Hukumnama - Ang 746
Preeth Preeth Gureeaa Mohan Laalanaa in Raag Suhi
In Gurmukhi
ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ
ੴ ਸਤਿਗੁਰ ਪ੍ਰਸਾਦਿ ॥
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥
ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥
ਵਿਚਿ ਮਨ ਕੋਟਵਰੀਆ ॥
ਨਿਜ ਮੰਦਰਿ ਪਿਰੀਆ ॥
ਤਹਾ ਆਨਦ ਕਰੀਆ ॥
ਨਹ ਮਰੀਆ ਨਹ ਜਰੀਆ ॥੧॥
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥
ਬਿਖਨਾ ਘਿਰੀਆ ॥
ਅਬ ਸਾਧੂ ਸੰਗਿ ਪਰੀਆ ॥
ਹਰਿ ਦੁਆਰੈ ਖਰੀਆ ॥
ਦਰਸਨੁ ਕਰੀਆ ॥
ਨਾਨਕ ਗੁਰ ਮਿਰੀਆ ॥
ਬਹੁਰਿ ਨ ਫਿਰੀਆ ॥੨॥੧॥੪੪॥
Phonetic English
Raag Soohee Mehalaa 5 Ghar 5 Parrathaala
Ik Oankaar Sathigur Prasaadh ||
Preeth Preeth Gureeaa Mohan Laalanaa ||
Jap Man Gobindh Eaekai Avar Nehee Ko Laekhai Santh Laag Manehi Shhaadd Dhubidhhaa Kee Kureeaa ||1|| Rehaao ||
Niragun Hareeaa Saragun Dhhareeaa Anik Kothareeaa Bhinn Bhinn Bhinn Bhin Kareeaa ||
Vich Man Kottavareeaa ||
Nij Mandhar Pireeaa ||
Thehaa Aanadh Kareeaa ||
Neh Mareeaa Neh Jareeaa ||1||
Kirathan Jureeaa Bahu Bidhh Fireeaa Par Ko Hireeaa ||
Bikhanaa Ghireeaa ||
Ab Saadhhoo Sang Pareeaa ||
Har Dhuaarai Khareeaa ||
Dharasan Kareeaa ||
Naanak Gur Mireeaa ||
Bahur N Fireeaa ||2||1||44||
English Translation
Raag Soohee, Fifth Mehl, Fifth House, Partaal:
One Universal Creator God. By The Grace Of The True Guru:
Love of the enticing Beloved Lord is the most glorious love.
Meditate, O mind, on the One Lord of the Universe - nothing else is of any account. Attach your mind to the Saints, and abandon the path of duality. ||1||Pause||
The Lord is absolute and unmanifest; He has assumed the most sublime manifestation. He has fashioned countless body chambers of many, varied, different, myriad forms.
Within them, the mind is the policeman;
My Beloved lives in the temple of my inner self.
He plays there in ecstasy.
He does not die, and he never grows old. ||1||
He is engrossed in worldly activities, wandering around in various ways. He steals the property of others,
And is surrounded by corruption and sin.
But now, he joins the Saadh Sangat, the Company of the Holy,
And stands before the Lord's Gate.
He obtains the Blessed Vision of the Lord's Darshan.
