Hukumnama - Ang 786

Soohai Vaes Kaaman Kulakhanee Jo Prabh Shhodd Par Purakh Dhharae Piaar in Raag Suhi

In Gurmukhi

ਸਲੋਕੁ ਮਃ ੩ ॥
ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥
ਓਸੁ ਸੀਲੁ ਨ ਸੰਜਮੁ ਸਦਾ ਝੂਠੁ ਬੋਲੈ ਮਨਮੁਖਿ ਕਰਮ ਖੁਆਰੁ ॥
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥
ਓਹ ਰਲਾਈ ਕਿਸੈ ਦੀ ਨਾ ਰਲੈ ਜਿਸੁ ਰਾਵੇ ਸਿਰਜਨਹਾਰੁ ॥
ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥੧॥
ਮਃ ੧ ॥
ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥
ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥
ਪਉੜੀ ॥
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥
ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥
ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥
ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥੪॥

Phonetic English

Salok Ma 3 ||
Soohai Vaes Kaaman Kulakhanee Jo Prabh Shhodd Par Purakh Dhharae Piaar ||
Ous Seel N Sanjam Sadhaa Jhooth Bolai Manamukh Karam Khuaar ||
Jis Poorab Hovai Likhiaa This Sathigur Milai Bhathaar ||
Soohaa Vaes Sabh Outhaar Dhharae Gal Pehirai Khimaa Seegaar ||
Paeeeai Saahurai Bahu Sobhaa Paaeae This Pooj Karae Sabh Saisaar ||
Ouh Ralaaee Kisai Dhee Naa Ralai Jis Raavae Sirajanehaar ||
Naanak Guramukh Sadhaa Suhaaganee Jis Avinaasee Purakh Bharathaar ||1||
Ma 1 ||
Soohaa Rang Supanai Nisee Bin Thaagae Gal Haar ||
Sachaa Rang Majeeth Kaa Guramukh Breham Beechaar ||
Naanak Praem Mehaa Rasee Sabh Buriaaeeaa Shhaar ||2||
Pourree ||
Eihu Jag Aap Oupaaeioun Kar Choj Viddaan ||
Panch Dhhaath Vich Paaeean Mohu Jhooth Gumaan ||
Aavai Jaae Bhavaaeeai Manamukh Agiaan ||
Eikanaa Aap Bujhaaeioun Guramukh Har Giaan ||
Bhagath Khajaanaa Bakhasioun Har Naam Nidhhaan ||4||

English Translation

Shalok, Third Mehl:
The red-robed bride is vicious; she forsakes God, and cultivates love for another man.
She has neither modesty or self-discipline; the self-willed manmukh constantly tells lies, and is ruined by the bad karma of evil deeds.
She who has such pre-ordained destiny, obtains the True Guru has her Husband.
She discards all her red dresses, and wears the ornaments of mercy and forgiveness around her neck.
In this world and the next, she receives great honor, and the whole world worships her.
She who is enjoyed by her Creator Lord stands out, and does not blend in with the crowd.
O Nanak, the Gurmukh is the happy soul-bride forever; she has the Imperishable Lord God as her Husband. ||1||
First Mehl:
The red color is like a dream in the night; it is like a necklace without a string.
The Gurmukhs take on the permanent color, contemplating the Lord God.
O Nanak, with the supreme sublime essence of the Lord's Love, all sins and evil deeds are turned to ashes. ||2||
Pauree:
He Himself created this world, and staged this wondrous play.
Into the body of the five elements, He infused attachment, falsehood and self-conceit.
The ignorant, self-willed manmukh comes and goes, wandering in reincarnation.
He Himself teaches some to become Gurmukh, through the spiritual wisdom of the Lord.
He blesses them with the treasure of devotional worship, and the wealth of the Lord's Name. ||4||

