Hukumnama - Ang 392
Einh Sio Preeth Karee Ghanaeree || in Raag Asa
In Gurmukhi
ਆਸਾ ਮਹਲਾ ੫ ॥
ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥
ਜਉ ਮਿਲੀਐ ਤਉ ਵਧੈ ਵਧੇਰੀ ॥
ਗਲਿ ਚਮੜੀ ਜਉ ਛੋਡੈ ਨਾਹੀ ॥
ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥
ਜਗ ਮੋਹਨੀ ਹਮ ਤਿਆਗਿ ਗਵਾਈ ॥
ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥
ਐਸੀ ਸੁੰਦਰਿ ਮਨ ਕਉ ਮੋਹੈ ॥
ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥
ਮਨਿ ਤਨਿ ਲਾਗੈ ਹੋਇ ਕੈ ਮੀਠੀ ॥
ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥
ਅਗਰਕ ਉਸ ਕੇ ਵਡੇ ਠਗਾਊ ॥
ਛੋਡਹਿ ਨਾਹੀ ਬਾਪ ਨ ਮਾਊ ॥
ਮੇਲੀ ਅਪਨੇ ਉਨਿ ਲੇ ਬਾਂਧੇ ॥
ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥
ਅਬ ਮੋਰੈ ਮਨਿ ਭਇਆ ਅਨੰਦ ॥
ਭਉ ਚੂਕਾ ਟੂਟੇ ਸਭਿ ਫੰਦ ॥
ਕਹੁ ਨਾਨਕ ਜਾ ਸਤਿਗੁਰੁ ਪਾਇਆ ॥
ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥
Phonetic English
Aasaa Mehalaa 5 ||
Einh Sio Preeth Karee Ghanaeree ||
Jo Mileeai Tho Vadhhai Vadhhaeree ||
Gal Chamarree Jo Shhoddai Naahee ||
Laag Shhutto Sathigur Kee Paaee ||1||
Jag Mohanee Ham Thiaag Gavaaee ||
Niragun Miliou Vajee Vadhhaaee ||1|| Rehaao ||
Aisee Sundhar Man Ko Mohai ||
Baatt Ghaatt Grihi Ban Ban Johai ||
Man Than Laagai Hoe Kai Meethee ||
Gur Prasaadh Mai Khottee Ddeethee ||2||
Agarak Ous Kae Vaddae Thagaaoo ||
Shhoddehi Naahee Baap N Maaoo ||
Maelee Apanae Oun Lae Baandhhae ||
Gur Kirapaa Thae Mai Sagalae Saadhhae ||3||
Ab Morai Man Bhaeiaa Anandh ||
Bho Chookaa Ttoottae Sabh Fandh ||
Kahu Naanak Jaa Sathigur Paaeiaa ||
Ghar Sagalaa Mai Sukhee Basaaeiaa ||4||36||87||
English Translation
Aasaa, Fifth Mehl:
The mortal is in love with this,
But the more he has, the more he longs for more.
It hangs around his neck, and does not leave him.
But falling at the feet of the True Guru, he is saved. ||1||
I have renounced and discarded Maya, the Enticer of the world.
I have met the Absolute Lord, and congratulations are pouring in. ||1||Pause||
She is so beautiful, she captivates the mind.
On the road, and the beach, at home, in the forest and in the wilderness, she touches us.
She seems so sweet to the mind and body.
But by Guru's Grace, I have seen her to be deceptive. ||2||
Her courtiers are also great deceivers.
They do not spare even their fathers or mothers.
They have enslaved their companions.
By Guru's Grace, I have subjugated them all. ||3||
Now, my mind is filled with bliss;
My fear is gone, and the noose is cut away.
