Hukumnama - Ang 534
Anmrithaa Pria Bachan Thuhaarae in Raag Dev Gandhaaree
In Gurmukhi
ਦੇਵਗੰਧਾਰੀ ੫ ॥
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥
Phonetic English
Dhaevagandhhaaree 5 ||
Anmrithaa Pria Bachan Thuhaarae ||
Ath Sundhar Manamohan Piaarae Sabhehoo Madhh Niraarae ||1|| Rehaao ||
Raaj N Chaaho Mukath N Chaaho Man Preeth Charan Kamalaarae ||
Breham Mehaes Sidhh Mun Eindhraa Mohi Thaakur Hee Dharasaarae ||1||
Dheen Dhuaarai Aaeiou Thaakur Saran Pariou Santh Haarae ||
Kahu Naanak Prabh Milae Manohar Man Seethal Bigasaarae ||2||3||29||
English Translation
Dayv-Gandhaaree, Fifth Mehl:
O Beloved, Your Words are Ambrosial Nectar.
O supremely beautiful Enticer, O Beloved, You are among all, and yet distinct from all. ||1||Pause||
I do not seek power, and I do not seek liberation. My mind is in love with Your Lotus Feet.
Brahma, Shiva, the Siddhas, the silent sages and Indra - I seek only the Blessed Vision of my Lord and Master's Darshan. ||1||
I have come, helpless, to Your Door, O Lord Master; I am exhausted - I seek the Sanctuary of the Saints.
Says Nanak, I have met my Enticing Lord God; my mind is cooled and soothed - it blossoms forth in joy. ||2||3||29||
Punjabi Viakhya
nullnullਹੇ ਪਿਆਰੇ! ਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ ॥੧॥ ਰਹਾਉ ॥nullਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, (ਮੇਹਰ ਕਰ, ਸਿਰਫ਼ ਤੇਰੇ) ਸੋਹਣੇ ਕੋਮਲ ਚਰਨਾਂ ਦਾ ਪਿਆਰ ਮੇਰੇ ਮਨ ਵਿਚ ਟਿਕਿਆ ਰਹੇ। (ਹੇ ਭਾਈ! ਲੋਕ ਤਾਂ) ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ (ਆਦਿਕ ਦਾ ਦਰਸਨ ਚਾਹੁੰਦੇ ਹਨ, ਪਰ) ਮੈਨੂੰ ਮਾਲਕ-ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ ॥੧॥nullਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ। ਹੇ ਨਾਨਕ! (ਆਖ-ਜਿਸ ਮਨੁੱਖ ਨੂੰ) ਮਨ ਮੋਹਣ ਵਾਲੇ ਪ੍ਰਭੂ ਜੀ ਮਿਲ ਪੈਂਦੇ ਹਨ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ, ਖਿੜ ਪੈਂਦਾ ਹੈ ॥੨॥੩॥੨੯॥