Hukumnama - Ang 540
Jin Har Har Naam N Chaethiou Maeree Jindhurreeeae Thae Manamukh Moorr Eiaanae Raam in Raag Bihaagraa
In Gurmukhi
ਬਿਹਾਗੜਾ ਮਹਲਾ ੪ ॥
ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥
ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥
ਹਰਿ ਦਰਗਹ ਢੋਈ ਨਾ ਲਹਨ੍ਹ੍ਹਿ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ ॥
ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥
ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥
ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥੨॥
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥
ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥
ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥੩॥
ਸੋ ਐਸਾ ਹਰਿ ਨਿਤ ਸੇਵੀਐ ਮੇਰੀ ਜਿੰਦੁੜੀਏ ਜੋ ਸਭ ਦੂ ਸਾਹਿਬੁ ਵਡਾ ਰਾਮ ॥
ਜਿਨ੍ਹ੍ਹੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚਡਾ ਰਾਮ ॥
ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥੪॥੫॥
Phonetic English
Bihaagarraa Mehalaa 4 ||
Jin Har Har Naam N Chaethiou Maeree Jindhurreeeae Thae Manamukh Moorr Eiaanae Raam ||
Jo Mohi Maaeiaa Chith Laaeidhae Maeree Jindhurreeeae Sae Anth Geae Pashhuthaanae Raam ||
Har Dharageh Dtoee Naa Lehanih Maeree Jindhurreeeae Jo Manamukh Paap Lubhaanae Raam ||
Jan Naanak Gur Mil Oubarae Maeree Jindhurreeeae Har Jap Har Naam Samaanae Raam ||1||
Sabh Jaae Milahu Sathiguroo Ko Maeree Jindhurreeeae Jo Har Har Naam Dhrirraavai Raam ||
Har Japadhiaa Khin Dtil N Keejee Maeree Jindhurreeeae Math K Jaapai Saahu Aavai K N Aavai Raam ||
Saa Vaelaa So Moorath Saa Gharree So Muhath Safal Hai Maeree Jindhurreeeae Jith Har Maeraa Chith Aavai Raam ||
Jan Naanak Naam Dhhiaaeiaa Maeree Jindhurreeeae Jamakankar Naerr N Aavai Raam ||2||
Har Vaekhai Sunai Nith Sabh Kishh Maeree Jindhurreeeae So Ddarai Jin Paap Kamathae Raam ||
Jis Anthar Hiradhaa Sudhh Hai Maeree Jindhurreeeae Thin Jan Sabh Ddar Sutt Ghathae Raam ||
Har Nirabho Naam Patheejiaa Maeree Jindhurreeeae Sabh Jhakh Maaran Dhusatt Kupathae Raam ||
Gur Pooraa Naanak Saeviaa Maeree Jindhurreeeae Jin Pairee Aan Sabh Ghathae Raam ||3||
So Aisaa Har Nith Saeveeai Maeree Jindhurreeeae Jo Sabh Dhoo Saahib Vaddaa Raam ||
Jinhee Eik Man Eik Araadhhiaa Maeree Jindhurreeeae Thinaa Naahee Kisai Dhee Kishh Chaddaa Raam ||
Gur Saeviai Har Mehal Paaeiaa Maeree Jindhurreeeae Jhakh Maaran Sabh Nindhak Ghanddaa Raam ||
Jan Naanak Naam Dhhiaaeiaa Maeree Jindhurreeeae Dhhur Masathak Har Likh Shhaddaa Raam ||4||5||
English Translation
Bihaagraa, Fourth Mehl:
Those who do not remember the Name of the Lord, Har, Har, O my soul - those self-willed manmukhs are foolish and ignorant.
Those who attach their consciousness to emotional attachment and Maya, O my soul, depart regretfully in the end.
They find no place of rest in the Court of the Lord, O my soul; those self-willed manmukhs are deluded by sin.
O servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||
Go, everyone, and meet the True Guru; O my soul, He implants the Name of the Lord, Har, har, within the heart.
Do not hesitate for an instant - meditate on the Lord, O my soul; who knows whether he shall draw another breath?
That time, that moment, that instant, that second is so fruitful, O my soul, when my Lord comes into my mind.