Says Nanak, when I met the True Guru,
I came to dwell within my home in absolute peace. ||4||36||87||
Punjabi Viakhya
nullnullnullnull(ਹੇ ਭਾਈ!) ਜੇ ਇਸ (ਮਾਇਆ) ਨਾਲ ਬਹੁਤੀ ਪ੍ਰੀਤਿ ਕਰੀਏ ਤਾਂ ਜਿਉਂ ਜਿਉਂ ਇਸ ਨਾਲ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਨਾਲ ਮੋਹ ਵਧਦਾ ਜਾਂਦਾ ਹੈ। (ਆਖ਼ਰ) ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ, ਤਦੋਂ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈਦੀ ਹੈ ॥੧॥null(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਤੋਂ) ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਪਰਮਾਤਮਾ ਮਿਲਿਆ ਹੈ ਮੇਰੇ ਅੰਦਰ ਉਤਸ਼ਾਹ-ਭਰੀ ਅਵਸਥਾ ਪ੍ਰਬਲ ਹੋ ਗਈ ਹੈ, ਤਦੋਂ ਤੋਂ ਹੀ ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ (ਦੇ ਮੋਹ) ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ ॥੧॥ ਰਹਾਉ ॥nullnullnull(ਹੇ ਭਾਈ! ਇਹ ਮਾਇਆ) ਐਸੀ ਸੋਹਣੀ ਹੈ ਕਿ (ਮਨੁੱਖ ਦੇ) ਮਨ ਨੂੰ (ਤੁਰਤ) ਮੋਹ ਲੈਂਦੀ ਹੈ। ਰਸਤੇ ਵਿਚ (ਤੁਰਦਿਆਂ) ਪੱਤਣ ਉਤੇ (ਲੰਘਦਿਆਂ) ਘਰ ਵਿਚ (ਬੈਠਿਆਂ) ਜੰਗਲ ਜੰਗਲ ਵਿਚ (ਭੌਂਦਿਆਂ ਇਹ ਮਨ ਨੂੰ ਮੋਹਣ ਵਾਸਤੇ) ਤੱਕ ਲਾਈ ਰੱਖਦੀ ਹੈ। ਮਿੱਠੀ ਬਣ ਕੇ ਇਹ ਮਨ ਵਿਚ ਤਨ ਵਿਚ ਆ ਚੰਬੜਦੀ ਹੈ। ਪਰ ਮੈਂ ਗੁਰੂ ਦੀ ਕਿਰਪਾ ਨਾਲ ਵੇਖ ਲਿਆ ਹੈ ਕਿ ਇਹ ਬੜੀ ਖੋਟੀ ਹੈ ॥੨॥nullnullnull(ਹੇ ਭਾਈ! ਕਾਮਾਦਿਕ) ਉਸ ਮਾਇਆ ਦੇ ਮੁਸਾਹਬ (ਵੀ) ਵੱਡੇ ਠੱਗ ਹਨ, ਮਾਂ ਹੋਵੇ ਪਿਉ ਹੋਵੇ ਕਿਸੇ ਨੂੰ ਠੱਗਣੋਂ ਛੱਡਦੇ ਨਹੀਂ। ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨਾਲ ਮੇਲ-ਮੁਲਾਕਾਤ ਪਾਈ, ਉਹਨਾਂ ਨੂੰ ਇਹਨਾਂ ਮੁਸਾਹਬਾਂ ਨੇ ਚੰਗੀ ਤਰ੍ਹਾਂ ਬੰਨ੍ਹ ਲਿਆ, ਪਰ ਮੈਂ ਗੁਰੂ ਦੀ ਕਿਰਪਾ ਨਾਲ ਇਹਨਾਂ ਸਾਰਿਆਂ ਨੂੰ ਕਾਬੂ ਕਰ ਲਿਆ ਹੈ ॥੩॥nullnullnullਹੇ ਨਾਨਕ! ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ ਤਦੋਂ ਤੋਂ ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ (ਮੇਰੇ ਅੰਦਰੋਂ ਇਹਨਾਂ ਕਾਮਾਦਿਕ ਮੁਸਾਹਬਾਂ ਦਾ) ਡਰ-ਭਉ ਲਹਿ ਗਿਆ ਹੈ ਇਹਨਾਂ ਦੇ ਪਾਏ ਹੋਏ ਸਾਰੇ ਫਾਹੇ ਟੁਟ ਗਏ ਹਨ। ਮੈਂ ਹੁਣ ਆਪਣਾ ਸਾਰਾ ਘਰ ਸੁਖੀ ਵਸਾ ਲਿਆ ਹੈ (ਮੇਰੇ ਸਾਰੇ ਗਿਆਨ-ਇੰਦ੍ਰਿਆਂ ਵਾਲਾ ਪਰਵਾਰ ਇਹਨਾਂ ਦੀ ਮਾਰ ਤੋਂ ਬਚ ਕੇ ਆਤਮਕ ਆਨੰਦ ਮਾਣ ਰਿਹਾ ਹੈ) ॥੪॥੩੬॥੮੭॥