Hukumnama - Ang 378.5
Sadhaa Sadhaa Aatham Paragaas || in Raag Asa
In Gurmukhi
ਆਸਾ ਮਹਲਾ ੫ ॥
ਸਦਾ ਸਦਾ ਆਤਮ ਪਰਗਾਸੁ ॥
ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥
ਰਾਮ ਨਾਮ ਨਿਤਿ ਜਪਿ ਮਨ ਮੇਰੇ ॥
ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥
ਕਹੁ ਨਾਨਕ ਜਾ ਕੇ ਪੂਰਨ ਕਰਮ ॥
ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥
ਦੂਜੇ ਘਰ ਕੇ ਚਉਤੀਸ ॥
Phonetic English
Aasaa Mehalaa 5 ||
Sadhaa Sadhaa Aatham Paragaas ||
Saadhhasangath Har Charan Nivaas ||1||
Raam Naam Nith Jap Man Maerae ||
Seethal Saanth Sadhaa Sukh Paavehi Kilavikh Jaahi Sabhae Man Thaerae ||1|| Rehaao ||
Kahu Naanak Jaa Kae Pooran Karam ||
Sathigur Bhaettae Pooran Paarabreham ||2||34||
Dhoojae Ghar Kae Chouthees ||
English Translation
Aasaa, Fifth Mehl:
Forever and ever, the soul is illumined;
In the Saadh Sangat, the Company of the Holy, it dwells at the Feet of the Lord. ||1||
Chant the Lord's Name each and every day, O my mind.
You shall find lasting peace, contentment and tranquility, and all your sins shall depart. ||1||Pause||
Says Nanak, one who is blessed with perfect good karma,
Meets the True Guru, and obtains the Perfect Supreme Lord God. ||2||34||
Thirty-four Shabads in Second House. ||
Punjabi Viakhya
nullnull(ਹੇ ਭਾਈ!) ਸਾਧ ਸੰਗਤ ਵਿਚ ਰਹਿ ਕੇ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਸ ਨੂੰ ਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦਾ ਚਾਨਣ ਮਿਲ ਜਾਂਦਾ ਹੈ ॥੧॥nullਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਹੇ ਮਨ! (ਨਾਮ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਦੂਰ ਹੋ ਜਾਣਗੇ, ਤੇਰਾ ਆਪਾ ਠੰਡਾ-ਠਾਰ ਹੋ ਜਾਇਗਾ, ਤੇਰੇ ਅੰਦਰ ਸ਼ਾਂਤੀ ਪੈਦਾ ਹੋ ਜਾਇਗੀ, ਤੂੰ ਸਦਾ ਆਤਮਕ ਆਨੰਦ ਮਾਣਦਾ ਰਹੇਂਗਾ ॥੧॥ ਰਹਾਉ ॥null(ਪਰ) ਨਾਨਕ ਆਖਦਾ ਹੈ, ਜਿਸ ਮਨੁੱਖ ਦੇ ਪੂਰੇ ਭਾਗ ਜਾਗਦੇ ਹਨ ਉਹ ਹੀ ਸਤਿਗੁਰੂ ਨੂੰ ਮਿਲਦਾ ਹੈ ਤੇ ਸਭ ਗੁਣਾਂ ਨਾਲ ਭਰਪੂਰ ਪਰਮਾਤਮਾ ਨੂੰ ਮਿਲਦਾ ਹੈ ॥੨॥੩੪॥ਦੂਜੇ ਘਰ ਕੇ ਚਉਤੀਸ ॥null