Hukumnama - Ang 552

Sathigur Kee Saevaa Safal Hai Jae Ko Karae Chith Laae in Raag Bihaagraa

In Gurmukhi

ਸਲੋਕ ਮਃ ੩ ॥
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
ਮਃ ੩ ॥
ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥
ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥
ਪਉੜੀ ॥
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥
ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥

Phonetic English

Salok Ma 3 ||
Sathigur Kee Saevaa Safal Hai Jae Ko Karae Chith Laae ||
Naam Padhaarathh Paaeeai Achinth Vasai Man Aae ||
Janam Maran Dhukh Katteeai Houmai Mamathaa Jaae ||
Outham Padhavee Paaeeai Sachae Rehai Samaae ||
Naanak Poorab Jin Ko Likhiaa Thinaa Sathigur Miliaa Aae ||1||
Ma 3 ||
Naam Rathaa Sathiguroo Hai Kalijug Bohithh Hoe ||
Guramukh Hovai S Paar Pavai Jinaa Andhar Sachaa Soe ||
Naam Samhaalae Naam Sangrehai Naamae Hee Path Hoe ||
Naanak Sathigur Paaeiaa Karam Paraapath Hoe ||2||
Pourree ||
Aapae Paaras Aap Dhhaath Hai Aap Keethon Kanchan ||
Aapae Thaakur Saevak Aapae Aapae Hee Paap Khanddan ||
Aapae Sabh Ghatt Bhogavai Suaamee Aapae Hee Sabh Anjan ||
Aap Bibaek Aap Sabh Baethaa Aapae Guramukh Bhanjan ||
Jan Naanak Saalaahi N Rajai Thudhh Karathae Thoo Har Sukhadhaathaa Vaddan ||10||

English Translation

Shalok, Third Mehl:
Fruitful is service to the True Guru, if one does so with a sincere mind.
The treasure of the Naam, is obtained, and the mind comes to be free of anxiety.
The pains of birth and death are eradicated, and the mind is rid of egotism and self-conceit.
One achieves the ultimate state, and remains absorbed in the True Lord.
O Nanak, the True Guru comes and meets those who have such pre-ordained destiny. ||1||
Third Mehl:
The True Guru is imbued with the Naam, the Name of the Lord; He is the boat in this Dark Age of Kali Yuga.
One who becomes Gurmukh crosses over; the True Lord dwells within him.
He remembers the Naam, he gathers in the Naam, and he obtains honor through the Naam.
Nanak has found the True Guru; by His Grace, the Name is obtained. ||2||
Pauree:
He Himself is the Philosopher's Stone, He Himself is the metal, and He Himself is transformed into gold.
He Himself is the Lord and Master, He Himself is the servant, and He Himself is the Destroyer of sins.
He Himself enjoys every heart; the Lord Master Himself is the basis of all illusion.
He Himself is the discerning one, and He Himself is the Knower of all; He Himself breaks the bonds of the Gurmukhs.
Servant Nanak is not satisfied by merely praising You, O Creator Lord; You are the Great Giver of peace. ||10||

