understood! ||4||9||

Punjabi Viakhya

nullnullnullnull(ਪਰ ਹੇ ਸਿਰਜਣਹਾਰ!) ਮੇਰੇ ਵਿਚ ਤਾਂ ਸਿਰਫ਼ ਇਹੀ ਗੁਣ ਹਨ (ਮੈਂ ਤਾਂ ਨਿਰੀ ਇਹੀ ਖੱਟੀ ਖੱਟੀ ਹੈ) ਕਿ ਮੈਂ ਆਪਣੇ ਸਿਰ ਉਤੇ (ਨਿਰੀਆਂ) ਗੱਲਾਂ ਦੇ ਭਾਰ ਬੱਧੇ ਹੋਏ ਹਨ। ਗੱਲਾਂ ਵਿਚੋਂ ਸਿਰਫ਼ ਉਹ ਗੱਲਾਂ ਹੀ ਚੰਗੀਆਂ ਹਨ ਜੋ, ਹੇ ਸਿਰਜਣਹਾਰ! ਤੇਰੀਆਂ ਗੱਲਾਂ ਹਨ (ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹਨ)। ਜਦ ਤਕ, ਹੇ ਸਿਰਜਣਹਾਰ! ਤੂੰ ਮੇਰੇ ਹਿਰਦੇ ਵਿਚ ਚੇਤੇ ਨਾਹ ਆਵੇਂ, ਤਦ ਤਕ ਮੇਰਾ ਖਾਣਾ ਪੀਣਾ ਮੇਰਾ ਹੱਸ ਹੱਸ ਕੇ ਸਮਾਂ ਗੁਜ਼ਾਰਨਾ-ਇਹ ਸਭ ਵਿਅਰਥ ਹੈ ॥੧॥nullਮਨੁੱਖਾ ਜਨਮ ਵਿਚ ਆ ਕੇ ਜੇ ਖੱਟਣ-ਜੋਗ ਪਦਾਰਥ ਇਕੱਠਾ ਕਰੀਏ, ਤਾਂ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਸੇ ਦੀ ਮੁਥਾਜੀ ਨਹੀਂ ਰਹਿੰਦੀ ॥੧॥ ਰਹਾਉ ॥nullnullnull(ਅਸਾਂ ਖੱਟਣ-ਜੋਗ ਪਦਾਰਥ ਨਹੀਂ ਖੱਟਿਆ, ਇਸੇ ਕਰ ਕੇ) ਸਾਡੀ ਮਨ ਦੀ ਮਤ ਇਹ ਹੈ ਕਿ ਮਨ ਮਸਤ ਹਾਥੀ ਬਣਿਆ ਪਿਆ ਹੈ (ਇਸ ਅਹੰਕਾਰੀ ਮਨ ਦੀ ਅਗਵਾਈ ਵਿਚ) ਜੋ ਕੁਝ ਬੋਲਦੇ ਹਾਂ ਸਭ ਭੈੜ ਹੀ ਭੈੜ ਹੈ। (ਹੇ ਪ੍ਰਭੂ! ਤੇਰੇ ਦਰ ਤੇ) ਅਰਦਾਸ ਵੀ ਕਿਸ ਮੂੰਹ ਨਾਲ ਕਰੀਏ? (ਆਪਣੇ ਢੀਠਪੁਣੇ ਵਿਚ ਅਰਦਾਸ ਕਰਦਿਆਂ ਭੀ ਸ਼ਰਮ ਆਉਂਦੀ ਹੈ, ਕਿਉਂਕਿ) ਸਾਡਾ ਭਲਾ ਤੇ ਸਾਡਾ ਬੁਰਾ (ਚੰਗਿਆਈਆਂ ਦਾ ਸੰਗ੍ਰਹ ਤੇ ਭੈੜੇ ਕੰਮਾਂ ਦਾ ਸੰਗ੍ਰਹ) ਇਹ ਦੋਵੇਂ ਸਾਡੀਆਂ ਕਰਤੂਤਾਂ ਦੇ ਗਵਾਹ ਮੌਜੂਦ ਹਨ ॥੨॥nullnullnull(ਪਰ ਸਾਡੇ ਕੁਝ ਵਸ ਨਹੀਂ ਹੈ, ਹੇ ਪ੍ਰਭੂ!) ਤੂੰ ਆਪ ਹੀ ਜੀਵ ਨੂੰ ਜਿਹੋ ਜਿਹਾ ਬਣਾਂਦਾ ਹੈਂ ਉਹੋ ਜਿਹਾ ਉਹ ਬਣ ਜਾਂਦਾ ਹੈ। ਤੈਥੋਂ ਬਿਨਾ ਹੋਰ ਕੋਈ ਨਹੀਂ (ਜੋ ਸਾਨੂੰ ਅਕਲ ਦੇ ਸਕੇ)। ਤੂੰ ਹੀ ਜਿਹੋ ਜਿਹੀ ਅਕਲ ਬਖ਼ਸ਼ਦਾ ਹੈਂ, ਉਹੀ ਅਕਲ ਜੀਵ ਗ੍ਰਹਣ ਕਰ ਲੈਂਦਾ ਹੈ। ਜਿਵੇਂ ਤੈਨੂੰ ਚੰਗਾ ਲਗਦਾ ਹੈ, ਤੂੰ ਉਸੇ ਤਰ੍ਹਾਂ ਜਗਤ ਦੀ ਕਾਰ ਚਲਾ ਰਿਹਾ ਹੈਂ ॥੩॥nullnullnullਸ੍ਰੇਸ਼ਟ ਵਧੀਆ ਰਾਗ ਤੇ ਉਹਨਾਂ ਦੀਆਂ ਰਾਗਣੀਆਂ ਆਦਿਕ ਦਾ ਇਹ ਸਾਰਾ ਪਰਵਾਰ-ਜੇ ਇਸ ਰਾਗ-ਪਰਵਾਰ ਵਿਚ ਸ੍ਰੇਸ਼ਟ ਨਾਮ-ਰਸ ਭੀ ਜੰਮ ਪਏ (ਤਾਂ ਇਸ ਮੇਲ ਵਿਚੋਂ ਅਸਚਰਜ ਆਤਮਕ ਆਨੰਦ ਪੈਦਾ ਹੁੰਦਾ ਹੈ)। ਹੇ ਨਾਨਕ! ਜੇ ਕਿਸੇ ਸੁਭਾਗੇ ਮਨੁੱਖ ਨੂੰ ਇਹ ਸਮਝ ਪੈ ਜਾਏ (ਤਾਂ ਉਹ ਇਸ ਆਤਮਕ ਆਨੰਦ ਨੂੰ ਮਾਣੇ, ਇਹ ਆਤਮਕ ਆਨੰਦ ਹੀ) ਕਰਤਾਰ ਤਕ ਅਪੜਾਣ ਵਾਲਾ ਧਨ-ਮਾਲ ਹੈ ॥੪॥੯॥