Hukumnama - Ang 851
Andhar Kapatt Sadhaa Dhukh Hai Manamukh Dhhiaan N Laagai in Raag Bilaaval
In Gurmukhi
ਸਲੋਕ ਮਃ ੩ ॥
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥
ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥
ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥
ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥
ਮਃ ੩ ॥
ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥
ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥
ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥੨॥
ਮਃ ੩ ॥
ਮਨਮੁਖ ਮੈਲੇ ਮਰਹਿ ਗਵਾਰ ॥
ਗੁਰਮੁਖਿ ਨਿਰਮਲ ਹਰਿ ਰਾਖਿਆ ਉਰ ਧਾਰਿ ॥
ਭਨਤਿ ਨਾਨਕੁ ਸੁਣਹੁ ਜਨ ਭਾਈ ॥
ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥
ਅੰਦਰਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥
ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥
ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੩॥
Phonetic English
Salok Ma 3 ||
Andhar Kapatt Sadhaa Dhukh Hai Manamukh Dhhiaan N Laagai ||
Dhukh Vich Kaar Kamaavanee Dhukh Varathai Dhukh Aagai ||
Karamee Sathigur Bhaetteeai Thaa Sach Naam Liv Laagai ||
Naanak Sehajae Sukh Hoe Andharahu Bhram Bho Bhaagai ||1||
Ma 3 ||
Guramukh Sadhaa Har Rang Hai Har Kaa Naao Man Bhaaeiaa ||
Guramukh Vaekhan Bolanaa Naam Japath Sukh Paaeiaa ||
Naanak Guramukh Giaan Pragaasiaa Thimar Agiaan Andhhaer Chukaaeiaa ||2||
Ma 3 ||
Manamukh Mailae Marehi Gavaar ||
Guramukh Niramal Har Raakhiaa Our Dhhaar ||
Bhanath Naanak Sunahu Jan Bhaaee ||
Sathigur Saevihu Houmai Mal Jaaee ||
Andhar Sansaa Dhookh Viaapae Sir Dhhandhhaa Nith Maar ||
Dhoojai Bhaae Soothae Kabahu N Jaagehi Maaeiaa Moh Piaar ||
Naam N Chaethehi Sabadh N Veechaarehi Eihu Manamukh Kaa Beechaar ||
Har Naam N Bhaaeiaa Birathhaa Janam Gavaaeiaa Naanak Jam Maar Karae Khuaar ||3||
English Translation
Shalok, Third Mehl:
Fraud and hypocrisy within bring constant pain; the self-willed manmukh does not practice meditation.
Suffering in pain, he does his deeds; he is immersed in pain, and he shall suffer in pain hereafter.
By his karma, he meets the True Guru, and then, he is lovingly attuned to the True Name.
O Nanak, he is naturally at peace; doubt and fear run away and leave him. ||1||
Third Mehl:
The Gurmukh is in love with the Lord forever. The Name of the Lord is pleasing to his mind.
The Gurmukh beholds and speaks the Naam, the Name of the Lord; chanting the Naam, he finds peace.
O Nanak, the spiritual wisdom of the Gurmukh shines forth; the black darkness of ignorance is dispelled. ||2||
Third Mehl:
The filthy, foolish, self-willed manmukhs die.
The Gurmukhs are immaculate and pure; they keep the Lord enshrined within their hearts.
Prays Nanak, listen, O Siblings of Destiny!
Serve the True Guru, and the filth of your ego shall be gone.
Deep within, the pain of skepticism afflicts them; their heads are constantly assaulted by worldly entanglements.
Asleep in the love of duality, they never wake up; they are attached to the love of Maya.
They do not remember the Name, and they do not contemplate the Word of the Shabad; this is the view of the self-willed manmukhs.
