Hukumnama - Ang 352
Eaeko Saravar Kamal Anoop || in Raag Asa
In Gurmukhi
ਆਸਾ ਮਹਲਾ ੧ ॥
ਏਕੋ ਸਰਵਰੁ ਕਮਲ ਅਨੂਪ ॥
ਸਦਾ ਬਿਗਾਸੈ ਪਰਮਲ ਰੂਪ ॥
ਊਜਲ ਮੋਤੀ ਚੂਗਹਿ ਹੰਸ ॥
ਸਰਬ ਕਲਾ ਜਗਦੀਸੈ ਅੰਸ ॥੧॥
ਜੋ ਦੀਸੈ ਸੋ ਉਪਜੈ ਬਿਨਸੈ ॥
ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥੧॥ ਰਹਾਉ ॥
ਬਿਰਲਾ ਬੂਝੈ ਪਾਵੈ ਭੇਦੁ ॥
ਸਾਖਾ ਤੀਨਿ ਕਹੈ ਨਿਤ ਬੇਦੁ ॥
ਨਾਦ ਬਿੰਦ ਕੀ ਸੁਰਤਿ ਸਮਾਇ ॥
ਸਤਿਗੁਰੁ ਸੇਵਿ ਪਰਮ ਪਦੁ ਪਾਇ ॥੨॥
ਮੁਕਤੋ ਰਾਤਉ ਰੰਗਿ ਰਵਾਂਤਉ ॥
ਰਾਜਨ ਰਾਜਿ ਸਦਾ ਬਿਗਸਾਂਤਉ ॥
ਜਿਸੁ ਤੂੰ ਰਾਖਹਿ ਕਿਰਪਾ ਧਾਰਿ ॥
ਬੂਡਤ ਪਾਹਨ ਤਾਰਹਿ ਤਾਰਿ ॥੩॥
ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥
ਉਲਟ ਭਈ ਘਰੁ ਘਰ ਮਹਿ ਆਣਿਆ ॥
ਅਹਿਨਿਸਿ ਭਗਤਿ ਕਰੇ ਲਿਵ ਲਾਇ ॥
ਨਾਨਕੁ ਤਿਨ ਕੈ ਲਾਗੈ ਪਾਇ ॥੪॥੧੨॥
Phonetic English
Aasaa Mehalaa 1 ||
Eaeko Saravar Kamal Anoop ||
Sadhaa Bigaasai Paramal Roop ||
Oojal Mothee Choogehi Hans ||
Sarab Kalaa Jagadheesai Ans ||1||
Jo Dheesai So Oupajai Binasai ||
Bin Jal Saravar Kamal N Dheesai ||1|| Rehaao ||
Biralaa Boojhai Paavai Bhaedh ||
Saakhaa Theen Kehai Nith Baedh ||
Naadh Bindh Kee Surath Samaae ||
Sathigur Saev Param Padh Paae ||2||
Mukatho Raatho Rang Ravaantho ||
Raajan Raaj Sadhaa Bigasaantho ||
Jis Thoon Raakhehi Kirapaa Dhhaar ||
Booddath Paahan Thaarehi Thaar ||3||
Thribhavan Mehi Joth Thribhavan Mehi Jaaniaa ||
Oulatt Bhee Ghar Ghar Mehi Aaniaa ||
Ahinis Bhagath Karae Liv Laae ||
Naanak Thin Kai Laagai Paae ||4||12||
English Translation
Aasaa, First Mehl:
In the pool is the one incomparably beautiful lotus.
It blossoms continually; its form is pure and fragrant.
The swans pick up the bright jewels.
They take on the essence of the All-powerful Lord of the Universe. ||1||
Whoever is seen, is subject to birth and death.
In the pool without water, the lotus is not seen. ||1||Pause||
How rare are those who know and understand this secret.
The Vedas continually speak of the three branches.
One who merges into the knowledge of the Lord as absolute and related,
Serves the True Guru and obtains the supreme status. ||2||
One who is imbued with the Love of the Lord and dwells continually upon Him is liberated.
