Hukumnama - Ang 695

Gopaal Thaeraa Aarathaa in Raag Dhanasri

In Gurmukhi

ਧੰਨਾ ॥
ਗੋਪਾਲ ਤੇਰਾ ਆਰਤਾ ॥
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
ਦਾਲਿ ਸੀਧਾ ਮਾਗਉ ਘੀਉ ॥
ਹਮਰਾ ਖੁਸੀ ਕਰੈ ਨਿਤ ਜੀਉ ॥
ਪਨ੍ਹ੍ਹੀਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀ ਕਾ ॥੧॥
ਗਊ ਭੈਸ ਮਗਉ ਲਾਵੇਰੀ ॥
ਇਕ ਤਾਜਨਿ ਤੁਰੀ ਚੰਗੇਰੀ ॥
ਘਰ ਕੀ ਗੀਹਨਿ ਚੰਗੀ ॥
ਜਨੁ ਧੰਨਾ ਲੇਵੈ ਮੰਗੀ ॥੨॥੪॥

Phonetic English

Dhhannaa ||
Gopaal Thaeraa Aarathaa ||
Jo Jan Thumaree Bhagath Karanthae Thin Kae Kaaj Savaarathaa ||1|| Rehaao ||
Dhaal Seedhhaa Maago Gheeo ||
Hamaraa Khusee Karai Nith Jeeo ||
Panheeaa Shhaadhan Neekaa ||
Anaaj Mago Sath See Kaa ||1||
Goo Bhais Mago Laavaeree ||
Eik Thaajan Thuree Changaeree ||
Ghar Kee Geehan Changee ||
Jan Dhhannaa Laevai Mangee ||2||4||

English Translation

Dhannaa:
O Lord of the world, this is Your lamp-lit worship service.
You are the Arranger of the affairs of those humble beings who perform Your devotional worship service. ||1||Pause||
Lentils, flour and ghee - these things, I beg of You.
My mind shall ever be pleased.
Shoes, fine clothes,
And grain of seven kinds - I beg of You. ||1||
A milk cow, and a water buffalo, I beg of You,
And a fine Turkestani horse.
A good wife to care for my home
- Your humble servant Dhanna begs for these things, Lord. ||2||4||

Punjabi Viakhya

nullnullਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ! ਮੈਂ ਤੇਰੇ ਦਰ ਦਾ ਮੰਗਤਾ ਹਾਂ (ਮੇਰੀਆਂ ਲੋੜਾਂ ਪੂਰੀਆਂ ਕਰ); ਜੋ ਜੋ ਮਨੁੱਖ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਸਿਰੇ ਚਾੜ੍ਹਦਾ ਹੈਂ ॥੧॥ ਰਹਾਉ ॥nullnullnullਮੈਂ (ਤੇਰੇ ਦਰ ਤੋਂ) ਦਾਲ, ਆਟਾ ਤੇ ਘਿਉ ਮੰਗਦਾ ਹਾਂ, ਜੋ ਮੇਰੀ ਜਿੰਦ ਨੂੰ ਨਿੱਤ ਸੁਖੀ ਰੱਖੇ, ਜੁੱਤੀ ਤੇ ਸੋਹਣਾ ਕੱਪੜਾ ਭੀ ਮੰਗਦਾ ਹਾਂ, ਤੇ ਸੱਤਾਂ ਸੀਆਂ ਦਾ ਅੰਨ ਭੀ (ਤੈਥੋਂ ਹੀ) ਮੰਗਦਾ ਹਾਂ ॥੧॥nullnullnullਹੇ ਗੋਪਾਲ! ਮੈਂ ਗਾਂ ਮਹਿੰ ਲਵੇਰੀ (ਭੀ) ਮੰਗਦਾ ਹਾਂ, ਤੇ ਇਕ ਚੰਗੀ ਅਰਬੀ ਘੋੜੀ ਭੀ ਚਾਹੀਦੀ ਹੈ। ਮੈਂ ਤੇਰਾ ਦਾਸ ਧੰਨਾ ਤੈਥੋਂ ਮੰਗ ਕੇ ਘਰ ਦੀ ਚੰਗੀ ਇਸਤ੍ਰੀ ਭੀ ਲੈਂਦਾ ਹਾਂ ॥੨॥੪॥