Hukumnama - Ang 699

Mil Sathasangath Sang Guraahaa in Raag Jaitsiri

In Gurmukhi

ਜੈਤਸਰੀ ਮਹਲਾ ੪ ॥
ਮਿਲਿ ਸਤਸੰਗਤਿ ਸੰਗਿ ਗੁਰਾਹਾ ॥
ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓ‍ੁਮਾਹਾ ਰਾਮ ॥੧॥
ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥
ਕਰਿ ਕਿਰਪਾ ਸਤਿਗੁਰੂ ਮਿਲਾਹਾ ॥
ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓ‍ੁਮਾਹਾ ਰਾਮ ॥੨॥
ਸਭਿ ਤੀਰਥ ਵਰਤ ਜਗ ਪੁੰਨ ਤਦ਼ਲਾਹਾ ॥
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥
ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓ‍ੁਮਾਹਾ ਰਾਮ ॥੩॥
ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥
ਕਿਲਵਿਖ ਮੈਲੁ ਪਾਪ ਧੋਵਾਹਾ ॥
ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥

Phonetic English

Jaithasaree Mehalaa 4 ||
Mil Sathasangath Sang Guraahaa ||
Poonjee Naam Guramukh Vaesaahaa ||
Har Har Kirapaa Dhhaar Madhhusoodhan Mil Sathasang Oumaahaa Raam ||1||
Har Gun Baanee Sravan Sunaahaa ||
Kar Kirapaa Sathiguroo Milaahaa ||
Gun Gaaveh Gun Boleh Baanee Har Gun Jap Oumaahaa Raam ||2||
Sabh Theerathh Varath Jag Punn Thuolaahaa ||
Har Har Naam N Pujehi Pujaahaa ||
Har Har Athul Thol Ath Bhaaree Guramath Jap Oumaahaa Raam ||3||
Sabh Karam Dhharam Har Naam Japaahaa ||
Kilavikh Mail Paap Dhhovaahaa ||
Dheen Dhaeiaal Hohu Jan Oopar Dhaehu Naanak Naam Oumaahaa Raam ||4||5||11||

English Translation

Jaitsree, Fourth Mehl:
Joining the Sat Sangat, the True Congregation, and associating with the Guru,
The Gurmukh gathers in the merchandise of the Naam.
O Lord, Har, Har, Destroyer of demons, have mercy upon me; bless me with a sincere yearning to join the Sat Sangat. ||1||
Let me hear with my ears the Banis, the Hymns, in praise of the Lord;
Be merciful, and let me meet the True Guru.
I sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||
I have tried visiting all the sacred shrines of pilgrimage, fasting, ceremonial feasts and giving to charities.
They do not measure up to the Name of the Lord, Har, Har.
The Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||
All good karma and righteous living are found in meditation on the Lord's Name.
It washes away the stains of sins and mistakes.
Be merciful to meek, humble Nanak; bless him with sincere love and yearning for the Lord. ||4||5||11||

Punjabi Viakhya

nullnullnullਹੇ ਵੈਰੀਆਂ ਦੇ ਨਾਸ ਕਰਨ ਵਾਲੇ ਹਰੀ! (ਅਸਾਂ ਜੀਵਾਂ ਉਤੇ) ਕਿਰਪਾ ਕਰ (ਕਿ) ਸਾਧ ਸੰਗਤ ਵਿਚ ਮਿਲ ਕੇ (ਸਾਡੇ ਅੰਦਰ ਤੇਰੇ ਨਾਮ ਦਾ) ਚਾਉ ਪੈਦਾ ਹੋਵੇ, ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਸੰਗਤ ਵਿਚ ਮਿਲ ਕੇ, ਗੁਰੂ ਦੀ ਸਰਨ ਪੈ ਕੇ, ਤੇਰੇ ਨਾਮ ਦਾ ਸਰਮਾਇਆ ਇਕੱਠਾ ਕਰੀਏ ॥੧॥nullnullਹੇ ਹਰੀ! ਕਿਰਪਾ ਕਰ ਕੇ (ਮੈਨੂੰ) ਗੁਰੂ ਮਿਲਾ (ਤਾਂ ਕਿ) ਤੇਰੇ ਗੁਣਾਂ ਵਾਲੀ ਬਾਣੀ ਅਸੀਂ ਕੰਨ ਨਾਲ ਸੁਣੀਏ, ਗੁਰੂ ਦੀ ਬਾਣੀ ਦੀ ਰਾਹੀਂ ਅਸੀਂ ਤੇਰੇ ਗੁਣ ਗਾਵੀਏ, ਤੇਰੇ ਗੁਣ ਉਚਾਰੀਏ। ਤੇਰੇ ਗੁਣ ਯਾਦ ਕਰ ਕਰ ਕੇ (ਸਾਡੇ ਅੰਦਰ ਤੇਰੀ ਭਗਤੀ ਦਾ) ਚਾਉ ਪੈਦਾ ਹੋਵੇ ॥੨॥nullnullਹੇ ਭਾਈ! ਜੇ ਸਾਰੇ ਤੀਰਥ (-ਇਸ਼ਨਾਨ), ਵਰਤ, ਜੱਗ ਅਤੇ ਪੁੰਨ (ਮਿਥੇ ਹੋਏ ਨੇਕ ਕੰਮ) (ਇਕੱਠੇ ਰਲਾ ਕੇ) ਤੋਲੀਏ, ਇਹ ਪਰਮਾਤਮਾ ਦੇ ਨਾਮ ਤਕ ਨਹੀਂ ਅੱਪੜ ਸਕਦੇ। ਪਰਮਾਤਮਾ (ਦਾ ਨਾਮ) ਤੋਲਿਆ ਨਹੀਂ ਜਾ ਸਕਦਾ, ਉਸ ਦਾ ਬਹੁਤ ਭਾਰਾ ਤੋਲ ਹੈ। ਗੁਰੂ ਦੀ ਮਤ ਦੀ ਰਾਹੀਂ ਜਪ ਕੇ (ਮਨ ਵਿਚ ਹੋਰ ਜਪਣ ਦਾ) ਉਤਸ਼ਾਹ ਪੈਦਾ ਹੁੰਦਾ ਹੈ ॥੩॥nullnullਹੇ ਨਾਨਕ! (ਆਖ-) ਹੇ ਹਰੀ! ਆਪਣੇ ਨਿਮਾਣੇ ਦਾਸਾਂ ਉੱਤੇ ਦਇਆਵਾਨ ਹੋ, ਦਾਸਾਂ ਨੂੰ ਆਪਣਾ ਨਾਮ ਬਖ਼ਸ਼, (ਨਾਮ ਜਪਣ ਦਾ) ਉਤਸ਼ਾਹ ਦੇਹ, ਅਸੀਂ ਤੇਰਾ ਨਾਮ ਜਪੀਏ, ਤੇਰਾ ਨਾਮ ਹੀ ਸਾਰੇ (ਮਿੱਥੇ ਹੋਏ) ਧਾਰਮਿਕ ਕੰਮ ਹੈ, (ਤੇਰੇ ਨਾਮ ਦੀ ਬਰਕਤਿ ਨਾਲ) ਸਾਰੇ ਪਾਪਾਂ ਵਿਕਾਰਾਂ ਦੀ ਮੈਲ ਧੁਪ ਜਾਂਦੀ ਹੈ ॥੪॥੫॥੧੧॥