Servant Nanak has meditated on the Naam, the Name of the Lord, O my soul, and now, the Messenger of Death does not draw near him. ||2||
The Lord continually watches, and hears everything, O my soul; he alone is afraid, who commits sins.
One whose heart is pure within, O my soul, casts off all his fears.
One who has faith in the Fearless Name of the Lord, O my soul - all his enemies and attackers speak against him in vain.
Nanak has served the Perfect Guru, O my soul, who causes all to fall at His feet. ||3||
Serve such a Lord continuously, O my soul, who is the Great Lord and Master of all.
Those who single-mindedly worship Him in adoration, O my soul, are not subservient to anyone.
Serving the Guru, I have obtained the Mansion of the Lord's Presence, O my soul; all the slanderers and trouble-makers bark in vain.
Servant Nanak has meditated on the Name, O my soul; such is the pre-ordained destiny which the Lord written on his forehead. ||4||5||
Punjabi Viakhya
nullnullnullnullਹੇ ਮੇਰੀ ਸੋਹਣੀ ਜਿੰਦੇ! ਜਿਨ੍ਹਾਂ ਮਨੁੱਖਾਂ ਨੇ (ਕਦੇ) ਪਰਮਾਤਮਾ ਦਾ ਨਾਮ ਚੇਤੇ ਨਹੀਂ ਕੀਤਾ, ਉਹ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੂਰਖ ਹਨ ਅੰਞਾਣ ਹਨ। ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਮਨ ਜੋੜੀ ਰੱਖਦੇ ਹਨ ਉਹ ਅਖ਼ੀਰ ਵੇਲੇ (ਇਥੋਂ) ਹੱਥ ਮਲਦੇ ਜਾਂਦੇ ਹਨ। ਹੇ ਮੇਰੀ ਸੋਹਣੀ ਜਿੰਦੇ! ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਜੇਹੜੇ ਮਨੁੱਖ (ਸਦਾ) ਪਾਪ-ਕਰਮ ਵਿਚ ਫਸੇ ਰਹਿੰਦੇ ਹਨ ਉਹ ਪਰਮਾਤਮਾ ਦੀ ਦਰਗਾਹ ਵਿਚ ਆਸਰਾ ਪ੍ਰਾਪਤ ਨਹੀਂ ਕਰ ਸਕਦੇ। ਹੇ ਦਾਸ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਗੁਰੂ ਨੂੰ ਮਿਲ ਕੇ (ਵਡ-ਭਾਗੀ ਮਨੁੱਖ ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ (ਕਿਉਂਕਿ ਉਹ) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦੇ ਹਨ ॥੧॥