Hukumnama - Ang 738
Kiaa Gun Thaerae Saar Samhaalee Mohi Niragun Kae Dhaathaarae in Raag Suhi
In Gurmukhi
ਸੂਹੀ ਮਹਲਾ ੫ ॥
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥
ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥੧॥
ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸਨ ਕਉ ਹਮ ਬਾਰੇ ॥੧॥ ਰਹਾਉ ॥
ਪ੍ਰਭੁ ਦਾਤਾ ਮੋਹਿ ਦੀਨੁ ਭੇਖਾਰੀ ਤੁਮ੍ਹ੍ਹ ਸਦਾ ਸਦਾ ਉਪਕਾਰੇ ॥
ਸੋ ਕਿਛੁ ਨਾਹੀ ਜਿ ਮੈ ਤੇ ਹੋਵੈ ਮੇਰੇ ਠਾਕੁਰ ਅਗਮ ਅਪਾਰੇ ॥੨॥
ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥
ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥੩॥
ਪਾਵਉ ਦਾਨੁ ਢੀਠੁ ਹੋਇ ਮਾਗਉ ਮੁਖਿ ਲਾਗੈ ਸੰਤ ਰੇਨਾਰੇ ॥
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥੪॥੬॥
Phonetic English
Soohee Mehalaa 5 ||
Kiaa Gun Thaerae Saar Samhaalee Mohi Niragun Kae Dhaathaarae ||
Bai Khareedh Kiaa Karae Chathuraaee Eihu Jeeo Pindd Sabh Thhaarae ||1||
Laal Rangeelae Preetham Manamohan Thaerae Dharasan Ko Ham Baarae ||1|| Rehaao ||
Prabh Dhaathaa Mohi Dheen Bhaekhaaree Thumh Sadhaa Sadhaa Oupakaarae ||
So Kishh Naahee J Mai Thae Hovai Maerae Thaakur Agam Apaarae ||2||
Kiaa Saev Kamaavo Kiaa Kehi Reejhaavo Bidhh Kith Paavo Dharasaarae ||
Mith Nehee Paaeeai Anth N Leheeai Man Tharasai Charanaarae ||3||
Paavo Dhaan Dteeth Hoe Maago Mukh Laagai Santh Raenaarae ||
Jan Naanak Ko Gur Kirapaa Dhhaaree Prabh Haathh Dhaee Nisathaarae ||4||6||
English Translation
Soohee, Fifth Mehl:
What virtues and excellences of Yours should I cherish and contemplate? I am worthless, while You are the Great Giver.
I am Your slave - what clever tricks could I ever try? This soul and body are totally Yours||1||
O my Darling, Blissful Beloved, who fascinates my mind - I am a sacrifice to the Blessed Vision of Your Darshan. ||1||Pause||
O God, You are the Great Giver, and I am just a poor beggar; You are forever and ever benevolent.
I cannot accomplish anything by myself, O my Unapproachable and Infinite Lord and Master. ||2||
What service can I perform? What should I say to please You? How can I gain the Blessed Vision of Your Darshan?
Your extent cannot be found - Your limits cannot be found. My mind longs for Your Feet. ||3||
I beg with persistence to receive this gift, that the dust of the Saints might touch my face.
The Guru has showered His Mercy upon servant Nanak; reaching out with His Hand, God has delivered him. ||4||6||
Punjabi Viakhya
nullnullਮੈਂ ਗੁਣ-ਹੀਨ ਦੇ ਹੇ ਦਾਤਾਰ! ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ? (ਮੈਂ ਤਾਂ ਤੇਰਾ ਮੁੱਲ-ਖ਼ਰੀਦਿਆ ਸੇਵਕ ਹਾਂ) ਮੁੱਲ-ਖ਼ਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ। (ਹੇ ਦਾਤਾਰ! ਮੇਰਾ) ਇਹ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ॥੧॥ਹੇ ਚੋਜੀ ਲਾਲ! ਹੇ ਪ੍ਰੀਤਮ! ਹੇ ਮਨ ਨੂੰ ਮੋਹ ਲੈਣ ਵਾਲੇ! ਅਸੀਂ ਜੀਵ ਤੇਰੇ ਦਰਸਨ ਤੋਂ ਕੁਰਬਾਨ ਹਾਂ ॥੧॥ ਰਹਾਉ ॥null(ਹੇ ਦਾਤਾਰ!) ਤੂੰ ਮਾਲਕ ਹੈਂ, ਦਾਤਾਂ ਦੇਣ ਵਾਲਾ ਹੈਂ, ਮੈਂ (ਤੇਰੇ ਦਰ ਤੇ) ਕੰਗਾਲ ਮੰਗਤਾ ਹਾਂ, ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉਤੇ ਮੇਹਰਬਾਨੀਆਂ ਕਰਦਾ ਹੈਂ। ਹੇ ਮੇਰੇ ਅਪਹੁੰਚ ਅਤੇ ਬੇਅੰਤ ਮਾਲਕ! ਕੋਈ ਐਸਾ ਕੰਮ ਨਹੀਂ ਜੋ (ਤੇਰੀ ਮਦਦ ਤੋਂ ਬਿਨਾ) ਮੈਥੋਂ ਹੋ ਸਕੇ ॥੨॥nullਹੇ ਪ੍ਰਭੂ! ਮੈਂ ਤੇਰੀ ਕੇਹੜੀ ਸੇਵਾ ਕਰਾਂ? ਮੈਂ ਕੀਹ ਆਖ ਕੇ ਤੈਨੂੰ ਖ਼ੁਸ਼ ਕਰਾਂ? ਮੈਂ ਕਿਸ ਤਰ੍ਹਾਂ ਤੇਰਾ ਦੀਦਾਰ ਹਾਸਲ ਕਰਾਂ? ਤੇਰੀ ਹਸਤੀ ਦਾ ਮਾਪ ਨਹੀਂ ਲੱਭ ਸਕਦਾ, ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਮੇਰਾ ਮਨ ਸਦਾ ਤੇਰੇ ਚਰਨਾਂ ਵਿਚ ਪਏ ਰਹਿਣ ਨੂੰ ਤਰਸਦਾ ਹੈ ॥੩॥nullਹੇ ਪ੍ਰਭੂ! ਮੈਂ ਢੀਠ ਹੋ ਕੇ (ਮੁੜ ਮੁੜ, ਤੇਰੇ ਦਰ ਤੋਂ) ਮੰਗਦਾ ਹਾਂ, ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ। ਹੇ ਨਾਨਕ! (ਆਖ-) ਜਿਸ ਦਾਸ ਉਤੇ ਗੁਰੂ ਨੇ ਮੇਹਰ ਕਰ ਦਿੱਤੀ, ਪ੍ਰਭੂ ਨੇ (ਉਸ ਨੂੰ ਆਪਣੇ) ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ॥੪॥੬॥