He is the king of kings, and blossoms forth continually.
That one whom You preserve, by bestowing Your Mercy, O Lord,
Even the sinking stone - You float that one across. ||3||
Your Light is pervading the three worlds; I know that You are permeating the three worlds.
When my mind turned away from Maya, I came to dwell in my own home.
Nanak falls at the feet of that person who immerses himself in the Lord's Love,
And performs devotional worship night and day. ||4||12||
Punjabi Viakhya
nullnullnullnull(ਸਤਸੰਗ ਇਕ ਸਰੋਵਰ ਹੈ (ਜਿਸ ਵਿਚ) ਸੰਤ-ਜਨ ਸੋਹਣੇ ਕੌਲ-ਫੁੱਲ ਹਨ। (ਸਤਸੰਗ ਉਹਨਾਂ ਨੂੰ ਨਾਮ-ਜਲ ਦੇ ਕੇ) ਸਦਾ ਖਿੜਾਈ ਰੱਖਦਾ ਹੈ (ਉਹਨਾਂ ਨੂੰ ਆਤਮਕ ਜੀਵਨ ਦੀ) ਸੁਗੰਧੀ ਤੇ ਸੁੰਦਰਤਾ ਦੇਂਦਾ ਹੈ। ਸੰਤ-ਹੰਸ (ਉਸ ਸਤਸੰਗ-ਸਰੋਵਰ ਵਿਚ ਰਹਿ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਸੋਹਣੇ ਮੋਤੀ ਚੁਗ ਕੇ ਖਾਂਦੇ ਹਨ (ਤੇ ਇਸ ਤਰ੍ਹਾਂ) ਸਾਰੀਆਂ ਤਾਕਤਾਂ ਦੇ ਮਾਲਕ ਜਗਦੀਸ਼ ਦਾ ਹਿੱਸਾ (ਬਣੇ ਰਹਿੰਦੇ ਹਨ; ਜਗਦੀਸ਼ ਨਾਲ ਇੱਕ-ਰੂਪ ਹੋਏ ਰਹਿੰਦੇ ਹਨ) ॥੧॥nullਜੋ ਕੁਝ ਦਿੱਸ ਰਿਹਾ ਹੈ (ਭਾਵ, ਇਹ ਦਿੱਸਦਾ ਜਗਤ) ਪੈਦਾ ਹੁੰਦਾ ਹੈ ਤੇ ਨਾਸ ਹੋ ਜਾਂਦਾ ਹੈ। ਪਰ ਸਰੋਵਰ ਵਿਚ (ਉਗਿਆ ਹੋਇਆ) ਕੌਲ ਪਾਣੀ ਤੋਂ ਬਿਨਾ ਨਹੀਂ ਹੈ (ਇਸ ਵਾਸਤੇ ਉਹ ਨਾਸ ਹੁੰਦਾ) ਨਹੀਂ ਦਿੱਸਦਾ (ਭਾਵ, ਜਿਵੇਂ ਸਰੋਵਰ ਵਿਚ ਉੱਗਿਆ ਹੋਇਆ ਕੌਲ-ਫੁੱਲ ਪਾਣੀ ਦੀ ਬਰਕਤਿ ਨਾਲ ਹਰਾ ਰਹਿੰਦਾ ਹੈ, ਤਿਵੇਂ ਸਤਸੰਗ ਵਿਚ ਟਿਕੇ ਰਹਿਣ ਵਾਲੇ ਗੁਰਮੁਖਿ ਦਾ ਹਿਰਦਾ-ਕਮਲ ਸਦਾ ਆਤਮਕ ਜੀਵਨ ਵਾਲਾ ਹੈ) ॥