Nanak has met the Guru;
He shall not be reincarnated again. ||2||1||44||
Punjabi Viakhya
ਰਾਗ ਸੂਹੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਪੜਤਾਲ'।ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।nullਹੇ ਭਾਈ! (ਦੁਨੀਆ ਦੀਆਂ) ਪ੍ਰੀਤਾਂ ਵਿਚੋਂ ਵੱਡੀ ਪ੍ਰੀਤਿ ਮਨ ਨੂੰ ਮੋਹਣ ਵਾਲੇ ਲਾਲ-ਪ੍ਰਭੂ ਦੀ ਹੈ। ਹੇ ਮਨ! ਸਿਰਫ਼ ਉਸ ਪ੍ਰਭੂ ਦਾ ਨਾਮ ਜਪਿਆ ਕਰ। ਹੋਰ ਕੋਈ ਉੱਦਮ ਉਸ ਦੀ ਦਰਗਾਹ ਵਿਚ ਪਰਵਾਨ ਨਹੀਂ ਹੁੰਦਾ। ਹੇ ਭਾਈ! ਸੰਤਾਂ ਦੀ ਚਰਨੀਂ ਲੱਗਾ ਰਹੁ, ਅਤੇ ਆਪਣੇ ਮਨ ਵਿਚੋਂ ਡਾਂਵਾਂਡੋਲ ਰਹਿਣ-ਵਾਲੀ ਦਸ਼ਾ ਦੀ ਪਗਡੰਡੀ ਦੂਰ ਕਰ ॥੧॥ ਰਹਾਉ ॥nullnullnullnullਹੇ ਭਾਈ! ਨਿਰਲੇਪ ਪ੍ਰਭੂ ਨੇ ਤ੍ਰਿਗੁਣੀ ਸੰਸਾਰ ਬਣਾਇਆ, ਇਸ ਵਿਚ ਇਹ ਅਨੇਕਾਂ (ਸਰੀਰ-) ਕੋਠੜੀਆਂ ਉਸ ਨੇ ਵੱਖ ਵੱਖ (ਕਿਸਮ ਦੀਆਂ) ਬਣਾ ਦਿੱਤੀਆਂ। (ਹਰੇਕ ਸਰੀਰ-ਕੋਠੜੀ) ਵਿਚ ਮਨ ਨੂੰ ਕੋਤਵਾਲ ਬਣਾ ਦਿੱਤਾ। ਪਿਆਰਾ ਪ੍ਰਭੂ (ਹਰੇਕ ਸਰੀਰ-ਕੋਠੜੀ ਵਿਚ) ਆਪਣੇ ਮੰਦਰ ਵਿਚ ਰਹਿੰਦਾ ਹੈ, ਅਤੇ ਉੱਥੇ ਆਨੰਦ ਮਾਣਦਾ ਹੈ। ਉਸ ਪ੍ਰਭੂ ਨੂੰ ਨਾਹ ਮੌਤ ਆਉਂਦੀ ਹੈ, ਨਾਹ ਬੁਢਾਪਾ ਉਸ ਦੇ ਨੇੜੇ ਢੁੱਕਦਾ ਹੈ ॥੧॥nullnullnullnullnullnullਹੇ ਭਾਈ! ਜੀਵ ਪ੍ਰਭੂ ਦੀ ਰਚੀ ਰਚਨਾ ਵਿਚ ਹੀ ਜੁੜਿਆ ਰਹਿੰਦਾ ਹੈ, ਕਈ ਤਰੀਕਿਆਂ ਨਾਲ ਭਟਕਦਾ ਫਿਰਦਾ ਹੈ, ਪਰਾਏ (ਧਨ ਨੂੰ, ਰੂਪ ਨੂੰ) ਤੱਕਦਾ ਫਿਰਦਾ ਹੈ, ਵਿਸ਼ੇ-ਵਿਕਾਰਾਂ ਵਿਚ ਘਿਰਿਆ ਰਹਿੰਦਾ ਹੈ। ਇਸ ਮਨੁੱਖਾ ਜਨਮ ਵਿਚ ਜਦੋਂ ਜੀਵ ਗੁਰੂ ਦੀ ਸੰਗਤ ਵਿਚ ਅੱਪੜਦਾ ਹੈ, ਤਾਂ ਪ੍ਰਭੂ ਦੇ ਦਰ ਤੇ ਆ ਖਲੋਂਦਾ ਹੈ, (ਪ੍ਰਭੂ ਦਾ) ਦਰਸਨ ਕਰਦਾ ਹੈ। ਹੇ ਨਾਨਕ! (ਜੇਹੜਾ ਭੀ ਮਨੁੱਖ) ਗੁਰੂ ਨੂੰ ਮਿਲਦਾ ਹੈ, ਉਹ ਮੁੜ ਜਨਮ-ਮਰਣ ਦੇ ਗੇੜ ਵਿਚ ਨਹੀਂ ਭਟਕਦਾ ॥੨॥੧॥੪੪॥