Punjabi Viakhya

nullnullnullnullnullnullnull(ਮਾਇਆ ਦੇ) ਚੁਹਚੁਹੇ ਵੇਸ ਵਿਚ (ਮਸਤ ਜੀਵ-ਇਸਤ੍ਰੀ, ਮਾਨੋ,) ਬਦਕਾਰ ਇਸਤ੍ਰੀ ਹੈ ਜੋ ਪ੍ਰਭੂ (ਖਸਮ) ਨੂੰ ਵਿਸਾਰ ਕੇ ਪਰਾਏ ਮਨੁੱਖ ਨਾਲ ਪਿਆਰ ਕਰਦੀ ਹੈ; ਉਸ ਦਾ ਨਾਹ ਚੰਗਾ ਆਚਰਨ ਹੈ, ਨਾਹ ਜੁਗਤਿ ਵਾਲਾ ਜੀਵਨ ਹੈ, ਸਦਾ ਝੂਠ ਬੋਲਦੀ ਹੈ, ਆਪ-ਹੁਦਰੇ ਕੰਮਾਂ ਕਰਕੇ ਖ਼ੁਆਰ ਹੁੰਦੀ ਹੈ। ਜਿਸ ਦੇ ਮੱਥੇ ਤੇ ਧੁਰ ਦਰਗਾਹੋਂ ਭਾਗ ਹੋਣ, ਉਸ ਨੂੰ ਗੁਰੂ ਰਾਖਾ ਮਿਲ ਪੈਂਦਾ ਹੈ, ਫਿਰ ਉਹ ਚੁਹਚੁਹਾ ਵੇਸ ਸਾਰਾ ਲਾਹ ਦੇਂਦੀ ਹੈ ਤੇ ਸਹਿਣ-ਸ਼ੀਲਤਾ ਦਾ ਗਹਣਾ ਗਲ ਵਿਚ ਪਾਂਦੀ ਹੈ। ਇਸ ਲੋਕ ਤੇ ਪਰਲੋਕ ਵਿਚ ਉਸ ਦੀ ਬੜੀ ਇੱਜ਼ਤ ਹੁੰਦੀ ਹੈ, ਸਾਰਾ ਜਗਤ ਉਸ ਦਾ ਆਦਰ ਕਰਦਾ ਹੈ। ਜਿਸ ਨੂੰ ਸਾਰੇ ਜਗ ਦਾ ਪੈਦਾ ਕਰਨ ਵਾਲਾ ਖਸਮ ਮਿਲ ਜਾਏ, ਉਸ ਦਾ ਜੀਵਨ ਨਿਰਾਲਾ ਹੀ ਹੋ ਜਾਂਦਾ ਹੈ; ਹੇ ਨਾਨਕ! ਜਿਸ ਦੇ ਸਿਰ ਤੇ ਕਦੇ ਨਾਹ ਮਰਨ ਵਾਲਾ ਖਸਮ ਹੋਵੇ, ਜੋ ਸਦਾ ਗੁਰੂ ਦੇ ਹੁਕਮ ਵਿਚ ਤੁਰੇ ਉਹ ਜੀਵ-ਇਸਤ੍ਰੀ ਸਦਾ ਸੁਹਾਗ ਭਾਗ ਵਾਲੀ ਹੁੰਦੀ ਹੈ ॥੧॥nullnullnull(ਮਾਇਆ ਦਾ) ਚੁਹਚੁਹਾ ਰੰਗ (ਮਾਨੋ) ਰਾਤ ਦਾ ਸੁਫ਼ਨਾ ਹੈ, (ਮਾਨੋ) ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ; ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ, (ਮਾਨੋ) ਮਜੀਠ ਦਾ ਪੱਕਾ ਰੰਗ ਹੈ। ਹੇ ਨਾਨਕ! ਜੋ ਜੀਵ-ਇਸਤ੍ਰੀ (ਪ੍ਰਭੂ ਦੇ) ਪਿਆਰ ਦੇ ਮਹਾ ਰਸ ਵਿਚ ਭਿੱਜੀ ਹੋਈ ਹੈ ਉਸ ਦੇ ਸਾਰੇ ਭੈੜ (ਸੜ ਕੇ) ਸੁਆਹ ਹੋ ਜਾਂਦੇ ਹਨ ॥੨॥nullnullnullnullnullਹੈਰਾਨ ਕਰਨ ਵਾਲੇ ਕੌਤਕ ਕਰ ਕੇ ਪ੍ਰਭੂ ਨੇ ਆਪ ਇਹ ਜਗਤ ਪੈਦਾ ਕੀਤਾ, ਇਸ ਵਿਚ ਪੰਜ ਤੱਤ ਪਾ ਦਿੱਤੇ ਜੋ ਮੋਹ ਝੂਠ ਤੇ ਗੁਮਾਨ (ਆਦਿਕ ਦਾ ਮੂਲ) ਹਨ। ਗਿਆਨ-ਹੀਨ ਆਪ-ਹੁਦਰਾ ਮਨੁੱਖ (ਇਹਨਾਂ ਵਿਚ ਫਸ ਕੇ) ਭਟਕਦਾ ਹੈ ਤੇ ਜੰਮਦਾ ਮਰਦਾ ਹੈ। ਕਈ ਜੀਵਾਂ ਨੂੰ ਪ੍ਰਭੂ ਨੇ ਗੁਰੂ ਦੇ ਸਨਮੁਖ ਕਰ ਕੇ ਆਪਣਾ ਗਿਆਨ ਆਪ ਸਮਝਾਇਆ ਹੈ ਤੇ ਭਗਤੀ ਤੇ ਨਾਮ-ਰੂਪ ਖ਼ਜ਼ਾਨਾ ਹੈ ॥੪॥