੧॥ ਰਹਾਉ ॥nullnullnull(ਸਤਸੰਗ ਸਰੋਵਰ ਦੀ ਇਸ) ਗੁਪਤ ਕਦਰ ਨੂੰ ਕੋਈ ਵਿਰਲਾ ਹੀ ਬੰਦਾ ਸਮਝਦਾ ਹੈ (ਜਗਤ ਆਮ ਤੌਰ ਤੇ ਤ੍ਰਿਗੁਣੀ ਸੰਸਾਰ ਦੀਆਂ ਗੱਲਾਂ ਕਰਦਾ ਹੈ) ਵੇਦ (ਭੀ) ਤ੍ਰਿਗੁਣੀ ਸੰਸਾਰ ਦਾ ਹੀ ਜ਼ਿਕਰ ਕਰਦਾ ਹੈ। (ਸਤਸੰਗ ਵਿਚ ਰਹਿ ਕੇ) ਜਿਸ ਮਨੁੱਖ ਦੀ ਸੁਰਤ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਸੂਝ ਵਿਚ ਲੀਨ ਰਹਿੰਦੀ ਹੈ, ਉਹ ਆਪਣੇ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉੱਚੀ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੨॥nullnullnull(ਸਤਸੰਗ ਸਰੋਵਰ ਵਿਚ ਚੁੱਭੀ ਲਾਣ ਵਾਲਾ ਮਨੁੱਖ) ਮਾਇਆ ਦੇ ਪ੍ਰਭਾਵ ਤੋਂ ਸੁਤੰਤ੍ਰ ਹੈ, ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ, ਪ੍ਰੇਮ ਵਿਚ ਟਿਕ ਕੇ ਸਿਮਰਨ ਕਰਦਾ ਹੈ; ਰਾਜਿਆਂ ਦੇ ਰਾਜੇ ਪ੍ਰਭੂ ਵਿਚ (ਜੁੜਿਆ ਰਹਿ ਕੇ) ਸਦਾ ਪ੍ਰਸੰਨ-ਚਿੱਤ ਰਹਿੰਦਾ ਹੈ। (ਪਰ ਹੇ ਪ੍ਰਭੂ! ਇਹ ਤੇਰੀ ਹੀ ਮੇਹਰ ਹੈ) ਤੂੰ ਮੇਹਰ ਕਰ ਕੇ ਜਿਸ ਨੂੰ (ਮਾਇਆ ਦੇ ਅਸਰ ਤੋਂ) ਬਚਾ ਲੈਂਦਾ ਹੈਂ (ਉਹ ਬਚ ਜਾਂਦਾ ਹੈ), ਤੂੰ ਆਪਣੇ ਨਾਮ ਦੀ ਬੇੜੀ ਵਿਚ (ਬੜੇ ਬੜੇ) ਪੱਥਰ (-ਦਿਲਾਂ) ਨੂੰ ਤਾਰ ਲੈਂਦਾ ਹੈਂ ॥੩॥nullnullnull(ਜੋ ਮਨੁੱਖ ਸਤਸੰਗ ਵਿਚ ਟਿਕਿਆ ਉਸ ਨੇ) ਤਿੰਨਾਂ ਭਵਨਾਂ ਵਿਚ ਪ੍ਰਭੂ ਦੀ ਜੋਤਿ ਵੇਖ ਲਈ, ਉਸ ਨੇ ਸਾਰੇ ਜਗਤ ਵਿਚ ਵੱਸਦੇ ਨੂੰ ਪਛਾਣ ਲਿਆ, ਉਸ ਦੀ ਸੁਰਤ ਮਾਇਆ ਦੇ ਮੋਹ ਵਲੋਂ ਪਰਤ ਪਈ, ਉਸ ਨੇ ਪਰਮਾਤਮਾ ਦਾ ਨਿਵਾਸ-ਥਾਂ ਆਪਣੇ ਹਿਰਦੇ ਵਿਚ ਲਿਆ ਬਣਾਇਆ, ਉਹ ਸੁਰਤ ਜੋੜ ਕੇ ਦਿਨ ਰਾਤ ਭਗਤੀ ਕਰਦਾ ਹੈ। ਨਾਨਕ ਅਜੇਹੇ (ਵਡਭਾਗੀ ਸੰਤ) ਜਨਾਂ ਦੀ ਚਰਨੀਂ ਲਗਦਾ ਹੈ ॥੪॥੧੨॥