Hukumnama - Ang 745
Jin Mohae Brehamandd Khandd Thaahoo Mehi Paao in Raag Suhi
In Gurmukhi
ਸੂਹੀ ਮਹਲਾ ੫ ॥
ਜਿਨਿ ਮੋਹੇ ਬ੍ਰਹਮੰਡ ਖੰਡ ਤਾਹੂ ਮਹਿ ਪਾਉ ॥
ਰਾਖਿ ਲੇਹੁ ਇਹੁ ਬਿਖਈ ਜੀਉ ਦੇਹੁ ਅਪੁਨਾ ਨਾਉ ॥੧॥ ਰਹਾਉ ॥
ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥
ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਉ ॥੧॥
ਕਰਹੁ ਕ੍ਰਿਪਾ ਕਰੁਣਾਪਤੇ ਤੇਰੇ ਹਰਿ ਗੁਣ ਗਾਉ ॥
ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥੨॥੩॥੪੩॥
Phonetic English
Soohee Mehalaa 5 ||
Jin Mohae Brehamandd Khandd Thaahoo Mehi Paao ||
Raakh Laehu Eihu Bikhee Jeeo Dhaehu Apunaa Naao ||1|| Rehaao ||
Jaa Thae Naahee Ko Sukhee Thaa Kai Paashhai Jaao ||
Shhodd Jaahi Jo Sagal Ko Fir Fir Lapattaao ||1||
Karahu Kirapaa Karunaapathae Thaerae Har Gun Gaao ||
Naanak Kee Prabh Baenathee Saadhhasang Samaao ||2||3||43||
English Translation
Soohee, Fifth Mehl:
She has enticed the worlds and solar systems; I have fallen into her clutches.
O Lord, please save this corrupt soul of mine; please bless me with Your Name. ||1||Pause||
She has not brought anyone peace, but still, I chase after her.
She forsakes everyone, but still, I cling to her, again and again. ||1||
Have Mercy on me, O Lord of Compassion; please let me sing Your Glorious Praises, O Lord.
This is Nanak's prayer, O Lord, that he may join and merge with the Saadh Sangat, the Company of the Holy. ||2||3||43||
Punjabi Viakhya
nullnullਹੇ ਪ੍ਰਭੂ! ਜਿਸ (ਮਾਇਆ) ਨੇ ਸਾਰੀ ਸ੍ਰਿਸ਼ਟੀ ਤੇ ਸਾਰੇ ਦੇਸ ਆਪਣੇ ਪਿਆਰ ਵਿਚ ਫਸਾਏ ਹੋਏ ਹਨ, ਉਸੇ (ਮਾਇਆ) ਦੇ ਵੱਸ ਵਿਚ ਮੈਂ ਭੀ ਪਿਆ ਹੋਇਆ ਹਾਂ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਤੇ ਮੈਨੂੰ ਇਸ ਵਿਕਾਰੀ ਜੀਵ ਨੂੰ (ਮਾਇਆ ਦੇ ਹੱਥੋਂ) ਬਚਾ ਲੈ ॥੧॥ ਰਹਾਉ ॥nullਹੇ ਪ੍ਰਭੂ! ਮੈਂ ਭੀ ਉਸ (ਮਾਇਆ) ਦੇ ਪਿੱਛੇ (ਮੁੜ ਮੁੜ) ਜਾਂਦਾ ਹਾਂ ਜਿਸ ਪਾਸੋਂ ਕੋਈ ਭੀ ਕਦੇ ਸੁਖੀ ਨਹੀਂ ਹੋਇਆ। ਮੈਂ ਮੁੜ ਮੁੜ (ਉਹਨਾਂ ਪਦਾਰਥਾਂ ਨਾਲ) ਚੰਬੜਦਾ ਹਾਂ, ਜੋ (ਆਖ਼ਰ) ਸਭਨਾਂ ਨੂੰ ਛੱਡ ਜਾਂਦੇ ਹਨ ॥੧॥nullਹੇ ਤਰਸ ਦੇ ਮਾਲਕ! ਹੇ ਹਰੀ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ। ਹੇ ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਅੱਗੇ ਇਹੀ) ਬੇਨਤੀ ਹੈ ਕਿ ਮੈਂ ਸਾਧ ਸੰਗਤ ਵਿਚ ਟਿਕਿਆ ਰਹਾਂ ॥੨॥੩॥੪੩॥