They do not love the Lord's Name, and they lose their life uselessly. O Nanak, the Messenger of Death attacks them, and humiliates them. ||3||
Punjabi Viakhya
nullnullnullnullਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤ (ਪਰਮਾਤਮਾ ਵਿਚ) ਨਹੀਂ ਜੁੜਦੀ। ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ। ਹੇ ਨਾਨਕ! (ਜਦੋਂ ਪਰਮਾਤਮਾ ਦੀ) ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ ॥੧॥nullnullnullਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ। (ਉਹ ਮਨੁੱਖ ਹਰ ਥਾਂ ਪਰਮਾਤਮਾ ਨੂੰ ਹੀ) ਵੇਖਦਾ ਹੈ (ਸਦਾ ਪਰਮਾਤਮਾ ਦਾ) ਨਾਮ ਹੀ ਉਚਾਰਦਾ ਹੈ, ਨਾਮ ਜਪਦਿਆਂ ਉਸ ਨੂੰ ਆਤਮਕ ਆਨੰਦ ਮਿਲਿਆ ਰਹਿੰਦਾ ਹੈ। ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ ਚਾਨਣ ਹੋ ਜਾਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਸਹੀ ਜੀਵਨ ਦੀ ਸੂਝ ਵਜੋਂ ਬੇ-ਸਮਝੀ ਦਾ ਘੁੱਪ ਹਨੇਰਾ ਮੁੱਕ ਜਾਂਦਾ ਹੈ ॥੨॥nullnullnullnullnullnullnullnullਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਵਿਕਾਰੀ ਮਨ ਵਾਲੇ ਰਹਿੰਦੇ ਹਨ ਤੇ ਆਤਮਕ ਮੌਤ ਸਹੇੜ ਲੈਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ। ਨਾਨਕ ਆਖਦਾ ਹੈ-ਹੇ ਭਾਈ ਜਨੋ! ਸੁਣੋ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆ ਕਰੋ (ਇਸ ਤਰ੍ਹਾਂ ਅੰਦਰੋਂ) ਹਉਮੈ ਦੀ ਮੈਲ ਦੂਰ ਹੋ ਜਾਂਦੀ ਹੈ। ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰ ਸਹਿਮ ਤੇ ਕਲੇਸ਼ ਜ਼ੋਰ ਪਾਈ ਰੱਖਦਾ ਹੈ, ਉਹਨਾਂ ਦੇ ਸਿਰ ਉਤੇ (ਇਹੋ ਜਿਹਾ) ਕਜ਼ੀਆ ਖਪਾਣਾ ਬਣਿਆ ਹੀ ਰਹਿੰਦਾ ਹੈ। ਮਾਇਆ ਦੇ ਪਿਆਰ ਵਿਚ (ਫਸ ਕੇ ਉਹ ਸਹੀ ਜੀਵਨ ਵਲੋਂ) ਸੁੱਤੇ ਰਹਿੰਦੇ ਹਨ, ਕਦੇ ਹੋਸ਼ ਨਹੀਂ ਕਰਦੇ। ਮਾਇਆ ਦਾ ਮੋਹ ਮਾਇਆ ਦਾ ਪਿਆਰ (ਇਤਨਾ ਪ੍ਰਬਲ ਹੁੰਦਾ ਹੈ ਕਿ) ਉਹ ਕਦੇ ਹਰਿ-ਨਾਮ ਨਹੀਂ ਸਿਮਰਦੇ, ਸਿਫ਼ਤ-ਸਾਲਾਹ ਦੀ ਬਾਣੀ ਨੂੰ ਨਹੀਂ ਵਿਚਾਰਦੇ-ਬੱਸ! ਮਨ ਦੇ ਮੁਰੀਦ ਬੰਦਿਆਂ ਦਾ ਸੋਚਣ ਦਾ ਢੰਗ ਹੀ ਇਹ ਬਣ ਜਾਂਦਾ ਹੈ। ਉਹਨਾਂ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ, ਉਹ ਆਪਣੀ ਜ਼ਿੰਦਗੀ ਵਿਅਰਥ ਗਵਾ ਲੈਂਦੇ ਹਨ, ਆਤਮਕ ਮੌਤ ਉਹਨਾਂ ਦੇ ਸਹੀ ਜੀਵਨ ਨੂੰ ਮਾਰ-ਮੁਕਾ ਕੇ ਉਹਨਾਂ ਨੂੰ ਖ਼ੁਆਰ ਕਰਦੀ ਹੈ ॥੩॥