Punjabi Viakhya

nullnullnullnullnullਜੇ ਮਨੁੱਖ ਮਨ ਟਿਕਾ ਕੇ ਸਤਿਗੁਰੂ ਦੀ (ਦੱਸੀ ਹੋਈ) ਕਾਰ ਕਰੇ, ਤਾਂ ਉਹ ਸੇਵਾ ਜ਼ਰੂਰ ਫਲ ਦੇਂਦੀ ਹੈ-ਨਾਮ ਧਨ ਮਿਲ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ (ਪ੍ਰਭੂ) ਮਨ ਵਿਚ ਆ ਵੱਸਦਾ ਹੈ, ਹਉਮੈ ਮਮਤਾ ਦੂਰ ਹੋ ਜਾਂਦੀ ਹੈ। ਤੇ ਇਹ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ। (ਹਜ਼ੂਰੀ ਵਿਚ) ਵੱਡਾ ਰੁਤਬਾ ਮਿਲਦਾ ਹੈ, ਮਨੁੱਖ ਸੱਚੇ ਹਰੀ ਵਿਚ ਸਮਾਇਆ ਰਹਿੰਦਾ ਹੈ। (ਪਰ ਸਤਿਗੁਰੂ ਦਾ ਲੱਭਣਾ ਕੋਈ ਸੁਖੱਲੀ ਗੱਲ ਨਹੀਂ); ਹੇ ਨਾਨਕ! ਮੁੱਢ ਤੋਂ (ਕੀਤੇ ਹੋਏ ਚੰਗੇ ਕੰਮਾਂ ਅਨੁਸਾਰ) ਜਿਨ੍ਹਾਂ ਦੇ ਹਿਰਦੇ ਵਿਚ (ਚੰਗੇ ਸੰਸਕਾਰ) ਉੱਕਰੇ ਹੋਏ ਹਨ, ਉਹਨਾਂ ਨੂੰ ਹੀ ਸਤਿਗੁਰੂ ਆ ਮਿਲਦਾ ਹੈ (ਭਾਵ, ਉਹੀ ਸਤਿਗੁਰੂ ਨੂੰ ਪਛਾਣ ਲੈਂਦੇ ਹਨ) ॥੧॥nullnullnullnullਸਤਿਗੁਰੂ (ਪ੍ਰਭੂ ਦੇ) ਨਾਮ ਵਿਚ ਭਿੱਜਾ ਹੋਇਆ ਹੁੰਦਾ ਹੈ ਤੇ ਕਲਿਜੁਗ (ਦੇ ਜੀਆਂ ਨੂੰ ਤਾਰਨ) ਲਈ ਜਹਾਜ਼ ਬਣਦਾ ਹੈ; (ਕਿਉਂਕਿ) ਉਹ ਨਾਮ ਨੂੰ ਸਾਂਭਦਾ ਹੈ ਤੇ ਨਾਮ ਧਨ ਇਕੱਠਾ ਕਰਦਾ ਹੈ (ਹਰੀ ਦੀ ਦਰਗਾਹ ਵਿਚ) ਆਦਰ ਭੀ ਨਾਮ ਨਾਲ ਹੀ ਹੁੰਦਾ ਹੈ। ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਪ੍ਰਭੂ ਦੀ ਮੇਹਰ ਨਾਲ ਹੀ (ਭਾਵ, ਬਖ਼ਸ਼ਸ਼ ਦਾ ਪਾਤ੍ਰ ਬਣਿਆਂ ਹੀ) ਨਾਮ ਦੀ ਪ੍ਰਾਪਤੀ ਹੁੰਦੀ ਹੈ ॥੨॥nullnullnullnullnullਪ੍ਰਭੂ ਸੁਆਮੀ ਆਪ ਹੀ ਪਾਰਸ ਹੈ, ਆਪ ਹੀ ਲੋਹਾ ਹੈ ਤੇ ਉਸ ਨੇ ਆਪ ਹੀ (ਉਸ ਤੋਂ) ਸੋਨਾ ਬਣਾਇਆ ਹੈ, ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ ਤੇ ਆਪ ਹੀ ਪਾਪ ਦੂਰ ਕਰਨ ਵਾਲਾ ਹੈ, ਸਾਰੇ ਸਰੀਰਾਂ ਵਿਚ ਆਪ ਹੀ ਵਿਆਪਕ ਹੋ ਕੇ ਮਾਇਕ ਪਦਾਰਥ ਭੋਗਦਾ ਹੈ ਤੇ ਸਾਰੀ ਮਾਇਆ ਭੀ ਆਪ ਹੀ ਹੈ; ਆਪ ਹੀ ਬਿਬੇਕ (ਭਾਵ, ਗਿਆਨ) ਹੈ, ਆਪ ਹੀ ਸਾਰੇ (ਬਿਬੇਕ) ਨੂੰ ਜਾਣਨ ਵਾਲਾ ਹੈ ਤੇ ਆਪ ਹੀ ਸਤਿਗੁਰੂ ਦੇ ਸਨਮੁਖ ਹੋ ਕੇ (ਮਾਇਆ ਦੇ ਬੰਧਨ) ਤੋੜਨ ਵਾਲਾ ਹੈ। ਹੇ ਕਰਤਾਰ! ਦਾਸ ਨਾਨਕ ਤੇਰੀ ਸਿਫ਼ਤ-ਸਾਲਾਹ ਕਰ ਕੇ ਰੱਜਦਾ ਨਹੀਂ (ਭਾਵ ਮੈਂ ਤੇਰੀ ਕੇਹੜੀ ਸਿਫ਼ਤ ਕਰਾਂ?), ਤੂੰ ਸਭ ਤੋਂ ਵੱਡਾ ਸੁਖਾਂ ਦਾ ਦਾਤਾ ਹੈਂ ॥੧੦॥