Hukumnama - Ang 532

Thaakur Hoeae Aap Dhaeiaal in Raag Dev Gandhaaree

In Gurmukhi

ਦੇਵਗੰਧਾਰੀ ਮਹਲਾ ੫ ॥
ਠਾਕੁਰ ਹੋਏ ਆਪਿ ਦਇਆਲ ॥
ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥ ਰਹਾਉ ॥
ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥
ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥੧॥
ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥
ਕਹੁ ਨਾਨਕ ਜਨ ਕਉ ਬਲਿ ਜਾਈਐ ਜੋ ਸਭਨਾ ਕਰੇ ਉਧਾਰੁ ॥੨॥੨੩॥

Phonetic English

Dhaevagandhhaaree Mehalaa 5 ||
Thaakur Hoeae Aap Dhaeiaal ||
Bhee Kaliaan Anandh Roop Hoee Hai Oubarae Baal Gupaal || Rehaao ||
Dhue Kar Jorr Karee Baenanthee Paarabreham Man Dhhiaaeiaa ||
Haathh Dhaee Raakhae Paramaesur Sagalaa Dhurath Mittaaeiaa ||1||
Var Naaree Mil Mangal Gaaeiaa Thaakur Kaa Jaikaar ||
Kahu Naanak Jan Ko Bal Jaaeeai Jo Sabhanaa Karae Oudhhaar ||2||23||

English Translation

Dayv-Gandhaaree, Fifth Mehl:
The Lord and Master Himself has become Merciful.
I have been emancipated, and I have become the embodiment of bliss; I am the Lord's child - He has saved me. ||Pause||
With my palms pressed together, I offer my prayer; within my mind, I meditate on the Supreme Lord God.
Giving me His hand, the Transcendent Lord has eradicated all my sins. ||1||
Husband and wife join together in rejoicing, celebrating the Victory of the Lord Master.
Says Nanak, I am a sacrifice to the humble servant of the Lord, who emancipates everyone. ||2||23||

Punjabi Viakhya

nullnullਹੇ ਭਾਈ! ਆਪਣੇ ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਸ ਦੇ ਅੰਦਰ ਪੂਰਨ ਸ਼ਾਂਤੀ ਪੈਦਾ ਹੋ ਜਾਂਦੀ ਹੈ। ਪ੍ਰਭੂ ਦੀ ਕਿਰਪਾ ਨਾਲ ਆਨੰਦ-ਭਰਪੂਰ ਹੋ ਜਾਈਦਾ ਹੈ। ਸ੍ਰਿਸ਼ਟੀ ਦੇ ਪਾਲਣਹਾਰ-ਪਿਤਾ ਦਾ ਪੱਲਾ ਫੜਨ ਵਾਲੇ ਬੱਚੇ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ ਰਹਾਉ॥nullਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੇ ਆਪਣੇ ਦੋਵੇਂ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਜ਼ੋਈ ਕੀਤੀ, ਪਰਮਾਤਮਾ ਨੂੰ ਆਪਣੇ ਮਨ ਵਿਚ ਆਰਾਧਿਆ, ਪਰਮਾਤਮਾ ਨੇ ਆਪਣਾ ਹੱਥ ਦੇ ਕੇ ਉਹਨਾਂ ਨੂੰ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚਾ ਲਿਆ, (ਉਹਨਾਂ ਦਾ ਪਿਛਲਾ ਕੀਤਾ) ਸਾਰਾ ਪਾਪ ਦੂਰ ਕਰ ਦਿੱਤਾ ॥੧॥null(ਹੇ ਭਾਈ ਜਿਸ ਸੇਵਕ ਉੱਤੇ ਪ੍ਰਭੂ ਜੀ ਦਇਆਵਾਨ ਹੋਏ, ਉਸ ਦੇ) ਗਿਆਨ-ਇੰਦ੍ਰਿਆਂ ਨੇ ਪ੍ਰਭੂ-ਪਤੀ ਨੂੰ ਮਿਲ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ। ਨਾਨਕ ਆਖਦਾ ਹੈ- ਪ੍ਰਭੂ ਦੇ ਉਸ ਭਗਤ ਤੋਂ ਕੁਰਬਾਨ ਹੋਣਾ ਚਾਹੀਦਾ ਹੈ ਜੇਹੜਾ ਹੋਰ ਸਭ ਜੀਵਾਂ ਦਾ ਭੀ ਪਾਰ-ਉਤਾਰਾ ਕਰ ਲੈਂਦਾ ਹੈ ॥੨॥੨੩॥