Hukumnama - Ang 533
Dharasan Naam Ko Man Aashai | in Raag Dev Gandhaaree
In Gurmukhi
ਦੇਵਗੰਧਾਰੀ ੫ ॥
ਦਰਸਨ ਨਾਮ ਕਉ ਮਨੁ ਆਛੈ ॥
ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥
ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥
ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥
ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥
ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥
Phonetic English
Dhaevagandhhaaree 5 ||
Dharasan Naam Ko Man Aashhai ||
Bhram Aaeiou Hai Sagal Thhaan Rae Aahi Pariou Santh Paashhai ||1|| Rehaao ||
Kis Ho Saevee Kis Aaraadhhee Jo Dhisattai So Gaashhai ||
Saadhhasangath Kee Saranee Pareeai Charan Raen Man Baashhai ||1||
Jugath N Jaanaa Gun Nehee Koee Mehaa Dhuthar Maae Aashhai ||
Aae Paeiou Naanak Gur Charanee Tho Outharee Sagal Dhuraashhai ||2||2||28||
English Translation
Dayv-Gandhaaree, Fifth Mehl:
My mind longs for the Blessed Vision of the Lord's Darshan, and His Name.
I have wandered everywhere, and now I have come to follow the Saint. ||1||Pause||
Whom should I serve? Whom should I worship in adoration? Whoever I see shall pass away.
I have sought the Sanctuary of the Saadh Sangat, the Company of the Holy; my mind longs for the dust of their Feet. ||1||
I do not know the way, and I have no virtue. It is so difficult to escape from Maya!
Nanak has come and fallen at the Guru's feet; all of his evil inclinations have vanished. ||2||2||28||
Punjabi Viakhya
nullnullਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ, ਪਰਮਾਤਮਾ ਦਾ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ। ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ ॥੧॥ ਰਹਾਉ ॥null(ਹੇ ਭਾਈ! ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ? ਮੈਂ ਕਿਸ ਦਾ ਆਰਾਧਨ ਕਰਾਂ? ਹੇ ਭਾਈ! ਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ ॥੧॥nullਹੇ ਭਾਈ! ਇਹ ਮਾਇਆ (ਇਕ ਐਸਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਹੀ ਔਖਾ ਹੈ, ਮੈਨੂੰ (ਇਸ ਤੋਂ ਪਾਰ ਲੰਘਣ ਦਾ) ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ (ਐਸਾ) ਗੁਣ (ਭੀ) ਨਹੀਂ (ਜਿਸ ਦੀ ਸਹਾਇਤਾ ਨਾਲ ਮੈਂ ਇਸ ਮਾਇਆ-ਸਮੁੰਦਰ ਤੋਂ ਪਾਰ ਲੰਘ ਸਕਾਂ)। ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਚਰਨੀਂ ਆ ਪੈਂਦਾ ਹੈ ਤਦੋਂ (ਇਸ ਦੇ ਅੰਦਰੋਂ) ਸਾਰੀ ਮੰਦੀ ਵਾਸਨਾ ਦੂਰ ਹੋ ਜਾਂਦੀ ਹੈ (ਤੇ, ਇਹ ਹਰੀ-ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ) ॥੨॥੨॥੨੮॥