nullnullnullਹੇ ਮੇਰੀ ਸੋਹਣੀ ਜਿੰਦੇ! (ਆਖ-) ਹੇ ਭਾਈ! ਸਾਰੇ ਗੁਰੂ ਨੂੰ ਜਾ ਮਿਲੋ ਕਿਉਂਕਿ ਉਹ (ਗੁਰੂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਪੱਕਾ ਕਰ ਦੇਂਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਜਪਦਿਆਂ ਰਤਾ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ। ਕੀਹ ਪਤਾ ਹੈ! ਮਤਾਂ ਅਗਲਾ ਸਾਹ ਲਿਆ ਜਾਏ ਜਾਂ ਨਾਹ ਲਿਆ ਜਾਏ। ਹੇ ਮੇਰੀ ਸੋਹਣੀ ਜਿੰਦੇ! ਉਹ ਵੇਲਾ ਭਾਗਾਂ ਵਾਲਾ ਹੈ, ਉਹ ਘੜੀ ਭਾਗਾਂ ਵਾਲੀ ਹੈ, ਉਹ ਸਮਾ ਭਾਗਾਂ ਵਾਲਾ ਹੈ, ਜਿਸ ਵੇਲੇ ਪਿਆਰਾ ਪਰਮਾਤਮਾ ਚਿੱਤ ਵਿਚ ਆ ਵੱਸਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਿਆ ਹੈ, ਜਮ ਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ) ॥੨॥nullnullnullਹੇ ਮੇਰੀ ਸੋਹਣੀ ਜਿੰਦੇ! (ਜੇਹੜੇ ਕੰਮ ਅਸੀਂ ਕਰਦੇ ਹਾਂ, ਜੇਹੜੇ ਬੋਲ ਅਸੀਂ ਬੋਲਦੇ ਹਾਂ) ਪਰਮਾਤਮਾ ਉਹ ਸਭ ਕੁਝ ਸਦਾ ਵੇਖਦਾ ਰਹਿੰਦਾ ਹੈ, ਤੇ, ਸੁਣਦਾ ਰਹਿੰਦਾ ਹੈ। ਜਿਸ ਮਨੁੱਖ ਨੇ (ਸਾਰੀ ਉਮਰ) ਪਾਪ ਕਮਾਏ ਹੁੰਦੇ ਹਨ, ਉਹ ਡਰਦਾ ਹੈ। (ਪਰ) ਹੇ ਮੇਰੀ ਸੋਹਣੀ ਜਿੰਦੇ! ਜਿਸ (ਮਨੁੱਖ) ਦਾ ਅੰਦਰਲਾ ਹਿਰਦਾ ਪਵਿਤ੍ਰ ਹੈ, ਉਸ ਮਨੁੱਖ ਨੇ ਸਾਰੇ ਡਰ ਲਾਹ ਦਿੱਤੇ ਹੁੰਦੇ ਹਨ। ਜੇਹੜਾ ਮਨੁੱਖ ਨਿਰਭਉ ਪਰਮਾਤਮਾ ਦੇ ਨਾਮ ਵਿਚ ਗਿੱਝ ਜਾਂਦਾ ਹੈ, (ਕਾਮਾਦਿਕ) ਸਾਰੇ ਕੁਪੱਤੇ ਵੈਰੀ ਬੇਸ਼ਕ ਪਏ ਝਖਾਂ ਮਾਰਨ (ਉਸ ਮਨੁੱਖ ਦਾ ਕੁਝ ਵਿਗਾੜ ਨਹੀਂ ਸਕਦੇ)। ਹੇ ਮੇਰੀ ਸੋਹਣੀ ਜਿੰਦੇ! ਨਾਨਕ ਨੇ ਉਸ ਪੂਰੇ ਗੁਰੂ ਦੀ ਸਰਨ ਲਈ ਹੈ ਜਿਸ ਨੇ ਸਾਰੇ (ਕੁਪੱਤੇ ਦੁਸ਼ਟ, ਸਰਨ ਆਏ ਮਨੁੱਖ ਦੇ) ਪੈਰਾਂ ਵਿਚ ਲਿਆ ਕੇ ਰੱਖ ਦਿੱਤੇ ਹਨ ॥੩॥nullnullnullਹੇ ਮੇਰੀ ਸੋਹਣੀ ਜਿੰਦੇ! ਸਦਾ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਨੀ ਚਾਹੀਦੀ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ। ਜਿਨ੍ਹਾਂ ਮਨੁੱਖਾਂ ਨੇ ਸੁਰਤ ਜੋੜ ਕੇ ਇਕ ਪਰਮਾਤਮਾ ਦਾ ਸਿਮਰਨ ਕੀਤਾ ਉਹਨਾਂ ਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਰਹਿ ਜਾਂਦੀ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਦਰ ਪ੍ਰਾਪਤ ਹੋ ਜਾਂਦਾ ਹੈ, (ਫਿਰ) ਸਾਰੇ ਹੀ ਚਾਲਾਕ ਨਿੰਦਕ ਪਏ ਜ਼ੋਰ ਲਾਣ (ਉਸ ਦਾ ਕੁਝ ਵਿਗਾੜ ਨਹੀਂ ਸਕਦੇ)। ਹੇ ਦਾਸ ਨਾਨਕ! (ਆਖ-) ਹੇ ਮੇਰੀ ਸੋਹਣੀ ਜਿੰਦੇ! (ਉਹਨਾਂ ਮਨੁੱਖਾਂ ਨੇ ਹੀ) ਪਰਮਾਤਮਾ ਦਾ ਨਾਮ ਸਿਮਰਿਆ ਹੈ (ਜਿਨ੍ਹਾਂ ਦੇ) ਮੱਥੇ ਉੱਤੇ ਪਰਮਾਤਮਾ ਨੇ ਧੁਰ ਦਰਗਾਹ ਤੋਂ (ਸਿਮਰਨ ਦਾ) ਲੇਖ ਲਿਖ ਰੱਖਿਆ ਹੈ ॥੪॥੫॥